ਬੰਦ ਕਰੋ

ਯੁਕੋ ਆਰਸੇਟੀ ਰੋਪੜ ਵਲੋਂ ਸਵੈ ਰੋਜ਼ਗਾਰ ਮੁਹਈਆ ਕਰਵਾਉਣ ਲਈ ਸਿਖਿਆਰਥੀਆਂ ਨੂੰ ਬਿਊਟੀ ਪਾਰਲਰ ਕਿੱਤੇ ਦੀ ਟ੍ਰੇਨਿੰਗ ਦਿੱਤੀ

ਪ੍ਰਕਾਸ਼ਨ ਦੀ ਮਿਤੀ : 12/05/2025
UCO RSETI Ropar provided training to the trainees in beauty parlor profession to provide self-employment.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਯੁਕੋ ਆਰਸੇਟੀ ਰੋਪੜ ਵਲੋਂ ਸਵੈ ਰੋਜ਼ਗਾਰ ਮੁਹਈਆ ਕਰਵਾਉਣ ਲਈ ਸਿਖਿਆਰਥੀਆਂ ਨੂੰ ਬਿਊਟੀ ਪਾਰਲਰ ਕਿੱਤੇ ਦੀ ਟ੍ਰੇਨਿੰਗ ਦਿੱਤੀ

ਰੂਪਨਗਰ, 12 ਮਈ: ਯੂਕੋ ਆਰਸੇਟੀ ਵੱਲੋਂ ਅਤੀ ਗਰੀਬ ਵਰਗ (ਬੀ.ਪੀ.ਐੱਲ) ਨਾਲ ਸਬੰਧਤ ਸਿਖਿਆਥੀਆਂ ਨੂੰ ਸਵੈ ਰੋਜ਼ਗਾਰ ਮੁਹਈਆ ਕਰਵਾਉਣ ਲਈ ਮਿਤੀ 01 ਅਪ੍ਰੈਲ 2025 ਤੋਂ 12 ਅਪ੍ਰੈਲ 2025 ਤੱਕ 35 ਦਿਨਾਂ ਦੀ ਬਿਊਟੀ ਪਾਰਲਰ ਕਿੱਤੇ ਸਬੰਧੀ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਰੋਪੜ ਜਿਲ੍ਹੇ ਦੇ ਪਿੰਡ ਰੋਪੜ, ਮੋਰਿੰਡਾ, ਘਨੌਲੀ ਗਰਡਲੇ, ਦੁਗਰੀ, ਪੁਰਖਾਲੀ ਪਿੰਡਾਂ ਦੇ 35 ਵਿਦਿਆਰਥੀਆਂ ਨੇ ਭਾਗ ਲਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ ਯੂਕੋ ਆਰਸੈਟੀ ਸ੍ਰੀ ਜੀ ਐਸ ਰੇਨੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਯੁਕੋ ਆਰਸੇਟੀ) ਯੂਕੋ ਬੈਂਕ ਜਿਹੜਾ ਕਿ ਰੋਪੜ ਜਿਲ੍ਹੇ ਦਾ ਲੀਡ ਬੈਂਕ ਵੱਲੋਂ ਸਪੈਂਸਰ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਮੈਡਮ ਕਮਲਜੀਤ ਕੌਰ, ਸ੍ਰੀ ਗੁਰਵਿੰਦਰ ਸਿੰਘ ਅਤੇ ਸ੍ਰੀਮਤੀ ਰਵਿੰਦਰ ਕੌਰ ਪ੍ਰਿੰਸੀਪਲ ਟ੍ਰੇਨਰ ਨੇ ਸਿਖਿਆਰਥੀਆਂ ਨੂੰ ਵਿੱਤੀ ਸਾਖਰਤਾ ਤੇ ਨੈਤਿਕ ਸਿੱਖਿਆ ਬਾਰੇ ਵੀ ਜਾਣਕਾਰੀ ਦਿੱਤੀ।

