ਰਾਸ਼ਟਰੀ ਅੰਨਾਪਨ ਨਿਯੰਤਰਣ ਪ੍ਰੋਗਰਾਮ ਅਧੀਨ ਰਾਸ਼ਟਰੀ ਬਾਲ ਸਵਾਸਥ ਕਾਰਜਕ੍ਰਮ ਟੀਮ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਦਾ ਕੀਤਾ ਦੌਰਾ

ਰਾਸ਼ਟਰੀ ਅੰਨਾਪਨ ਨਿਯੰਤਰਣ ਪ੍ਰੋਗਰਾਮ ਅਧੀਨ ਰਾਸ਼ਟਰੀ ਬਾਲ ਸਵਾਸਥ ਕਾਰਜਕ੍ਰਮ ਟੀਮ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਦਾ ਕੀਤਾ ਦੌਰਾ
ਰੂਪਨਗਰ, 12 ਅਗਸਤ: ਅੱਜ ਰਾਸ਼ਟਰੀ ਨਿਯੰਤਰਣ ਪ੍ਰੋਗਰਾਮ (ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ) ਦੇ ਤਹਿਤ ਰਾਸ਼ਟਰੀ ਬਾਲ ਸਵਾਸਥ ਕਾਰਜਕ੍ਰਮ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਦਾ ਦੌਰਾ ਕੀਤਾ ਗਿਆ।
ਅਪਥੈਲਮਿਕ ਅਫਸਰ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਦੇ ਅੱਖਾਂ ਦੇ ਟੈਸਟ ਕੀਤੇ ਗਏ ਅਤੇ ਜਿਨ੍ਹਾਂ ਵਿਦਿਆਰਥਣਾਂ ਨੂੰ ਨਜ਼ਰ ਦੀ ਕਮੀ ਪਾਈ ਗਈ, ਉਨ੍ਹਾਂ ਬੱਚਿਆਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਨੈਸ਼ਨਲ ਬਲਾਇੰਡਨੈਸ ਕੰਟਰੋਲ ਪ੍ਰੋਗਰਾਮ ਤਹਿਤ ਮੁਫ਼ਤ ਅੱਖਾਂ ਦੇ ਚਸ਼ਮੇ ਵੰਡੇ ਗਏ।
ਇਸ ਮੌਕੇ ਤੇ ਰਾਸ਼ਟਰੀ ਬਾਲ ਸਵਾਸਥ ਕਾਰਜਕ੍ਰਮ ਟੀਮ ਟੀਮ ਨੇ ਵਿਦਿਆਰਥਣਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ, ਉਨ੍ਹਾਂ ਨੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਇੱਕ ਅਹਿਮ ਅੰਗ ਹਨ, ਅੱਖਾਂ ਦੀ ਸੁੰਦਰਤਾ ਉਦੋਂ ਤੱਕ ਹੀ ਮਹੱਤਵਪੂਰਨ ਹੁੰਦੀ ਹੈ ਜਦੋਂ ਤੱਕ ਅੱਖਾਂ ਦੀ ਰੋਸ਼ਨੀ ਸੁਰੱਖਿਅਤ ਹੋਵੇ। ਸਾਨੂੰ ਆਪਣੀਆਂ ਅੱਖਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਅੱਜ-ਕੱਲ ਇੰਟਰਨੈੱਟ ਦਾ ਯੁੱਗ ਹੈ। ਅੱਜ ਦੇ ਯੁੱਗ ਵਿੱਚ ਟੀਵੀ, ਮੋਬਾਈਲ, ਲੈਪਟਾਪ ਤੇ ਹੋਰ ਉਪਕਰਣਾਂ ਤੋਂ ਬਗੈਰ ਜਿੰਦਗੀ ਆਸਾਨ ਨਹੀਂ ਹੈ ਪ੍ਰੰਤੂ ਇਨ੍ਹਾਂ ਸਭ ਦੇ ਜ਼ਿਆਦਾ ਇਸਤੇਮਾਲ ਨਾਲ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ। ਅੱਖਾਂ ਦੀ ਰੌਸ਼ਨੀ ਘੱਟਣ ਨਾਲ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਖਾਂ ਦੀ ਰੌਸ਼ਨੀ ਬਣਾਈ ਰੱਖਣ ਲਈ ਸਭ ਤੋਂ ਪਹਿਲਾਂ ਸਾਡੇ ਸਰੀਰ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਆਪਣੀ ਅੱਖਾਂ ਦੀ ਦੇਖਭਾਲ ਕਰਨਾ ਬਹੁਤ ਜਰੂਰੀ ਹੈ। ਅੱਖਾਂ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਅੰਗ ਹਨ। ਹਰ ਕੰਮ ਅੱਖਾਂ ‘ਤੇ ਹੀ ਨਿਰਭਰ ਕਰਦਾ ਹੈ। ਇਹ ਬਹੁਤ ਨਾਜ਼ੁਕ ਹੁੰਦੀਆਂ ਹਨ ਇਸ ਲਈ ਇਨ੍ਹਾਂ ਦੀ ਦੇਖਭਾਲ ਵੀ ਬਹੁਤ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਸਮੇਂ -ਸਮੇਂ ‘ਤੇ ਅੱਖਾਂ ਦੀ ਵੀ ਦੇਖਭਾਲ ਕੀਤੀ ਜਾਵੇ ਤਾਂ ਕਾਫ਼ੀ ਹੱਦ ਤਕ ਇਸ ਵਿਚ ਹੋਣ ਵਾਲੀਆਂ ਸਮੱਸਿਆਵਾਂ ਉੱਤੇ ਰੋਕ ਲਗਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਅੱਖਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਅੱਖਾਂ ਦੀ ਸਫਾਈ ਅਤੇ ਅੱਖਾਂ ਦੀ ਕਸਰਤ ਕਰਣਾ ਜਰੂਰੀ ਹੈ। ਅੱਖਾਂ ਦੀ ਦੇਖਭਾਲ ਲਈ ਵਿਟਾਮਿਨ – ਏ ਯੁਕਤ ਭੋਜਨ ਵੀ ਕਰਣਾ ਚਾਹੀਦਾ ਹੈ। ਦੁੱਧ, ਮੱਖਣ, ਗਾਜਰ, ਟਮਾਟਰ, ਪਪੀਤਾ, ਅੰਡੇ, ਸ਼ੁੱਧ ਘਿਓ ਅਤੇ ਹਰੀ ਪੱਤੇਦਾਰ – ਸਬਜੀਆਂ ਦਾ ਸੇਵਨ ਕਰਣਾ ਜੋ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ ਹੈ ਅਤੇ ਅੱਖਾਂ ਦੀਆਂ ਸਮਸਿਆਵਾਂ ਤੋਂ ਵਿਅਕਤੀ ਨੂੰ ਬਚਾਉਂਦਾ ਹੈ। ਅੱਖਾਂ ਦੇ ਪ੍ਰਤੀ ਲਾਪਰਵਾਹੀ ਵਰਤਣ ਨਾਲ ਅੱਖਾਂ ਵਿਚੋਂ ਪਾਣੀ ਆਉਣਾ, ਜਲਨ, ਖੁਰਕ, ਅੱਖਾਂ ਦਾ ਲਾਲ ਹੋਣਾ, ਪਿਲੱਤਣ ਆਉਣਾ, ਸੁੱਜਣਾ, ਧੁੰਦਲਾ ਦਿਸਣਾ ਵਰਗੀ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਅੱਖਾਂ ਨੂੰ ਬਚਾਉਣ ਲਈ ਨੇਮੀ ਰੂਪ ਨਾਲ ਅੱਖਾਂ ਦੀ ਸਫਾਈ ਕਰਣੀ ਚਾਹੀਦੀ ਹੈ। ਇਸ ਦੇ ਲਈ ਤੁਸੀ ਅੱਖਾਂ ਨੂੰ ਦਿਨ ਵਿਚ 3-4 ਵਾਰ ਠੰਡੇ ਪਾਣੀ ਨਾਲ ਅੱਛੀ ਤਰ੍ਹਾਂ ਧੋਵੋ। ਪੂਰੇ ਦਿਨ ਵਿਚ 8-9 ਗਲਾਸ ਪਾਣੀ ਅੱਖਾਂ ਲਈ ਫ਼ਾਇਦੇਮੰਦ ਹੁੰਦਾ ਹੈ ਜੋ ਸਰੀਰ ਵਿਚ ਵੱਧਦੇ ਹੋਏ ਵਿਸ਼ੈਲੇ ਪਦਾਰਥਾਂ ਨੂੰ ਨਸ਼ਟ ਕਰਦਾ ਹੈ।
ਸਮਰੱਥ ਨੀਂਦ – ਅੱਖਾਂ ਨੂੰ ਆਰਾਮ ਦੇਣ ਲਈ ਸਮਰੱਥ ਅੱਠ ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।
ਇਸ ਮੌਕੇ ਸਕੂਲ ਪ੍ਰਿੰਸੀਪਲ ਸੰਦੀਪ ਕੌਰ ਅਤੇ ਮੈਡਮ ਮਮਤਾ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਜਕ੍ਰਮ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਅਜਿਹੇ ਸਿਹਤਮੰਦ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਡਾ. ਰਿੰਪਲ ਗੋਇਲ, ਸਟਾਫ ਨਰਸ ਮਨਦੀਪ ਕੌਰ, ਫਾਰਮਾਸਿਸਟ ਪਰਮਿੰਦਰ ਕੌਰ ਅਤੇ ਥੈਲਮਿਕ ਅਫਸਰ ਸਿਮਰਨਜੀਤ ਕੌਰ ਹਾਜ਼ਰ ਸਨ।