“ਰੁੱਖ ਲਗਾਓ ਮੁਹਿੰਮ” ਦੇ ਤਹਿਤ ਆਈ.ਆਈ.ਟੀ, ਰੂਪਨਗਰ ਵਿਖੇ ਲਗਾਏ ਗਏ ਬੂਟੇ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
“ਰੁੱਖ ਲਗਾਓ ਮੁਹਿੰਮ” ਦੇ ਤਹਿਤ ਆਈ.ਆਈ.ਟੀ, ਰੂਪਨਗਰ ਵਿਖੇ ਲਗਾਏ ਗਏ ਬੂਟੇ
ਰੂਪਨਗਰ, 05 ਜੂਨ: ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਸ਼੍ਰੀਮਤੀ ਨਵਜੋਤ ਕੌਰ ਸੋਹਲ ਦੇ ਨਿਰਦੇਸ਼ਾਂ ਉੱਤੇ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਦੀ ਅਗਵਾਈ ਹੇਠ ‘ਰੁੱਖ ਲਗਾਓ ਮੁਹਿੰਮ’ ਦੇ ਤਹਿਤ ਸਕੱਤਰ ਡੀ.ਐਲ.ਐਸ.ਏ ਸ਼੍ਰੀਮਤੀ ਅਮਨਦੀਪ ਕੌਰ, ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਅਤੇ ਸੀਨੀਅਰ ਪੁਲਿਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ ਵੱਲੋਂ ਆਈ.ਆਈ.ਟੀ., ਰੂਪਨਗਰ ਵਿਖੇ ਵਿਸ਼ਵ ਵਾਤਾਵਰਨ ਦੇ ਦਿਵਸ ਉੱਤੇ ਬੂਟੇ ਲਗਾਏ ਗਏ।
ਇਸ ਮੌਕੇ ਡਾਇਰੈਕਟਰ ਆਈ.ਆਈ.ਟੀ. ਡਾ. ਰਜੀਵ ਅਹੂਜਾ ਅਤੇ ਜੁਆਇੰਟ ਰਜਿਸਟਰਾਰ ਸ਼੍ਰੀ ਅਰਵਿੰਦਰ ਕੁਮਾਰ ਵੀ ਹਾਜ਼ਰ ਰਹੇ।
ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਪਲਾਸਟਿਕ ਦੀ ਵਰਤੋਂ ਘਟਾਉਣ, ਦਰੱਖਤ ਲਗਾਉਣ ਅਤੇ ਹਰੇ ਭਰੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ।