ਬੰਦ ਕਰੋ

ਭਾਰਤੀ ਸਿੱਖਿਆ ਮੰਡਲ ਦੇ ਅਧੀਨ ਪੰਜਾਬ ਦੇ 14 ਨਾਮਵਰ ਵਿਦਿਅਕ ਸੰਸਥਾਵਾਂ (ਐਚ.ਈ.ਆਈਜ਼) ਨੇ ‘ਰਿਸਰਚ ਫਾਰ ਰਿਸਰਜੈਂਟ ਪੰਜਾਬ’ ਦਾ ਗਠਨ ਕੀਤਾ

ਪ੍ਰਕਾਸ਼ਨ ਦੀ ਮਿਤੀ : 07/12/2023
14 reputed educational institutions (HEIs) of Punjab under the Board of Education of India formed 'Research for Resurgent Punjab'

ਭਾਰਤੀ ਸਿੱਖਿਆ ਮੰਡਲ ਦੇ ਅਧੀਨ ਪੰਜਾਬ ਦੇ 14 ਨਾਮਵਰ ਵਿਦਿਅਕ ਸੰਸਥਾਵਾਂ (ਐਚ.ਈ.ਆਈਜ਼) ਨੇ ‘ਰਿਸਰਚ ਫਾਰ ਰਿਸਰਜੈਂਟ ਪੰਜਾਬ’ ਦਾ ਗਠਨ ਕੀਤਾ

• ਆਰ. ਆਰ. ਪੀ. ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਅਤੇ ਮਸਲਿਆਂ ਦੇ ਹੱਲ ਪ੍ਰਦਾਨ ਕਰਨ ਲਈ ਮਿਲ ਕੇ ਖੋਜ ਕਰੇਗੀ

• ਆਈ. ਆਈ. ਟੀ. ਰੋਪੜ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਸਮੇਤ ਪੰਜਾਬ ਦੇ 14 ਐਚ. ਈ. ਆਈਜ਼ (ਹਾਇਰ ਐਜੂਕੇਸ਼ਨਲ ਇੰਸਟੀਚਿਊਸ਼ਨਜ਼) ਨੇ ਬੀ. ਐਸ. ਐਮ ਦੀ ਛਤਰ ਛਾਇਆ ਹੇਠ ‘ਰਿਸਰਚ ਫਾਰ ਰਿਸਰਜੈਂਟ ਪੰਜਾਬ’ ਦਾ ਗਠਨ ਕੀਤਾ

