ਬੰਦ ਕਰੋ

ਮਾਤਰੀ ਮੌਤਾਂ ਦੇ ਰੀਵਿਉ ਸਬੰਧੀ ਕੀਤੀ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 07/09/2023
A meeting was held regarding the review of maternal deaths

ਮਾਤਰੀ ਮੌਤਾਂ ਦੇ ਰੀਵਿਉ ਸਬੰਧੀ ਕੀਤੀ ਮੀਟਿੰਗ

ਮਾਤਰੀ ਮੋਤ ਦਰ ਵਿੱਚ ਕਮੀ ਲਿਆਉਣਾ ਮੁੱਖ ਟੀਚਾ ; ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ

ਰੂਪਨਗਰ 05 ਸਤੰਬਰ: ਗਰਭ ਅਵਸਥਾ, ਜਣੇਪੇ ਦੋਰਾਣ ਜਾਂ ਜਣੇਪੇ ਤੋਂ ਬਾਦ 42 ਦਿਨਾਂ ਦੇ ਵਿੱਚ ਜੁਲਾਈ ਮਹੀਨੇ ਦੋਰਾਣ ਹੋਈ 1 ਅੋਰਤ ਦੀ ਮੌਤ ਦੇ ਰੀਵਿਉ ਸਬੰਧੀ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਮੈਟਰਨਲ ਡੈਥ ਰੀਵਿਉ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ।

ਜਿਸ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤ੍ਰੀ ਦੇਵੀ, ਜ਼ਿਲਾ ਟੀਕਾਕਰਨ ਅਫ਼ਸਰ ਡਾਕਟਰ ਨਵਰੂਪ ਕੌਰ,ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵਿਧਾਨ ਚੰਦਰ, ਡਾਕਟਰ ਨੀਰਜ ਸਿਵਲ ਹਸਪਤਾਲ ਰੂਪਨਗਰ ਤੋਂ ਅੋਰਤ ਰੋਗਾਂ ਦੇ ਮਾਹਰ , ਡਾ. ਰਾਜੀਵ ਅਗਰਵਾਲ ਮੈਡੀਸਨ ਦੇ ਮਾਹਰ, ਡਾ. ਪਰਵੀਨ, ਜਿਲ੍ਹਾ ਪ੍ਰੋਗਰਾਮ ਮੈਨੇਜਰ , ਡੀ.ਐਮ.ਈ.ਓ. ਲਖਵੀਰ ਸਿੰਘ, ਅਤੇ ਜਿਲ੍ਹੇ ਚ ਹੋਈ ਮੌਤ ਨਾਲ ਸਬੰਧਤ ਏਰੀਏ ਦੇ ਸਬੰਧਤ ਮੈਡੀਕਲ ਅਫਸਰ ਅਤੇ ਏ.ਐਨ.ਐਮ. ਵੀ ਸ਼ਾਮਲ ਹੋਏ।

ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਮਾਤਰੀ ਮੌਤਾਂ ਨੂੰ ਰੀਵਿਉ ਕਰਨ ਦਾ ਮੁੱਖ ਮਕਸਦ ਮੋਤਾਂ ਦੇ ਕਾਰਨਾਂ ਨੂੰ ਜਾਣਨਾ ਹੈ ਤਾਂ ਜੋ ਉਹਨਾਂ ਕਾਰਨਾਂ ਨੂੰ ਦੂਰ ਕਰਨ ਲਈ ਨੀਤੀਆਂ ਬਣਾਈਆਂ ਜਾ ਸਕਣ ਅਤੇ ਮਾਤਰੀ ਮੌਤ ਦਰ ਵਿੱਚ ਕਮੀ ਲਿਆਂਦੀ ਜਾ ਸਕੇ।

ਉਹਨਾਂ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਣ ਜਿਵੇਂ ਗਰਭਵੱਤੀ ਮਾਵਾਂ ਨੂੰ ਗੁੰਝਲਦਾਰ ਡਲੀਵਰੀ ਹੋਣ ਤੇ ਉਚੇਰੇ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫਰ ਕਰਨ ਤੇ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵਤੀ ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਲਿਵਰੀ ਤੋਂ ਬਾਅਦ ਜਿਆਦਾ ਖੂਨ ਪੈਣਾ, ਇੰਨਫੈਕਸ਼ਨ ਹੋਣਾ, ਜਿਆਦਾ ਬੱਲਡ ਪ੍ਰੈਸ਼ਰ ਹੋਣਾ, ਅਸੁੱਰਖਿਅਤ ਆਬਰਸ਼ਨ ,ਆਦਿ ਹੋ ਸਕਦੇ ਹਨ।

ਇਸ ਮੋਕੇ ਉਹਨਾਂ ਸਬੰਧਤ ਸਟਾਫ ਨੂੰ ਕਿਹਾ ਹਰੇਕ ਗਰਭਵਤੀ ਔਰਤ ਨੂੰ ਗਰਭ ਦੌਰਾਨ ਘੱਟੋ-ਘੱਟ ਇੱਕ ਵਾਰ ਔਰਤਾਂ ਦੇ ਰੋਗਾਂ ਦੇ ਮਾਹਰ ,ਮੈਡੀਸਨ ਦੇ ਮਾਹਿਰ ਅਤੇ ਸਰਜਰੀ ਦੇ ਡਾਕਟਰ ਕੋਲ ਆਪਣਾ ਚੈੱਕ ਜ਼ਰੂਰ ਕਰਵਾਉਣਾ ਹਰ ਗਰਭਵਤੀ ਅੋਰਤਾਂ ਦੇ ਚਾਰ ਐਂਟੀ- ਨੇਟਲ ਚੈਕਅਪ ਨੂੰ ਯਕੀਨੀ ਬਣਾਉਣ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ ।

ਉਹਨਾ ਨੇ ਦੱਸਿਆ ਮਾਤਰੀ ਮੌਤ ਤੋਂ ਭਾਵ ਇੱਕ ਲੱਖ ਜਿੰਦਾ ਜਨਮ ਹੋਣ ਤੇਂ ਹੋਣ ਵਾਲੀਆਂ ਮਾਵਾਂ ਦੀ ਮੋਤਾਂ ਦੀ ਗਿਣਤੀ ਤੋਂ ਹੈ ਅਤੇ ਜਿਲ੍ਹੇ ਦਾ ਮਾਤਰੀ ਮੌਤ ਦਰ ਇਸ ਸਮੇਂ 42 ਹੈ ਜਿਸ ਨੂੰ ਹੋਰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਇਹਨਾਂ ਅੋਰਤਾਂ ਦੀਆਂ ਮੌਤਾਂ ਨੂੰ ਕਮਿਉਨਿਟੀ ਅਤੇ ਫੈਸੀਲਿਟੀ ਤੇ ਰੀਵਿਉ ਕਰਨ ਤੋਂ ਬਾਦ ਜਿਲ੍ਹਾ ਪੱਧਰ ਤੇਂ ਕਮੇਟੀ ਵੱਲੋਂ ਰੀਵਿਉ ਕੀਤਾ ਜਾਂਦਾ ਹੈ।

ਫੋਟੋ ਕੈਪਸ਼ਨ: ਮਾਤਰੀ ਮੌਤ ਦੇ ਰੀਵਿਉ ਸਬੰਧੀ ਮੀਟਿੰਗ ਕਰਦੇ ਸਿਵਲ ਸਰਜਨ