ਮਾਡਲ ਕੈਰੀਅਰ ਸੈਂਟਰ (ਐਮ.ਸੀ.ਸੀ)-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਮਾਡਲ ਕੈਰੀਅਰ ਸੈਂਟਰ (ਐਮ.ਸੀ.ਸੀ)-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ
ਸੂਵੀ ਇੰਡਸਟਰੀਜ਼ ਕੰਪਨੀ ਅਤੇ ਜਨਾ ਸਮਾਲ ਫਾਈਨਾਂਸ ਬੈਂਕ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਇੰਟਰਵਿਊ ਲਈ ਜਾਵੇਗੀ
ਰੂਪਨਗਰ, 16 ਜਨਵਰੀ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਐਮ.ਸੀ.ਸੀ-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਅੱਜ 17 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਦੋ ਪ੍ਰਾਈਵੇਟ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਇੰਟਰਵਿਊ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸੂਵੀ ਇੰਡਸਟਰੀਜ਼ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਸ਼ਿਫਟ ਇੰਚਾਰਜ ਦੀ ਅਸਾਮੀ ਲਈ ਬੀ.ਟੈਕ ਮਕੈਨੀਕਲ ਇੰਜੀਨੀਅਰਿੰਗ, ਕੁਆਲਿਟੀ ਇੰਜੀਨੀਅਰ ਦੀ ਅਸਾਮੀ ਲਈ ਡਿਪਲੋਮਾ ਤੇ ਬੀ.ਟੈਕ ਸਮੇਤ 3 ਸਾਲ ਦਾ ਤਜ਼ਰਬਾ, ਜਿਨ੍ਹਾਂ ਦੀ ਤਨਖਾਹ 35000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਇਸ ਦੇ ਨਾਲ ਹੀ ਸਹਾਇਕ ਮੈਨੇਜਰ ਦੀ ਅਸਾਮੀ ਲਈ ਬੀ.ਟੈਕ ਮਕੈਨੀਕਲ/ਮੈਟਾਲਰਜੀਕਲ ਜਿਸਦੀ ਤਨਖਾਹ 40,000 ਤੋਂ 50,000 ਰੁਪਏ ਪ੍ਰਤੀ ਮਹੀਨਾ, ਪ੍ਰੋਗਰਾਮਰ (ਸੀਐਨਸੀ/ਵੀਐਨਸੀ) ਦੀ ਅਸਾਮੀ ਲਈ ਡਿਪਲੋਮਾ (ਆਈ.ਟੀ.ਆਈ.) ਸਮੇਤ 6 ਸਾਲ ਦਾ ਤਜ਼ਰਬਾ ਜਿਸਦੀ ਤਨਖਾਹ 30,000 ਤੋਂ 40,000 ਰੁਪਏ ਪ੍ਰਤੀ ਮਹੀਨਾ, ਸੀਨੀਅਰ ਪ੍ਰੋਗਰਾਮਰ (ਸੀਐਨਸੀ/ਵੀਐਨਸੀ) ਦੀ ਅਸਾਮੀ ਲਈ ਡਿਪਲੋਮਾ ਬੀ.ਟੈਕ ਅਤੇ 5 ਸਾਲ ਦਾ ਤਜ਼ਰਬਾ ਜਿਸਦੀ ਤਨਖਾਹ 35000 ਰੁਪਏ ਪ੍ਰਤੀ ਮਹੀਨਾ, ਮੈਨੇਜਰ ਅਕਾਊਂਟਸ ਦੀ ਅਸਾਮੀ ਲਈ ਬੀ.ਕਾਮ/ਐਮ.ਬੀ.ਏ (ਫਾਇਨਾਂਸ) ਅਤੇ 10 ਸਾਲ ਦਾ ਤਜ਼ਰਬਾ ਜਿਸਦੀ ਤਨਖਾਹ 50,000 ਰੁਪਏ ਪ੍ਰਤੀ ਮਹੀਨਾ, ਜਨਰਲ ਮੈਨੇਜਰ ਪ੍ਰੋਡਕਸ਼ਨ ਲਈ ਬੀ.ਟੈਕ ਮਕੈਨੀਕਲ/ਪ੍ਰੋਡਕਸ਼ਨ ਅਤੇ 15 ਸਾਲ ਦਾ ਤਜ਼ਰਬਾ ਜਿਸਦੀ ਤਨਖਾਹ 1 ਲੱਖ ਤੋਂ 1.12 ਲੱਖ ਰੁਪਏ ਸੀ.ਟੀ.ਸੀ.ਮਿਲੇਗੀ। ਇਨ੍ਹਾਂ ਸਮੂਹ ਅਸਾਮੀਆਂ ਲਈ ਨੌਕਰੀ ਕਰਨ ਦਾ ਸਥਾਨ ਮੋਰਿੰਡਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਨਾ ਸਮਾਲ ਫਾਈਨਾਂਸ ਬੈਂਕ ਰੋਪੜ ਕੰਪਨੀ ਵੱਲੋਂ ਟੀਮ ਲੀਡਰ ਦੀਆਂ ਦੋ ਅਸਾਮੀਆਂ ਲਈ ਗ੍ਰੈਜੂਏਸ਼ਨ ਪਾਸ 18 ਤੋਂ 28 ਸਾਲ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 15,000 ਤੋਂ 20,000 ਰੁਪਏ ਤਨਖਾਹ ਮਿਲੇਗੀ। ਇਸ ਦੇ ਨਾਲ ਹੀ ਕਲੈਕਸ਼ਨ ਮੈਨੇਜਰ ਦੀਆਂ 5 ਅਸਾਮੀਆਂ ਲਈ ਬਾਰਵੀਂ / ਗ੍ਰੈਜੂਏਟ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 12000 ਰੁਪਏ ਤੋਂ 15,000 ਰੁਪਏ+ ਪੈਟਰੋਲ ਦਾ ਖਰਚਾ ਮਿਲੇਗਾ। ਇਸ ਅਸਾਮੀ ਲਈ 18 ਤੋਂ 28 ਸਾਲ ਦੇ ਉਮੀਦਵਾਰ ਇੰਟਰਵਿਊ ਦੇ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਨੌਕਰੀ ਕਰਨ ਦਾ ਸਥਾਨ ਰੂਪਨਗਰ ਹੈ।