ਰੂਪਨਗਰ, 7 ਦਸੰਬਰ: ਅੱਜ ਇੰਡੀਅਨ ਇੰਸਟੀਚਿਊਟੀ ਆਫ਼ ਤਕਨੋਲੌਜੀ ਰੂਪਨਗਰ (ਆਈ. ਆਈ. ਟੀ. ਰੂਪਨਗਰ/ ਰੋਪੜ) ਵਿਖੇ ਪੰਜਾਬ ਨੂੰ ਦਰਪੇਸ਼ ਨਾਜ਼ੁਕ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤੀ ਸਿੱਖਿਆ ਮੰਡਲ (ਬੀ.ਐਸ.ਐਮ.) ਦੀ ਛਤਰ ਛਾਇਆ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਵੱਖ-ਵੱਖ ਨਾਮਵਰ ਵਿੱਦਿਅਕ ਸੰਸਥਾਨ ‘ਰਿਸਰਚ ਫਾਰ ਰਿਸਰਜੈਂਟ ਪੰਜਾਬ’ (ਆਰ.ਆਰ.ਪੀ.) ਦੀ ਅਗਵਾਈ ਕਰਨ ਲਈ ਇਕਜੁੱਟ ਹੋਏ। ਇਸ ਇਕੱਤਰਤਾ ਦਾ ਉਦੇਸ਼ ਪੰਜਾਬ ਨੂੰ ਦਰਪੇਸ਼ ਨਾਜ਼ੁਕ ਚੁਣੌਤੀਆਂ ਨਾਲ ਨਜਿੱਠਣ ਲਈ ਸਰਬਪੱਖੀ ਹੱਲ ਵਿਕਸਿਤ ਕਰਨਾ ਹੈ। ਵਿਗਿਆਨਕ ਅਤੇ ਤਕਨੀਕੀ ਖੋਜ, ਸਮਾਜਿਕ ਵਿਗਿਆਨ ਅਤੇ ਮਨੁੱਖੀ ਕਦਰਾਂ ਕੀਮਤਾਂ ‘ਤੇ ਜ਼ੋਰ ਦਿੰਦੇ ਹੋਏ, ਆਰ. ਆਰ. ਪੀ ਖੇਤਰ ਦੀ ਤਰੱਕੀ ਵਿੱਚ ਇੱਕ ਪਰਿਵਰਤਨਕਾਰੀ ਏਜੰਟ ਬਣਨ ਲਈ ਤਿਆਰ ਹੈ। ਦੱਸਣਯੋਗ ਹੈ ਕਿ ਆਰ. ਆਰ. ਪੀ ਵਿੱਚ ਆਈ. ਆਈ. ਟੀ, ਰੋਪੜ ਸਮੇਤ 14 ਵਿਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦਾ ਗੱਠਜੋੜ ਸ਼ਾਮਲ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਈ. ਆਈ. ਟੀ ਰੋਪੜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਆਰ. ਆਰ. ਪੀ. ਦਾ ਗਠਨ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਤਰੱਕੀ ਦੇ ਰਾਹ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰੇਗਾ। ਇਨ੍ਹਾਂ ਸੰਸਥਾਵਾਂ ਦੀ ਮੁਹਾਰਤ, ਸਹੂਲਤਾਂ ਅਤੇ ਸਹਿਯੋਗੀ ਤਾਕਤ ਦਾ ਲਾਭ ਉਠਾ ਕੇ, ਆਰ. ਆਰ. ਪੀ ਦਾ ਉਦੇਸ਼ ਖੇਤਰ ਵਿੱਚ ਸਕਾਰਾਤਮਕ ਤਬਦੀਲੀ ਲਈ ਰਾਹ ਪੱਧਰਾ ਕਰਨਾ ਹੈ। ਇੰਦਰ ਕੁਮਾਰ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ. ਕੇ. ਜੀ. ਪੀ. ਟੀ. ਯੂ.) ਕਪੂਰਥਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ: ਰਜਨੀਸ਼ ਅਰੋੜਾ, ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪੀ ਤਿਵਾੜੀ, ਆਈ. ਆਈ. ਟੀ ਰੋਪੜ ਦੇ ਡਾਇਰੈਕਟਰ ਪ੍ਰੋ: ਰਾਜੀਵ ਆਹੂਜਾ ਅਤੇ ਭਾਰਤੀ ਸਿੱਖਿਆ ਮੰਡਲ ਦੇ ਕੌਮੀ ਜਥੇਬੰਦਕ ਸਕੱਤਰ ਸ੍ਰੀ ਸ਼ੰਕਰਾਨੰਦ ਜੀ ਸਮੇਤ ਅਕਾਦਮਿਕ ਅਤੇ ਸਿੱਖਿਆ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਦੀ ਅਗਵਾਈ ਹੇਠ ‘ਰਿਸਰਚ ਫਾਰ ਰਿਸਰਜੈਂਟ ਪੰਜਾਬ (‘ਆਰ.ਆਰ.ਐਫ.) ਖੋਜ ਅਤੇ ਵਿਕਾਸ ਲਈ ਇੱਕ ਸੰਪੂਰਨ ਤੇ ਸਮੂਹਿਕ ਪਹੁੰਚ ਦਾ ਵਾਅਦਾ ਕਰਦੀ ਹੈ।

ਇਹ ਪੰਜਾਬ ਵਿੱਚ ਪਹਿਲੀ ਕਿਸਮ ਦਾ ਸਹਿਯੋਗ ਹੈ, ਜਿਸ ਦੀ ਅਗਵਾਈ ਉੱਘੀਆਂ ਸੰਸਥਾਵਾਂ ਅਤੇ ਵਿਦਿਅਕ ਮਾਹਿਰਾਂ ਨੇ ਕੀਤੀ ਹੈ ਜੋ ਵਿਸ਼ੇਸ਼ ਤੌਰ ‘ਤੇ ਨਸ਼ਿਆਂ ਦੀ ਦੁਰਵਰਤੋਂ, ਪ੍ਰਵਾਸ, ਪਾਣੀ, ਮਿੱਟੀ ਅਤੇ ਹਵਾ ਪ੍ਰਦੂਸ਼ਣ ਵਰਗੇ ਪ੍ਰਚਲਿਤ ਮੁੱਦਿਆਂ ਨਾਲ ਨਜਿੱਠਣ ਲਈ ਕੰਮ ਕਰ ਰਹੇ ਹਨ। ਆਰ. ਆਰ. ਪੀ. ਪੰਜਾਬ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਕਾਦਮਿਕ ਜਗਤ ਦੇ ਉੱਤਮ ਦਿਮਾਗਾਂ ਅਤੇ ਸਰੋਤਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਦੀ ਹੈ। ਵਿਗਿਆਨ, ਤਕਨਾਲੋਜੀ, ਸਮਾਜਿਕ ਵਿਗਿਆਨ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਬਹੁ-ਆਯਾਮੀ ਪਹੁੰਚ ਦੇ ਨਾਲ, ਆਰ. ਆਰ. ਪੀ ਦਾ ਉਦੇਸ਼ ਖੇਤਰ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਇੱਕ ਵਿਆਪਕ ਸਕਾਰਾਤਮਕ ਤਬਦੀਲੀ ਲਿਆਉਣਾ ਹੈ।

ਸ੍ਰੀ ਰਜਨੀਸ਼ ਅਰੋੜਾ, ਸਾਬਕਾ ਵਾਈਸ ਚਾਂਸਲਰ, ਆਈ. ਕੇ. ਜੀ. ਪੀ. ਟੀ. ਯੂ, ਕਪੂਰਥਲਾ ਨੇ ਕਿਹਾ ਕਿ ਯੂਨੀਵਰਸਲ ਹਿਊਮਨ ਵੈਲਿਊਜ਼ (ਯੂ. ਐਚ. ਵੀ.) ਅਤੇ ਭਾਰਤੀ ਗਿਆਨ ਪ੍ਰਣਾਲੀਆਂ (ਆਈ. ਕੇ. ਐਸ.) ‘ਤੇ ਧਿਆਨ ਕੇਂਦਰਿਤ ਕਰਦਿਆਂ, ਮੁੱਲ- ਅਧਾਰਤ ਸਿੱਖਿਆ ਅਤੇ ਇੰਜੀਨੀਅਰਿੰਗ ਪ੍ਰਕਿਰਿਆਵਾਂ ਵਿੱਚ ਇਸ ਦੇ ਏਕੀਕਰਨ ਦੀ ਤੁਰੰਤ ਲੋੜ ‘ਤੇ ਜ਼ੋਰ ਦਿੱਤਾ।

ਕੰਸੋਰਟੀਅਮ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਰਘਵੇਂਦਰ ਪੀ ਤਿਵਾੜੀ ਨੇ ਕਿਹਾ ਕਿ ਹੁਨਰ ਸਿੱਖਿਆ: ਸਵਦੇਸ਼ੀ ਹੁਨਰ ਸਿੱਖਿਆ ਨੂੰ ਉਤਸ਼ਾਹਿਤ ਕਰਨਾ, ਵਿਦਿਆਰਥੀ-ਕੇਂਦਰਿਤ ਪਹੁੰਚ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਵਿੱਚ ਉੱਦਮੀ ਹੁਨਰਾਂ ਨੂੰ ਉਤਸ਼ਾਹਿਤ ਕਰਨਾ ਅਹਿਮ ਪ੍ਰਾਥਮਿਕਤਾ ਹੈ, ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਸਿਰਜਕ ਬਣਾਇਆ ਜਾ ਸਕੇ।

ਆਰ. ਆਰ. ਪੀ. ਵਿਗਿਆਨ ਅਤੇ ਤਕਨਾਲੋਜੀ ਲਈ ਵਾਤਾਵਰਣ- ਅਨੁਕੂਲ, ਵਿਸ਼ਵ ਪੱਧਰੀ ਪਹੁੰਚ ਦੀ ਕਲਪਨਾ ਕਰਦੀ ਹੈ, ਜਿਵੇਂ ਕਿ ਆਈ. ਆਈ. ਟੀ. ਰੋਪੜ ਦੇ ਪ੍ਰੋਫੈਸਰ ਰਾਜੀਵ ਆਹੂਜਾ ਨੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਾਰੀਆਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ।

