ਬੰਦ ਕਰੋ

ਮਹਿਲਾਵਾਂ ਦੀ ਸੁਰੱਖਿਆ ਲਈ ਜਿਲ੍ਹਾ ਰੂਪਨਗਰ ਵਲੋਂ ਲਾਂਚ ਕੀਤੀ ਗਈ ਸਖੀ ਵਨ ਸਟੋਪ ਸੈਂਟਰ ਐਪਲੀਕੇਸ਼ਨ ਤੇ ਪੋਰਟਲ

ਪ੍ਰਕਾਸ਼ਨ ਦੀ ਮਿਤੀ : 13/10/2022
Deputy Commissioner launches Sakhi One Stop Mob application/ portal

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਮਹਿਲਾਵਾਂ ਦੀ ਸੁਰੱਖਿਆ ਲਈ ਜਿਲ੍ਹਾ ਰੂਪਨਗਰ ਵਲੋਂ ਲਾਂਚ ਕੀਤੀ ਗਈ ਸਖੀ ਵਨ ਸਟੋਪ ਸੈਂਟਰ ਐਪਲੀਕੇਸ਼ਨ ਤੇ ਪੋਰਟਲ

ਰੂਪਨਗਰ, 13 ਅਕਤੂਬਰ: ਜ਼ਿਲ੍ਹੇ ਵਿੱਚ ਹਿੰਸਾ ਨਾਲ ਪੀੜ੍ਹਿਤ ਮਹਿਲਾਵਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਇੱਕ ਐਪ/ਪੋਰਟਲ ਲਾਂਚ ਕੀਤੀ ਗਈ ਹੈ। ਜਿਸ ਅਨੁਸਾਰ ਜ਼ਿਲ੍ਹੇ ਵਿੱਚ ਪੀੜ੍ਹਿਤ ਮਹਿਲਾਵਾਂ ਉਨ੍ਹਾਂ ਦੀ ਸਮੱਸਿਆਵਾਂ ਦੇ ਹੱਲ ਕਰਨ ਲਈ ਆਨਲਾਈਨ ਐਪ/ਪੋਰਟਲ ਰਾਹੀਂ ਦਰਖਾਸਤਾ ਦਰਜ਼ ਕਰ ਸਕਦੀਆਂ ਹਨ ਅਤੇ ਇਸ ਦੇ ਨਾਲ ਹੀ ਪੀੜਤ ਮਹਿਲਾਵਾਂ ਨੂੰ ਇੱਕੋ ਛੱਤ ਹੇਠਾਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਐਮਰਜੈਂਸੀ ਸੇਵਾਵਾਂ, ਮਨੋ-ਸਮਾਜਿਕ ਸਲਾਹ, ਪੁਲਸ ਸਹਾਇਤਾ, ਮੈਡੀਕਲ ਸਹਾਇਤਾ, ਕਾਨੂੰਨੀ ਸਹਾਇਤਾ ਅਤੇ ਵੱਧ ਤੋਂ ਵੱਧ 5 ਦਿਨ ਤੱਕ ਦਾ ਅਸਥਾਈ ਆਸਰਾ ਪ੍ਰਦਾਨ ਕਰਨ ਲਈ ਇਹ ਐਪਲੀਕੇਸ਼ਨ ਮੱਦਦ ਕਰੇਗੀ।

ਇਸ ਬਾਰੇ ਹੋਰ ਦੱਸਦਿਆਂ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਐਪਲੀਕੇਸ਼ਨ/ਪੋਰਟਲ ਤੇ ਪ੍ਰਾਪਤ ਦਰਖਾਸਤਾਂ ਦੀ ਨਿਗਰਾਨੀ ਸਿੱਧਾ ਜਿਲ੍ਹਾ ਪ੍ਰਸਾਸ਼ਨ ਅਤੇ ਸਖੀ ਵਨ ਸਟੌਪ ਸੈਂਟਰ ਵਲੋਂ ਕੀਤੀ ਜਾਵੇਗੀ ਅਤੇ ਉਨ੍ਹਾਂ ਦਰਖਾਸਤਾਂ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਇਸ ਐਪਲੀਕੇਸ਼ਨ ਦੇ ਮਾਧਿਅਮ ਨਾਲ ਮਹਿਲਾਵਾਂ ਆਪਣੇ ਘਰ ਬੈਠੇ ਹੀ ਆਪਣੇ ਫ਼ੋਨ ਅਤੇ ਇੰਨਟਰਨੈਟ ਜਾਂ ਪੋਰਟਲ ਦੇ ਮਾਧਿਅਮ ਨਾਲ ਦਰਖਾਸਤ ਦੇ ਸਕਦੀ ਹੈ ਅਤੇ ਦਰਖਾਸਤ ਦੀ ਕਾਰਵਾਈ ਸਬੰਧੀ ਵੇਰਵਾ ਆਦਿ ਦੀ ਜਾਣਕਾਰੀ ਵੀ ਘਰ ਬੈਠੇ ਹੀ ਜਾਣ ਸਕਦੀ ਹੈ ਅਤੇ ਮਹਿਲਾ ਨੂੰ ਉਸ ਵਲੋਂ ਦਿੱਤੀ ਗਈ ਦਰਖਾਸਤ ਸਬੰਧੀ ਹੋ ਰਹੀ ਕਾਰਵਾਈ ਦੀ ਮੈਸੇਜ਼ ਵੀ ਸਮੇਂ ਸਮੇਂ ਸਿਰ ਪ੍ਰਾਪਤ ਹੋਵੇਗਾ। ਇਸ ਐਪਲੀਕੇਸ਼ਨ ਵਿੱਚ ਜ਼ਿਲ੍ਹੇ ਦੇ ਪੁਲਿਸ ਵਿਭਾਗ, ਸਿਹਤ ਵਿਭਾਗ, ਵਨ ਸਟਾਪ ਸੈਂਟਰ ਅਤੇ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਬਾਲ ਸੁਰਖਿਆ ਯੂਨਿਟ ਆਦਿ ਡਿਪਾਰਟਮੈਂਟਸ ਜੁੜੇ ਹਨ, ਜੋ ਕਿ ਤੁਰੰਤ ਮਹਿਲਾਵਾਂ ਵਲੋਂ ਦਿੱਤੀ ਗਈ ਦਰਖਾਸਤ ਤੇ ਲੋੜੀਂਦੀ ਕਾਰਵਾਈ ਕਰਨਗੇ।

ਇਹ ਐਪ ਨੂੰ ਜਲਦ ਹੀ ਐਂਡਰਾਇਡ ਫੋਨਾਂ ਲਈ ਪਲੇਅ ਸਟੋਰ ‘ਤੇ ਉਪਲਬਧ ਕਰ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇਸ ਐਪ ਅਤੇ ਪੋਰਟਲ ਉੱਤੇ ਦਰਖਾਸਤ ਲਿੰਕ https://sakhiapp.punjab.gov.in/ ਜਾ ਕੇ ਇਨਸਟਾਲ ਕਰ ਸਕਦੇ ਹੋ। ਇਸ ਪੋਰਟਲ ਅਤੇ ਐਪ ਦਾ ਲਿੰਕ ਜ਼ਿਲ੍ਹੇ ਦੀ ਵੈੱਬਸਾਈਟ rupnagar.nic.in ਉਤੇ ਵੀ ਉਪਲੱਬਧ ਹੈ।