“ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਹੇਠ ਪਿੰਡ ਸਿੰਘ ਵਿਖੇ ਨਵੇਂ ਓਟ ਕਲਿਨਿਕ ਦੀ ਸ਼ੁਰੂਆਤ”

“ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਹੇਠ ਪਿੰਡ ਸਿੰਘ ਵਿਖੇ ਨਵੇਂ ਓਟ ਕਲਿਨਿਕ ਦੀ ਸ਼ੁਰੂਆਤ
ਰੂਪਨਗਰ, 28 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਦੇ ਤਹਿਤ ਆਯੁਸ਼ਮਾਨ ਆਰੋਗਿਆ ਕੇਂਦਰ, ਸਿੰਘ ਵਿਖੇ ਨਵੇਂ ਓਟ ਕਲਿਨਿਕ ਦੀ ਸ਼ੁਰੂਆਤ ਕੀਤੀ ਗਈ।
ਇਸ ਕਲਿਨਿਕ ਦਾ ਉਦਘਾਟਨ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ, ਸੈਨਿਟਰੀ ਇੰਸਪੈਕਟਰ ਅਵਤਾਰ ਸਿੰਘ, ਕਮਿਊਨਿਟੀ ਹੈਲਥ ਅਫਸਰ ਕਵਿਤਾ, ਹੈਲਥ ਵਰਕਰ ਲਖਵਿੰਦਰ ਸਿੰਘ, ਹੈਲਥ ਵਰਕਰ ਸੁਖਵਿੰਦਰ ਕੌਰ ਅਤੇ ਆਯੁਸ਼ਮਾਨ ਆਰੋਗਿਆ ਕੇਂਦਰ ਸਿੰਘ ਦੀਆਂ ਆਸ਼ਾ ਵਰਕਰਾਂ ਦੀ ਮੌਜੂਦਗੀ ਵਿੱਚ ਹੋਇਆ।
ਓਟ ਕਲਿਨਿਕ ਨਸ਼ਾ ਪੀੜਤ ਮਰੀਜ਼ਾਂ ਲਈ ਇਕ ਨਵੀਂ ਆਸ ਲੈ ਕੇ ਆਇਆ ਹੈ। ਇੱਥੇ ਮਰੀਜ਼ਾਂ ਨੂੰ ਨਿਰੰਤਰ ਔਖਧੀ ਇਲਾਜ, ਮਨੋਸੰਬੰਧੀ ਸਲਾਹ ਅਤੇ ਸਮਰਥਨ ਮੁਫ਼ਤ ਦਿੱਤਾ ਜਾਵੇਗਾ।
ਡਾ. ਆਨੰਦ ਘਈ ਨੇ ਇਸ ਮੌਕੇ ‘ਤੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਯਤਨ ਕਿ ਹਰੇਕ ਪਿੰਡ ਤੱਕ ਨਸ਼ਾ ਛੁਡਾਊ ਇਲਾਜ ਦੀ ਪਹੁੰਚ ਹੋਵੇ, ਇੱਕ ਕਾਬਿਲੇ-ਤਾਰੀਫ਼ ਕਦਮ ਹੈ। ਸਾਨੂੰ ਵਿਸ਼ਵਾਸ ਹੈ ਕਿ ਇਹ ਓਟ ਕਲਿਨਿਕ ਸਿੰਘ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਨਸ਼ਾ ਮੁਕਤੀ ਵੱਲ ਇੱਕ ਮਜਬੂਤ ਪੈਗਾਮ ਸਾਬਤ ਹੋਵੇਗਾ। ਸਾਡੀ ਟੀਮ ਇਸ ਮਿਸ਼ਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮੌਕੇ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਹ ਕਹਿਣਾ ਹੋਇਆ ਕਿ ਸਰਕਾਰ ਦੀ ਇਹ ਮੁਹਿੰਮ, “ਯੁੱਧ ਨਸ਼ਿਆ ਵਿਰੁੱਧ,” ਨਸ਼ਿਆਂ ਦੇ ਖਿਲਾਫ ਇਕ ਸੰਕਲਪਬੱਧ ਪੜਾਅ ਹੈ।
ਮੀਨਾਕਸ਼ੀ ਬੇਦੀ, ਪਲੇਸਮੈਂਟ ਅਫਸਰ ਨੇ ਦੱਸਿਆ ਕਿ 30 ਅਪ੍ਰੈਲ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪ੍ਰੋਟਾਕ ਸਲਿਊਸ਼ਨਜ਼ ਕੰਪਨੀ ਮੋਹਾਲੀ ਵੱਲੋਂ ਇੰਟਰਵਿਊ ਲਈ ਗਈ ਅਤੇ ਇਸ ਪਲੇਸਮੈਂਟ ਕੈਂਪ ਵਿੱਚ 13 ਉਮੀਦਵਾਰਾਂ ਨੇ ਭਾਗ ਲਿਆ ਅਤੇ 8 ਦੀ ਮੌਕੇ ਤੇ ਚੋਣ ਹੋਈ।