ਭਾਰਤੀ ਸਿੱਖਿਆ ਮੰਡਲ ਦੇ ਸ਼੍ਰੀ ਸ਼ੰਕਰਾਂਨੰਦ ਜੀ ਨੇ ਖੋਜ ਗਤੀਵਿਧੀਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਖਾਸ ਕਰਕੇ ਪੰਜਾਬ ਦੇ ਨਾਜ਼ੁਕ ਮੁੱਦਿਆਂ ਅਤੇ ਭਾਰਤ- ਵਿਸ਼ੇਸ਼ ਚੁਣੌਤੀਆਂ ਨਾਲ ਨਜਿੱਠਣ ਲਈ। ਉਨ੍ਹਾਂ ਕਿਹਾ ਕਿ ਆਈ ਕੇ ਐਸ ਅਤੇ ਹੱਲ ਅਧਾਰਤ ਖੋਜ ਦੇ ਸੰਦਰਭ ਵਿੱਚ ਖੋਜਕਰਤਾਵਾਂ ਨੂੰ ਸਿਖਲਾਈ ਦੇਣ ਲਈ ਸਾਰੀਆਂ ਸੰਸਥਾਵਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਭਾਰਤੀ ਸਿੱਖਿਆ ਮੰਡਲ 14 ਸੰਸਥਾਵਾਂ ਦੇ ਇਸ ਸਮੂਹ ਨੂੰ ਬਣਾਉਣ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰੇਗਾ।

ਆਰ ਆਰ ਪੀ ਵਿੱਚ 14 ਵਿਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦਾ ਗੱਠਜੋੜ ਸ਼ਾਮਲ ਹੈ, ਜਿਨ੍ਹਾਂ ਵਿੱਚ ਆਈ ਆਈ ਟੀ, ਰੋਪੜ, ਸੀ ਯੂ ਪੰਜਾਬ, ਐਨ ਆਈ ਟੀ ਜਲੰਧਰ, ਪੰਜਾਬ ਯੂਨੀਵਰਸਿਟੀ, ਐਨ ਆਈ ਟੀ ਟੀ ਟੀ ਆਰ, ਸਲਾਈਟ ਲੌਂਗਵਾਲ, ਆਈ ਕੇ ਜੀ ਪੀ ਟੀਯੂ, ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ, ਆਈ ਆਈ ਐਮ, ਅੰਮ੍ਰਿਤਸਰ, ਜੀ ਐਨ ਏ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਹੋਰ ਸ਼ਾਮਲ ਹਨ। ਇਨ੍ਹਾਂ ਸੰਸਥਾਵਾਂ ਦੇ ਸਮੂਹਿਕ ਯਤਨ ਨਸ਼ਿਆਂ ਦੀ ਦੁਰਵਰਤੋਂ, ਪ੍ਰਵਾਸ, ਪਾਣੀ, ਮਿੱਟੀ ਅਤੇ ਹਵਾ ਪ੍ਰਦੂਸ਼ਣ ਵਰਗੇ ਪ੍ਰਚਲਿਤ ਮੁੱਦਿਆਂ ਨਾਲ ਨਜਿੱਠਣ ‘ਤੇ ਕੇਂਦ੍ਰਤ ਹੋਣਗੇ। ਆਈ. ਆਈ. ਟੀ. ਰੋਪੜ ਨੇ ਵਿਗਿਆਨ ਅਤੇ ਤਕਨਾਲੋਜੀ ‘ਤੇ ਖੋਜ ਦੀ ਅਗਵਾਈ ਕਰਨ ਲਈ ਸਹਿਮਤੀ ਦਿੱਤੀ ਹੈ ਜਦਕਿ ਸੀ. ਯੂ. ਨੇ ਸਮਾਜਿਕ ਵਿਗਿਆਨ ਅਤੇ ਵਿਗਿਆਨ ਵਿੱਚ ਸਹਿਮਤੀ ਪ੍ਰਗਟਾਈ।