“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਬ੍ਰਹਮਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਾ ਰੂਪਨਗਰ ਵਿਖੇ ਹੋਇਆ ਪ੍ਰੋਗਰਾਮ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਬ੍ਰਹਮਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਾ ਰੂਪਨਗਰ ਵਿਖੇ ਹੋਇਆ ਪ੍ਰੋਗਰਾਮ
ਰੂਪਨਗਰ, 21 ਸਤੰਬਰ: ਸਥਾਨਕ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਾ ਰੂਪਨਗਰ ਵਿਖੇ ਪੰਜਾਬ ਸਰਕਾਰ ਦੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ ਹਾਜ਼ਰ ਹੋਏ। ਮੁੱਖ ਵਕਤਾ ਡਾ. ਆਸ਼ਿਸ਼ ਜੀ (ਨਿਊਰੋਲੋਜਿਸਟ), ਮੁੱਖ ਕਾਉਂਸਲਰ ਨਸ਼ਾ ਮੁਕਤੀ ਕੇਂਦਰ ਜ਼ਿਲ੍ਹਾ ਹਸਪਤਾਲ ਰੂਪਨਗਰ ਪ੍ਰਭਜੋਤ ਕੌਰ, ਰੂਪਨਗਰ ਬ੍ਰਹਮਕੁਮਾਰੀ ਸੈਂਟਰ ਤੋਂ ਰਾਜਯੋਗ ਸ਼ਿਕਸ਼ਿਕਾ ਬ੍ਰਹਮਾ ਅੰਜਲੀ ਨੇ ਵਿਸਥਾਰ ਨਾਲ ਹਾਜ਼ਰੀਨ ਨੂੰ ਨਸ਼ਾ ਕਰਨ ਦੇ ਕਾਰਨਾਂ ਅਤੇ ਨਸ਼ਿਆਂ ਤੋਂ ਬਚਾਅ ਬਾਰੇ ਵਿਚਾਰ ਸਾਂਝੇ ਕੀਤੇ। ਇਸਦੇ ਨਾਲ-ਨਾਲ ਇਹ ਵਿਸ਼ੇਸ਼ ਜਾਣਕਾਰੀ ਵੀ ਦਿੱਤੀ ਗਈ ਕਿ ਨਸ਼ਾ ਨਾ ਕੇਵਲ ਸਿਹਤ ਲਈ ਖ਼ਤਰਨਾਕ ਹੈ ਸਗੋਂ ਇਸ ਨਾਲ ਜੀਵਨ ਦੀ ਬਰਬਾਦੀ ਵੀ ਹੁੰਦੀ ਹੈ।
ਇਸ ਪ੍ਰੋਗਰਾਮ ਦਾ ਸੰਚਾਲਨ ਬਹੁਤ ਹੀ ਸੁੰਦਰ ਅਤੇ ਮਨਮੋਹਕ ਢੰਗ ਨਾਲ ਕੀਤਾ ਗਿਆ। ਨਸ਼ਾ ਮੁਕਤ ਸਬੰਧੀ ਸਮਾਜਿਕ ਨਾਟਕ ਵੀ ਪੇਸ਼ ਕੀਤਾ ਗਿਆ ਜਿਸ ਨੇ ਸਮਾਰੋਹ ਨੂੰ ਹੋਰ ਵੀ ਪ੍ਰੇਰਣਾਦਾਇਕ ਬਣਾ ਦਿੱਤਾ। ਰਾਜਯੋਗ (ਧਿਆਨ) ਯੁਵਾ ਵਿੱਚ ਸ਼ਰਾਬ-ਨਸ਼ਾ ਮੁਕਤ ਜੀਵਨ ਲਈ ਕਿਵੇਂ ਸਫ਼ਲ ਭੂਮਿਕਾ ਨਿਭਾ ਸਕਦਾ ਹੈ, ਇਸ ਵਿਸ਼ੇ ‘ਤੇ ਵੀ ਚਾਨਣ ਪਾਇਆ ਗਿਆ।
ਇਸ ਪ੍ਰੋਗਰਾਮ ਦੇ ਅੰਤ ਵਿੱਚ ਬ੍ਰਹਮਕੁਮਾਰੀ ਭੈਣ ਅੰਜਲੀ ਨੇ ਆਏ ਸਾਰੇ ਹਾਜ਼ਰੀਨ ਨੂੰ ਰਾਜਯੋਗ ਦਾ ਅਨੁਭਵ ਕਰਵਾਇਆ ਅਤੇ ਸਮੂਹ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕਰਕੇ ਧੰਨਵਾਦ ਕੀਤਾ।