• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਰੂਪਨਗਰ ਪੁਲਿਸ ਨੇ ਨੈਸ਼ਨਲ ਹਾਈਵੇ-21 ‘ਤੇ ਅਣਪਛਾਤੀ ਔਰਤ ਦੇ ਹੋਏ ਅੰਨ੍ਹੇ ਕਤਲ ਦਾ ਦੋਸ਼ੀ ਗ੍ਰਿਫ਼ਤਾਰ ਕੀਤਾ

ਪ੍ਰਕਾਸ਼ਨ ਦੀ ਮਿਤੀ : 02/09/2025
Rupnagar Police Arrest person in Blind Murder of Unidentified Woman on National Highway-21

ਰੂਪਨਗਰ ਪੁਲਿਸ ਨੇ ਨੈਸ਼ਨਲ ਹਾਈਵੇ-21 ‘ਤੇ ਅਣਪਛਾਤੀ ਔਰਤ ਦੇ ਹੋਏ ਅੰਨ੍ਹੇ ਕਤਲ ਦਾ ਦੋਸ਼ੀ ਗ੍ਰਿਫ਼ਤਾਰ ਕੀਤਾ

12 ਅਗਸਤ ਨੂੰ ਇੱਕ ਅਣਪਛਾਤੀ ਲਾਸ਼ ਨਿਰਬਸਤਰ ਹਾਲਤ ‘ਚ ਰੋਪੜ-ਸ੍ਰੀ ਆਨੰਦਪੁਰ ਸਾਹਿਬ ਹਾਈਵੇ ਨੇੜੇ ਪਈ ਮਿਲੀ ਸੀ

ਰੂਪਨਗਰ, 2 ਸਤੰਬਰ: ਰੂਪਨਗਰ ਪੁਲਿਸ ਨੇ ਨੈਸ਼ਨਲ ਹਾਈਵੇ-21 ‘ਤੇ ਅਣਪਛਾਤੀ ਔਰਤ ਦੇ ਹੋਏ ਅੰਨ੍ਹੇ ਕਤਲ ਦਾ ਦੋਸ਼ੀ ਬਲਵਿੰਦਰ ਕੁਮਾਰ ਵਾਸੀ ਜੰਮੂ ਕਸ਼ਮੀਰ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਆਈ ਪੀ ਐਸ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਅਗਸਤ ਨੂੰ ਇੱਕ ਨਾ-ਮਾਲੂਮ ਔਰਤ ਉਮਰ ਕਰੀਬ 30-32 ਸਾਲ ਦੀ ਲਾਸ਼ (ਨਿਰਬਸਤਰ ਹਾਲਤ ਵਿਚ) ਇੱਕ ਖਾਲੀ ਪਲਾਟ ਵਿੱਚ ਪਿੰਡ ਬੜਾ ਥਾਣਾ ਕੀਰਤਪੁਰ ਸਾਹਿਬ ਰੋਪੜ-ਸ੍ਰੀ ਆਨੰਦਪੁਰ ਸਾਹਿਬ ਹਾਈਵੇ ਨੇੜੇ ਮਿਲੀ ਸੀ।

ਉਨ੍ਹਾਂ ਦੱਸਿਆ ਕਿ ਔਰਤ ਦੀ ਸ਼ਨਾਖਤ ਨਾ ਹੋਣ ਕਰਕੇ ਮ੍ਰਿਤਕਾ ਦੀ ਲਾਸ਼ ਨੂੰ ਮੋਰਚਰੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਰਖਵਾਇਆ ਗਿਆ ਸੀ। ਜਿਸਦੀ ਸ਼ਨਾਖਤ ਕਰਾਉਣ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਅਤੇ ਸ਼ੋਸ਼ਲ ਮੀਡੀਆ ਦੇ ਵੱਖ-ਕੰਘ ਪਲੈਟਫਾਰਮਾਂ ਉੱਤੇ ਮ੍ਰਿਤਕਾ ਦੀ ਫੋਟੋ ਅਤੇ ਹੁਲੀਆ ਜਾਰੀ ਕੀਤਾ ਗਿਆ ਤਾਂ ਜੋ ਮ੍ਰਿਤਕਾ ਦੀ ਪਹਿਚਾਣ ਹੋ ਸਕੇ।

ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਰਾਮ ਸਿੰਘ ਵਾਸੀ ਪਿੰਡ ਮਡਗਰਾ ਥਾਣਾ ਉਧੋਪੁਰ ਜਿਲਾ ਲਾਹੌਲ ਸਪਿਤੀ ਹਿਮਾਚਲ ਪ੍ਰਦੇਸ਼ ਵਲੋਂ ਮ੍ਰਿਤਕਾ ਦੀ ਪਹਿਚਾਣ ਆਪਣੀ ਪਤਨੀ ਕਲਪਨਾ (ਕਾਲਪਨਿਕ ਨਾਂ) ਵਜੋਂ ਕੀਤੀ ਗਈ। ਰਾਮ ਸਿੰਘ ਅਨੁਸਾਰ ਉਸਦੀ ਪਤਨੀ ਮਿਤੀ 4 ਅਗਸਤ ਨੂੰ ਆਪਣੀ 03 ਸਾਲ ਦੀ ਬੇਟੀ ਨੂੰ ਨਾਲ ਲੈ ਕਿ ਇਲਾਜ ਕਰਾਉਣ ਲਈ ਕੁੱਲੂ ਹਿਮਾਚਲ ਪ੍ਰਦੇਸ਼ ਗਈ ਸੀ ਪਰ ਵਾਪਸ ਘਰ ਨਹੀ ਪਰਤੀ।

ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਤੀ ਰਾਮ ਸਿੰਘ ਦੇ ਬਿਆਨ ‘ਤੇ ਮੁਕੱਦਮਾ ਨੰਬਰ 93 ਮਿਤੀ 15.08.2025 ਅ/ਧ 103 ਬੀਐਨਐਸ ਪੁਲਿਸ ਥਾਣਾ ਕੀਰਤਪੁਰ ਸਾਹਿਬ ਬਰਖਿਲਾਫ਼ ਨਾਮਲੂਮ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਕਪਤਾਨ ਪੁਲਿਸ (ਡਿਟੈਕਟਿਵ) ਗੁਰਦੀਪ ਸਿੰਘ ਗੋਸਲ, ਉਪ ਕਪਤਾਨ ਪੁਲਿਸ ਜਸ਼ਨਦੀਪ ਸਿੰਘ ਮਾਨ, ਉਪ ਕਪਤਾਨ ਪੁਲਿਸ (ਸਬ ਡਵੀਜਨ ਸ੍ਰੀ ਆਨੰਦਪੁਰ ਸਾਹਿਬ) ਅਜੇ ਸਿੰਘ ਵੱਲੋਂ ਕੀਤੀ ਜਾ ਰਹੀ ਸੀ।

ਥਾਣਾ ਸ੍ਰੀ ਕੀਰਤਪੁਰ ਸਾਹਿਬ, ਸੀ.ਆਈ.ਏ ਸਟਾਫ ਰੂਪਨਗਰ ਅਤੇ ਥਾਣਾ ਸਾਈਬਰ ਕਰਾਈਮ ਦੀਆਂ ਟੀਮਾ ਵੱਲੋਂ ਵੀ ਹਰ ਪਹਿਲੂ ਤੇ ਤਫਤੀਸ਼ ਕਰਕੇ ਕਾਰਵਾਈ ਕਰਦੇ ਹੋਏ 6 ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਤਕਨੀਕੀ ਅਤੇ ਮਨੁੱਖੀ ਸਰੋਤਾਂ ਰਾਹੀਂ ਅੰਨੇ ਕਤਲ ਦੇ ਮਾਮਲੇ ਨੂੰ ਸੁਲਝਾਇਆ ਗਿਆ ਅਤੇ ਇੰਸਪੈਕਟਰ ਜਤਿਨ ਕਪੂਰ ਮੁੱਖ ਅਫਸਰ ਥਾਣਾ ਕੀਰਤਪੁਰ ਸਾਹਿਬ ਵੱਲੋਂ ਦੋਸ਼ੀ ਬਲਵਿੰਦਰ ਕੁਮਾਰ ਵਾਸੀ ਪਿੰਡ ਬਰਨੋਟੀ ਨਰਾਇਣਪੁਰ ਥਾਣਾ ਤੇ ਜਿਲਾ ਕਠੂਆ ਜੰਮੂ ਕਸ਼ਮੀਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਮ੍ਰਿਤਕਾ ਨੂੰ 4 ਅਗਸਤ ਨੂੰ ਮਨਾਲੀ ਵਿਖੇ ਮਿਲੇ ਅਤੇ ਰਾਤ ਉਥੇ ਹੀ ਰਹੇ। ਜਿਸ ਉਪਰੰਤ 6 ਅਗਸਤ ਨੂੰ ਦੇਸ਼ੀ ਸਮੇਤ ਆਪਣੀ ਇਕ ਜਾਣਕਾਰ ਰੂਬੀ ਅਤੇ ਮ੍ਰਿਤਕਾ ਦਿੱਲੀ ਹੁੰਦੇ ਹੋਏ ਕੰਮਕਾਰ ਦੀ ਤਲਾਸ਼ ਦੇ ਲਈ ਸਪੌਲ ਬਿਹਾਰ ਚਲੇ ਗਏ। ਜਿਥੋਂ ਉਹ ਵਾਪਸ ਦਿੱਲੀ ਆ ਗਏ। ਦਿੱਲੀ ਪਹੁੰਚਣ ਉਪਰੰਤ ਦੋਸੀ ਬਲਵਿੰਦਰ ਕੁਮਾਰ ਸਮੇਤ ਮ੍ਰਿਤਕਾ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਏ।

ਉਨ੍ਹਾਂ ਦੱਸਿਆ ਕਿ ਦੋਸ਼ੀ ਅਤੇ ਮ੍ਰਿਤਕਾ ਪਿੰਡ ਬੜਾ ਥਾਣਾ ਕੀਰਤਪੁਰ ਸਾਹਿਬ ਦੇ ਨੇੜੇ ਉਤਰ ਗਏ ਜਿੱਥੇ ਉਹਨਾਂ ਵਿੱਚ ਆਪਸੀ ਕਹਾ ਸੁਣੀ ਹੋਈ। ਜਿਸ ਦੇ ਚੱਲਦੇ ਗੁੱਸੇ ਵਿੱਚ ਆ ਕੇ ਬਲਵਿੰਦਰ ਕੁਮਾਰ ਨੇ ਮ੍ਰਿਤਕਾ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਸਿਰ ਵਿੱਚ ਪੱਥਰ ਵੀ ਮਾਰਿਆ ਅਤੇ ਲਾਸ਼ ਦੇ ਕੱਪੜੇ ਉਤਾਰ ਕੇ ਖੱਡ ਵਿੱਚ ਸੁੱਟ ਦਿੱਤੇ।

ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮ੍ਰਿਤਕਾ ਦੀ 03 ਸਾਲ ਦੀ ਬੱਚੀ ਨੂੰ ਉਸ ਨੇ ਖੁਦਵਾਨੀ ਬਾਈਪਾਸ ਜਿਲਾ ਕੁਲਗਾਮ ਜੰਮੂ-ਕਸ਼ਮੀਰ ਵਿਖੇ 16 ਅਗਸਤ ਦੀ ਰਾਤ ਨੂੰ ਸੜਕ ਉੱਤੇ ਹੀ ਛੱਡ ਕੇ ਚਲਾ ਗਿਆ। ਜਿਸ ਸਬੰਧੀ ਜੰਮੂ ਕਸ਼ਮੀਰ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ 03 ਸਾਲ ਦੀ ਲਾਪਤਾ ਬੰਚੀ ਬਾਰੇ ਜੰਮੂ ਕਸ਼ਮੀਰ ਦੇ ਸਬੰਧਿਤ ਇਲਾਕੇ ਦੇ ਸ਼ੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਬੱਚੀ ਦੀਆ ਫੋਟੋਆਂ ਅਤੇ ਹੁਲੀਆ ਸਾਂਝਾ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਜਿਸ ਸਬੰਧੀ ਥਾਣਾ ਕਾਈਮੋਹ ਜਿਲਾ ਕੁਲਗਾਮ ਤੋਂ ਲੜਕੀ ਬਰਾਮਦ ਹੋਣ ਬਾਰੇ ਜਾਣਕਾਰੀ ਮਿਲੀ। ਜਿਸ ਪਰ ਲੜਕੀ ਦੇ ਪਿਤਾ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਨੂੰ ਹਮਰਾਹ ਲੈ ਕੇ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਪਾਰਟੀ ਵੱਲੋਂ ਜਿਲਾ ਕੁਲਗਾਮ ਜੰਮੂ ਕਸ਼ਮੀਰ ਪੁੱਜ ਕੇ ਮ੍ਰਿਤਕਾ ਦੀ ਲੜਕੀ ਉਮਰ ਕਰੀਬ ਨੂੰ ਜਿਲਾ ਚਾਈਲਡ ਪ੍ਰੋਟੈਕਸ਼ਨ ਅਫਸਰ ਜਿਲਾ ਕੁਲਗਾਮ ਵੱਲੋਂ ਬਰਾਮਦ ਕਰਕੇ ਉਸਦੇ ਪਿਤਾ ਦੇ ਹਵਾਲੇ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਦੋਸ਼ੀ ਪੁਲਿਸ ਹਿਰਾਸਤ ਵਿੱਚ ਹੈ ਜਿਸ ਤੋਂ ਮੁਕੱਦਮੇ ਦੇ ਪਹਿਲੂਆਂ ਬਾਰੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।