ਸ਼੍ਰੀ ਜੀ. ਐਸ ਰੇਨੀ ਨੇ ਦੱਸਿਆ ਕਿ ਬੈਂਕਿੰਗ ਲਈ ਜਮ੍ਹਾ ਖਾਤੇ ਅਤੇ ਕਰਜੇ ਦੀਆਂ ਸਕੀਮਾਂ ਅਤੇ ਚੰਗਾ ਐਂਟਰਪਰੇਨੁਰ ਬਣਨ ਬਾਰੇ ਜਾਣਕਾਰੀ ਦਿੱਤੀ। ਇੰਜ. ਸਰ ਰਤਨ ਸਿੰਘ ਅਤੇ ਮੈਡਮ ਜੋਤੀ ਸਰਮਾ ਨੇ ਟਰੇਨਿੰਗ ਉਪਰੰਤ ਇਮਤਿਹਾਨ ਲਿਆ ਅਤੇ ਬੱਚਿਆ ਦੀ ਕੁਸਲਤਾ ਮੁਤਾਬਿਕ ਨਤੀਜਾ ਤਿਆਰ ਕੀਤਾ ਗਿਆ ਅਤੇ ਸਿੱਖਿਆਰਥੀਆਂ ਨੂੰ ਸਰਟੀਫੀਕੇਟ ਵੀ ਦਿੱਤੇ ਗਏ।

ਉਨ੍ਹਾਂ ਸਿਖਿਆਰਥੀਆਂ ਨੂੰ ਆਪਣਾ ਛੋਟਾ ਜਿਹਾ ਕੀਤਾ ਸ਼ੁਰੂ ਕਰਕੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਅਤੇ ਸਮੇਂ ਦੇ ਨਾਲ ਨਾਲ ਆਪਣੇ ਕਿੱਤੇ ਨੂੰ ਉਚਾਈਆਂ ਤੱਕ ਲੈਜਾਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਟ੍ਰੇਨਿੰਗ ਉਤੇ ਆਉਣ ਵਾਲੇ ਸਿੱਖਿਆਰਥੀਆਂ ਨੂੰ ਚਾਹ ਅਤੇ ਦੁਪਹਿਰ ਦਾ ਖਾਣਾ ਮੁਫਤ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਆਉਣ ਜਾਣ ਦਾ ਬੱਸ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ 18 ਤੋਂ 45 ਸਾਲ ਉਮਰ ਦੇ ਚਾਹਵਾਨ ਸਿੱਖਿਆਰਥੀ ਜੋ ਕਿ ਬੀ.ਪੀ.ਐੱਲ ਗਰੁੱਪ ਨਾਲ ਸਬੰਧਤ ਹੋਣ ਆਪਣੇ ਨਾਮ ਮੋਬਾਇਲ ਨੰਬਰ 01881-295091 ਉਤੇ ਦਰਜ ਕਰਵਾ ਸਕਦੇ ਹਨ ਜਾਂ ਆਰਸੇਟੀ ਦਫਤਰ ਰੋਪੜ ਨੇੜੇ ਰੰਗੀਲਪੁਰ ਬੱਸ ਸਟੈਂਡ ਵਿਖੇ ਖੁਦ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।

ਅਗਲੇ ਟ੍ਰੇਨਿੰਗ ਪ੍ਰੋਗਰਾਮ ਜੂਟ ਬੈਗ ਬਣਾਉਣਾ ਅਤੇ ਸਿਲਾਈ ਦੇ ਹਨ ਜੋ ਜਲਦੀ ਹੀ ਸੁਰੂ ਹੋ ਰਹੇ ਹਨ। ਵਧੇਰੇ ਜਾਣਕਾਰੀ ਲਈ ਉਪਰੋਕਤ ਨੰਬਰਾਂ ਤੇ ਸੰਪਰਕ ਕਰੋ।