ਆਬਾਦੀ
ਜਲਵਾਯੂ ਅਤੇ ਵਰਖਾ
ਰੂਪਨਗਰ ਜ਼ਿਲ੍ਹੇ ਦਾ ਮੌਸਮ ਆਮ ਕਰਕੇ ਖੁਸ਼ਕ (ਦੱਖਣ ਪੱਛਮੀ ਮਾਨਸੂਨ ਰੁੱਤ ਵਿਚ ਅਜਿਹਾ ਨਹੀਂ ਹੁੰਦਾ), ਗਰਮੀ ਅਤੇ ਸਰਦ ਰੁੱਤ ਵਿਚ ਸਰਦੀ ਵਾਲਾ ਹੁੰਦਾ ਹੈ। ਸਾਲ ਨੂੰ ਚਾਰ ਰੁੱਤਾਂ ਵਿਚ ਵੰਡਿਆ ਜਾ ਸਕਦਾ ਹੈ। ਨਵੰਬਰ ਦੇ ਮੱਧ ਤੋਂ ਫਰਵਰੀ ਤੱਕ ਸਰਦੀ ਦਾ ਮੌਸਮ ਹੁੰਦਾ ਹੈ। ਇਸ ਤੋਂ ਬਾਅਦ ਮਾਰਚ ਤੋਂ ਲਗਭਗ ਜੂਨ ਦੇ ਅੰਤ ਤੱਕ ਗਰਮੀ ਹੁੰਦੀ ਹੈ। ਦੱਖਣ-ਪੱਛਮੀ ਮਾਨਸੂਨ ਜੂਨ ਦੇ ਅੰਤ ਵਿਚ ਅਰੰਭ ਹੁੰਦਾ ਹੈ ਅਤੇ ਉਸ ਤਰ੍ਹਾਂ ਮੱਧ ਸਤੰਬਰ ਤਕ ਰਹਿੰਦਾ ਹੈ। ਮੱਧ ਸਤੰਬਰ ਤੋਂ ਮੱਧ ਨਵੰਬਰ ਤੱਕ ਦਾ ਸਮਾਂ ਬਦਲਾਵ ਵਾਲੇ ਮੌਸਮ ਜਾਂ ਮਾਨਸੂਨ ਤੋਂ ਬਾਅਦ ਦੀ ਰੁੱਤ ਹੁੰਦੀ ਹੈ। ਤਾਪਮਾਨ ਸਰਦੀਆਂ ਵਿਚ 4 ਡਿਗਰੀ ਤੋਂ ਗਰਮੀਆਂ ਵਿਚ 45 ਡਿਗਰੀ ਤੱਕ ਰਹਿੰਦਾ ਹੈ। ਮਈ ਅਤੇ ਜੂਨ ਅਧਿਕਤਮ ਗਰਮੀ ਵਾਲੇ ਅਤੇ ਦਸੰਬਰ ਅਤੇ ਜਨਵਰੀ ਅਧਿਕਤਮ ਸਰਦੀ ਵਾਲੇ ਮਹੀਨੇ ਹੁੰਦੇ ਹਨ। ਇਥੇ ਹੁੰਮਸ ਵਧੇਰੇ ਹੁੰਦੀ ਹੈ ਜੋ ਕਿ ਮਾਨਸੂਨ ਦੌਰਾਨ ਔਸਤਨ 70 ਫੀਸਦ ਹੁੰਦੀ ਹੈ। ਜ਼ਿਲ੍ਹੇ ਵਿਚ ਔਸਤ ਸਲਾਨਾ ਮੀਂਹ 775.6 ਮਿ.ਮੀ ਪੈਂਦਾ ਹੈ। ਸਲਾਨਾ ਮੀਂਹ ਦਾ ਲਗਭਗ 78 ਫੀਸਦ ਜੂਨ ਤੋਂ ਸਤੰਬਰ ਤੱਕ ਦੇ ਸਮੇਂ ਦੌਰਾਨ ਪੈ ਜਾਂਦਾ ਹੈ। ਜ਼ਿਲ੍ਹੇ ਵਿਚ ਮਿੱਟੀ ਦੀ ਕਿਸਮ ਆਮ ਕਰਕੇ ਦੁਮੰਟ ਤੋਂ ਗਾਰ ਵਾਲੀ ਚਿਕਨੀ ਦੁੰਮਟ ਮਿੱਟੀ ਦੀ ਹੈ। ਪਰ ਸਤਲੁਜ ਦਰਿਆ ਅਤੇ ਚੋਆਂ ਦੇ ਨਾਲ-ਨਾਲ ਅਜਿਹੀ ਨਹੀਂ ਹੈ, ਜਿਥੇ ਕੁਝ ਰੇਤੀਲੇ ਟੁਕੜੇ ਹੋ ਸਕਦੇ ਹਨ। ਚਮਕੌਰ ਸਾਹਿਬ ਬਲਾਕ ਵਿਚ ਸੋਡੀਅਮ ਵਾਲੀ ਮਿੱਟੀ ਹੈ। ਅਨੰਦਪੁਰ ਸਾਹਿਬ ਅਤੇ ਰੂਪਨਗਰ ਵਿੱਚ ਮਿੱਟੀ ਲਹਿਰਦਾਰ ਹੈ।
ਤਹਿਸੀਲ ਦਾ ਨਾਂ | ਪੇਂਡੂ ਪੁਰਸ਼ | ਪੇਂਡੂ ਇਸਤਰੀਆਂ | ਕੁੱਲ ਪੇਂਡੂ | ਸ਼ਹਿਰੀ ਪੁਰਸ਼ | ਸ਼ਹਿਰੀ ਇਸਤਰੀਆਂ | ਕੁੱਲ ਸ਼ਹਿਰੀ | ਸਮੁੱਚੀ ਗਿਣਤੀ |
---|---|---|---|---|---|---|---|
ਰੂਪਨਗਰ | 66438 | 58780 | 125218 | 29359 | 26679 | 56038 | 181256 |
ਸ਼੍ਰੀ ਅਨੰਦਪੁਰ ਸਾਹਿਬ | 87953 | 82665 | 170618 | 12469 | 11358 | 23827 | 194445 |
ਸ਼੍ਰੀ ਚਮਕੌਰ ਸਾਹਿਬ | 72294 | 64158 | 136452 | 20374 | 18515 | 38889 | 175341 |
ਨੰਗਲ | 43281 | 41807 | 85088 | 25317 | 23180 | 48497 | 133585 |
ਜ਼ਿਲ੍ਹੇ ਦਾ ਕੁੱਲ | 269966 | 247410 | 517376 | 87519 | 79732 | 167251 | 684627 |