ਬੰਦ ਕਰੋ

ਰੂਪਨਗਰ ਪੁਲਿਸ ਨੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ 5 ਵਿਅਕਤੀਆਂ ਨੂੰ 05 ਦੇਸੀ ਪਿਸਟਲ 32 ਬੋਰ ਅਤੇ 04 ਰੋਦ ਜਿੰਦਾ 32 ਬੋਰ ਸਮੇਤ ਕੀਤਾ ਕਾਬੂ

ਪ੍ਰਕਾਸ਼ਨ ਦੀ ਮਿਤੀ : 13/09/2025
Rupnagar Police arrested 5 persons who were preparing to commit a robbery along with 05 country-made pistols 32 bore and 04 live 32 bore rifles.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੂਪਨਗਰ ਪੁਲਿਸ ਨੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ 5 ਵਿਅਕਤੀਆਂ ਨੂੰ 05 ਦੇਸੀ ਪਿਸਟਲ 32 ਬੋਰ ਅਤੇ 04 ਰੋਦ ਜਿੰਦਾ 32 ਬੋਰ ਸਮੇਤ ਕੀਤਾ ਕਾਬੂ

ਜ਼ਿਲ੍ਹਾ ਪੁਲਿਸ ਆਮ ਪਬਲਿਕ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ – ਐੱਸਐੱਸਪੀ

ਰੂਪਨਗਰ, 14 ਸਤੰਬਰ: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਰੂਪਨਗਰ ਸ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਰੂਪਨਗਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਅਸਲਾ ਐਕਟ ਅਧੀਨ ਦਰਜ ਮੁਕੱਦਮੇ ਵਿੱਚ ਥਾਣਾ ਨੂਰਪੁਰਬੇਦੀ ਵੱਲੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 05 ਦੇਸੀ ਪਿਸਟਲ 32 ਬੋਰ ਅਤੇ 04 ਰੋਦ ਜਿੰਦਾ 32 ਬੋਰ ਬ੍ਰਾਮਦ ਕੀਤੇ ਗਏ।

ਐੱਸਐੱਸਪੀ ਰੂਪਨਗਰ ਵਲੋਂ ਦੱਸਿਆ ਗਿਆ ਕਿ ਕਾਂਉਂਟਰ ਇੰਟੈਲੀਜੈਂਸ ਪੰਜਾਬ ਤੋਂ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਬਲਜੀਤ ਸਿੰਘ ਵਾਸੀ ਪਿੰਡ ਨੂਰਪੁਰ ਖੁਰਦ ਅਤੇ ਉਸਦੇ ਚਾਰ ਸਾਥੀਆਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਥਾਣਾ ਨੂਰਪੁਰਬੇਦੀ ਦੀ ਪੁਲਿਸ ਪਾਰਟੀ ਵਲੋਂ ਬਲਜੀਤ ਸਿੰਘ ਉਕਤ ਸਮੇਤ ਇੰਦਰਪ੍ਰੀਤ ਸਿੰਘ ਵਾਸੀ ਪਿੰਡ ਨੂਰਵਾਲਾ ਨੇੜੇ ਸ਼ਿਵ ਪੁਰੀ ਚੋਕ ਥਾਣਾ ਮੇਹਰਵਾਨ ਜ਼ਿਲ੍ਹਾ ਲੁਧਿਆਣਾ, ਵਿਜੇ ਵਾਸੀ 307 ਗਗਨਦੀਪ ਕਲੋਨੀ ਜਲੰਧਰ ਬਾਈਪਾਸ ਚੋਕ ਲੁਧਿਆਣਾ, ਦੀਪਕ ਵਾਸੀ ਗਗਨਦੀਪ ਕਲੋਨੀ ਜਲੰਧਰ ਬਾਈਪਾਸ ਚੋਕ ਲੁਧਿਆਣਾ ਨੂੰ ਕਾਬੂ ਕੀਤਾ ਗਿਆ ਅਤੇ ਮੌਕੇ ਤੇ ਰਾਜੂ ਵਾਸੀ ਅਮਰ ਨਗਰ ਭੋਰੇ ਲੁਧਿਆਣਾ ਫਰਾਰ ਹੋ ਗਿਆ ਸੀ। ਇਨ੍ਹਾਂ ਚਾਰ ਦੋਸ਼ੀਆਂ ਪਾਸੋ 02 ਦੇਸੀ ਪਿਸਟਲ 32 ਬੋਰ ਅਤੇ 04 ਰੋਦ ਜਿੰਦਾ 32 ਬੋਰ ਬ੍ਰਾਮਦ ਕੀਤੇ ਗਏ। ਦੌਰਾਨੇ ਤਫਤੀਸ਼ ਥਾਣਾ ਨੂਰਪੁਰਬੇਦੀ ਦੀ ਪੁਲਿਸ ਪਾਰਟੀ ਵੱਲੋਂ ਰਾਜੂ ਵਾਸੀ ਅਮਰ ਨਗਰ ਭੋਰੇ ਲੁਧਿਆਣਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ 1 ਦੇਸੀ ਪਿਸਟਲ 32 ਬੋਰ ਬ੍ਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੋ ਦੋਸ਼ੀਆਂ ਦੀ ਪੁੱਛ ਗਿੱਛ ਤੋਂ 2 ਹੋਰ ਦੇਸੀ ਪਿਸਟਲ 32 ਬੋਰ ਬ੍ਰਾਮਦ ਕੀਤੇ ਗਏ। ਜਿਨ੍ਹਾਂ ਦਾ ਮਾਨਯੋਗ ਅਦਾਲਤ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਹੋਰ ਪੁੱਛ ਗਿੱਛ ਜਾਰੀ ਹੈ, ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਆਮ ਪਬਲਿਕ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਆਪਣੀ ਕਾਰਵਾਈ ਭਵਿੱਖ ਵਿੱਚ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ।