“ਰੁੱਖ ਲਗਾਓ ਮੁਹਿੰਮ” ਦੇ ਅੰਤਰਗਤ ‘ਇੱਕ ਜੱਜ ਇੱਕ ਰੁੱਖ’ ਤਹਿਤ ਜ਼ਿਲ੍ਹਾ ਅਦਾਲਤ ਰੂਪਨਗਰ ਵਿਖੇ ਹਰ ਇੱਕ ਜੂਡੀਸ਼ੀਅਲ ਅਫਸਰ ਵਲੋਂ ਪੌਦਾ ਲਗਾਇਆ ਗਿਆ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
“ਰੁੱਖ ਲਗਾਓ ਮੁਹਿੰਮ” ਦੇ ਅੰਤਰਗਤ ‘ਇੱਕ ਜੱਜ ਇੱਕ ਰੁੱਖ’ ਤਹਿਤ ਜ਼ਿਲ੍ਹਾ ਅਦਾਲਤ ਰੂਪਨਗਰ ਵਿਖੇ ਹਰ ਇੱਕ ਜੂਡੀਸ਼ੀਅਲ ਅਫਸਰ ਵਲੋਂ ਪੌਦਾ ਲਗਾਇਆ ਗਿਆ
ਰੂਪਨਗਰ, 05 ਜੁਲਾਈ: ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਸ਼੍ਰੀਮਤੀ ਨਵਜੋਤ ਕੌਰ ਸੋਹਲ ਦੇ ਨਿਰਦੇਸ਼ਾਂ ਉੱਤੇ ਚਲਾਈ ਜਾ ਰਹੀ “ਰੁੱਖ ਲਗਾਓ ਮੁਹਿੰਮ” ਅੰਤਰਗਤ ‘ਇੱਕ ਜੱਜ ਇੱਕ ਰੁੱਖ’ ਤਹਿਤ ਜ਼ਿਲ੍ਹਾ ਅਦਾਲਤ ਰੂਪਨਗਰ ਵਿਖੇ ਹਰ ਜੂਡੀਸ਼ੀਅਲ ਅਫਸਰ ਵਲੋਂ ਇੱਕ-ਇੱਕ ਪੌਦਾ ਲਗਾਇਆ ਗਿਆ।
ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਸ਼ਾਮ ਲਾਲ, ਵਧੀਕ ਜਿਲ੍ਹਾ ਤੇ ਸੈਸ਼ਨ ਮੋਨਿਕਾ ਗੋਇਲ, ਵਧੀਕ ਜਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਮੋਹਿਤ ਬਾਂਸਲ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਪੁਸ਼ਪਿੰਦਰ ਸਿੰਘ, ਏ.ਸੀ.ਜੇ.ਐੱਮ ਅਸੀਸ ਠਠਈ, ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਸੁਖਵਿੰਦਰ ਸਿੰਘ, ਸੀ.ਜੇ.ਐਮ.-ਕਮ-ਸਕੱਤਰ ਡੀ.ਐਲ.ਐਸ.ਏ ਸ਼੍ਰੀਮਤੀ ਅਮਨਦੀਪ ਕੌਰ, ਜੇ.ਐਮ.ਆਈ.ਸੀ ਸ. ਜਗਮੀਤ ਸਿੰਘ, ਜੇ.ਐਮ.ਆਈ.ਸੀ ਸੀਮਾ ਅਗਨੀਹੋਤਰੀ, ਐਮ.ਆਈ.ਸੀ ਸ਼੍ਰੀਮਤੀ ਜੋਸ਼ਿਕਾ ਸੂਦ, ਜੇ.ਐਮ.ਆਈ.ਸੀ ਮਿਸ ਕਾਮਿਨੀ, ਜੇ.ਐਮ.ਆਈ.ਸੀ ਮਿਸ ਅਨੱਨਿਆ ਰਿਸ਼ੀ, ਜੇ.ਐਮ.ਆਈ.ਸੀ ਮਿਸ ਮਨੀਸ਼ਾ ਅਤੇ ਚੀਫ ਲੀਗਲ ਏਡ ਕੌਂਸਲ ਰਾਜਬੀਰ ਸਿੰਘ ਰਾਏ ਨੇ ਵੀ ਪੌਦਾ ਲਗਾਇਆ।
ਇਸ ਦੌਰਾਨ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਸ਼ਾਮ ਲਾਲ ਨੇ ਕਿਹਾ ਕਿ ਮੌਜੂਦਾ ਵਾਤਾਵਰਨ ਨੂੰ ਸੰਭਾਲਣ ਲਈ ਰੁੱਖ ਲਗਾਉਣਾ ਬਹੁਤ ਹੀ ਜ਼ਰੂਰੀ ਹੈ। ਰੁੱਖ ਹਵਾ ਵਿਚੋਂ ਕਾਰਬਨ ਡਾਈਆਕਸਾਈਡ ਜਮ ਕਰਕੇ ਆਕਸੀਜਨ ਛੱਡਦੇ ਹਨ, ਜੋ ਸਾਡੀ ਜ਼ਿੰਦਗੀ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਮਿੱਟੀ ਦੀ ਕੱਟ ਨੂੰ ਰੋਕਦੇ ਹਨ, ਵਾਤਾਵਰਣ ਦੇ ਤਾਪਮਾਨ ਨੂੰ ਕਾਬੂ ਵਿੱਚ ਰੱਖਦੇ ਹਨ ਅਤੇ ਬਾਰਿਸ਼ ਦੇ ਚੱਕਰ ਨੂੰ ਸੁਧਾਰਦੇ ਹਨ। ਇਸ ਲਈ, ਵਾਤਾਵਰਨ ਦੀ ਸੰਭਾਲ ਅਤੇ ਭਵਿੱਖ ਦੀ ਪੀੜ੍ਹੀ ਨੂੰ ਸਾਫ ਸਫ਼ਾਈ ਵਾਲਾ ਜੀਵਨ ਦੈਣ ਲਈ ਰੁੱਖ ਲਗਾਉਣਾ ਅਤਿ ਜ਼ਰੂਰੀ ਹੈ।
ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਸਭ ਨੂੰ ਘੱਟੋ-ਘੱਟ ਇੱਕ ਦਰੱਖਤ ਲਗਾ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਅਹਿਮ ਸਹਿਯੋਗ ਦੇਣ ਦੀ ਅਪੀਲ ਕੀਤੀ।