ਬੰਦ ਕਰੋ

ਰੈਡ ਕਰਾਸ ਰੂਪਨਗਰ ਵੱਲੋਂ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਪ੍ਰਕਾਸ਼ਨ ਦੀ ਮਿਤੀ : 26/06/2024
An awareness program was organized by Red Cross Rupnagar on the occasion of International Anti-Drug Day

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੈਡ ਕਰਾਸ ਰੂਪਨਗਰ ਵੱਲੋਂ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਰੂਪਨਗਰ, 26 ਜੂਨ: ਜ਼ਿਲ੍ਹਾ ਰੈਡ ਕਰਾਸ ਰੂਪਨਗਰ ਵੱਲੋਂ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

ਇਸ ਪ੍ਰੋਗਰਾਮ ਵਿੱਚ ਸਟੇਟ ਰੈਡ ਕਰਾਸ ਵੱਲੋਂ ਕੋਆਰਡੀਨੇਟਰ ਮੈਡਮ ਰਾਵੀਆ, ਕਾਊਂਸਲਰ ਸ਼੍ਰੀਮਤੀ ਰੇਨੂ ਸ਼ਰਮਾ ਅਤੇ ਸ਼੍ਰੀਮਤੀ ਸਤਵੰਤ ਕੌਰ, ਸ਼੍ਰੀ ਜਸਵਿੰਦਰ ਪਾਲ, ਅਤੇ ਸ. ਨਿਰਮਲ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਟੇਟ ਰੈਡ ਕਰਾਸ ਵਲੋਂ ਸਰਕਾਰ ਤੋਂ ਮਾਨਤਾ ਪ੍ਰਾਪਤ ਇੱਕ ਨਸ਼ਾ ਛੁਡਾਉ ਅਤੇ ਪੁਨਰਵਾਸ ਕੇਂਦਰ ਕੁਰਾਲੀ ਵਿਖੇ ਚੱਲ ਰਿਹਾ ਹੈ ਜਿੱਥੇ ਨਸ਼ੇ ਦੀ ਲਤ ਵਿੱਚ ਗ੍ਰਸਤ ਹੋਏ ਨੌਜਵਾਨਾਂ ਦੀ ਕਾਊਂਸਲਿੰਗ, ਮੈਡੀਕਲ ਇਲਾਜ, ਮੁਫਤ ਦਵਾਈਆਂ ਅਤੇ ਖਾਣਾ ਆਦਿ ਦਾ ਪ੍ਰਬੰਧ ਵੀ ਹੈ।

ਪੁਲੀਸ ਇੰਸਪੈਕਟਰ ਸ. ਸੁਖਦੇਵ ਸਿੰਘ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਧ ਰਹੀਆ ਦੁਰਘਟਨਾਂਵਾਂ ਨੂੰ ਰੋਕ ਲਗਾਉਣ ਲਈ ਡਰਾਈਵਿੰਗ ਕਰਦੇ ਸਮੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਪੁਲੀਸ ਵਲੋਂ ਨਸ਼ਾ ਬੰਦ ਕਰਵਾਉਣ ਲਈ ਵੱਡੇ ਪੱਧਰ ਤੇ ਮਹਿੰਮ ਚਲਾਈ ਜਾ ਰਹੀ ਹੈ।

ਸਕੱਤਰ ਰੈਡ ਕਰਾਸ ਸ. ਗੁਰੋਸਹਣ ਸਿੰਘ ਵੱਲੋਂ ਇਸ ਪ੍ਰੋਗਾਰਮ ਵਿੱਚ ਵੱਖ-ਵੱਖ ਪਿੰਡਾਂ ਤੋਂ ਸ਼ਾਮਲ ਹੋਏ ਨੌਜਵਾਨਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਈ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਵਿੱਚ ਨਸ਼ਾ ਵੀ ਇੱਕ ਭਿਆਨਕ ਬੁਰਾਈ ਹੈ। ਇਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ, ਰੋਜਗਾਰ, ਜੀਵਨ, ਖਰਚ ਆਦਿ ਤੇ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਸੰਪਰਕ ਵਿੱਚ ਅਜਿਹੇ ਨਸ਼ਾ ਪ੍ਰਭਾਵਿਤ ਲੋਕ ਹੋਣ ਤਾਂ ਉਨ੍ਹਾਂ ਨੂੰ ਸਮਝਾ ਕੇ ਸਬੰਧਿਤ ਮੈਡੀਕਲ ਸਪੈਸ਼ਲਿਸਟਾਂ ਦੀ ਸਲਾਹ ਅਨੁਸਾਰ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਇਸ ਪ੍ਰੋਗਰਾਮ ਵਿੱਚ ਯਾਦਵਿੰਦਰ ਸਿੰਘ, ਵਰੁਣ ਸ਼ਰਮਾ, ਦਲਜੀਤ ਕੌਰ, ਹਰਜੀਤ ਕੌਰ, ਰਕਿੰਦਰ ਕੌਰ, ਰੁਪਿੰਦਰ ਸਿੰਘ, ਗੁਰਿੰਦਰ ਸਿੰਘ, ਸਿਮਰਨਜੀਤ ਸਿੰਘ, ਰੁਪਿੰਦਰ ਕੌਰ ਅਤੇ ਪ੍ਰਿੰਸ ਕੁਮਾਰ ਹਾਜ਼ਰ ਸਨ।