ਭਾਈਵਾਲਤਾ ਦਾ ਮਾਹੌਲ ਸਿਰਜ ਕੇ ਸਮੱਸਿਆਵਾਂ ਦਾ ਹੱਲ ਕਰਨਾ ਪ੍ਰੋਜੈਕਟ ਸੰਪਰਕ ਦਾ ਮੁੱਖ ਉਦੇਸ਼: ਕਪਤਾਨ ਪੁਲਿਸ ਰੂਪਨਗਰ ਰੁਪਿੰਦਰ ਕੌਰ ਸਰ੍ਹਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਭਾਈਵਾਲਤਾ ਦਾ ਮਾਹੌਲ ਸਿਰਜ ਕੇ ਸਮੱਸਿਆਵਾਂ ਦਾ ਹੱਲ ਕਰਨਾ ਪ੍ਰੋਜੈਕਟ ਸੰਪਰਕ ਦਾ ਮੁੱਖ ਉਦੇਸ਼: ਕਪਤਾਨ ਪੁਲਿਸ ਰੂਪਨਗਰ ਰੁਪਿੰਦਰ ਕੌਰ ਸਰ੍ਹਾ
ਸ਼੍ਰੀ ਚਮਕੌਰ ਸਾਹਿਬ, 3 ਜਨਵਰੀ: ਭਾਈਵਾਲਤਾ ਦਾ ਮਾਹੌਲ ਸਿਰਜ ਕੇ ਸਮੱਸਿਆਵਾਂ ਦਾ ਹੱਲ ਕਰਨਾ ਲੋਕ ਮਿਲਣੀ ਦਾ ਮੁੱਖ ਉਦੇਸ਼ ਹੈ।
ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀਂ ਕਰਦਿਆਂ ਕਪਤਾਨ ਪੁਲਿਸ ਰੂਪਨਗਰ ਰੁਪਿੰਦਰ ਕੌਰ ਸਰ੍ਹਾ ਨੇ ਦੱਸਿਆ ਕਿ ਐਸ.ਐਸ.ਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰੋਜੈਕਟ ਸੰਪਰਕ ਅਧੀਨ ਸਿਟੀ ਸੈਂਟਰ ਸ੍ਰੀ ਚਮਕੋਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ।
ਇਸ ਮੌਕੇ ਰੁਪਿੰਦਰ ਕੌਰ ਸਰ੍ਹਾ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਮੰਤਵ ਪੰਜਾਬ ਪੁਲਿਸ ਦਾ ਲੋਕਾਂ ਨਾਲ ਨੇੜਤਾ ਵਧਾਉਣੀ ਅਤੇ ਉਨ੍ਹਾਂ ਭਾਈਵਾਲਤਾ ਦਾ ਮਾਹੌਲ ਸਿਰਜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਉਤੇ ਹੱਲ ਕਰਨਾ ਹੈ। ਇਸ ਉਦੇਸ਼ ਤਹਿਤ ਅਗਲੇ ਮਹੀਨੇ ਤੱਕ ਵੱਖ-ਵੱਖ ਇਲਾਕਿਆਂ ਦੇ ਲੋਕਾਂ ਨਾਲ ਮੀਟਿੰਗ ਕਰਕੇ ਲੋਕਾਂ ਤੋਂ ਸੁਝਾਵ ਪ੍ਰਾਪਤ ਕਰਕੇ ਉਨ੍ਹਾਂ ਮੁਤਾਬਿਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਯਤਨ ਕੀਤੇ ਜਾਣਗੇ।
ਉਨ੍ਹਾਂ ਮੀਟਿੰਗ ਦੌਰਾਨ ਨੌਜਵਾਨ ਵਰਗ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਜਾਣੂ ਕਰਵਾਇਆ ਅਤੇ ਦਸਿਆ ਕਿ ਨਸਿਆ ਦੀ ਰੋਕਥਾਮ ਲਈ ਵੱਧ ਤੋ ਵੱਧ ਅਲੱਗ ਅਲੱਗ ਥਾਵਾਂ ਉਤੇ ਸੈਮੀਨਾਰ ਲਗਾਏ ਜਾ ਰਹੇ ਹਨ। ਨਸ਼ਿਆਂ ਦੇ ਰੋਕਥਾਮ ਲਈ ਸੰਪਰਕ ਮੁਹਿਮ ਤਹਿਤ ਵੱਖ-ਵੱਖ ਪਿੰਡ ਅਤੇ ਸ਼ਹਿਰਾਂ ਵਿਚ ਬਣਾਇਆ ਗਈਆ ਡਿਫੈਂਸ ਕਮੇਟੀਆਂ ਅਤੇ ਵਾਰਡ ਕਮੇਟੀਆਂ ਦੇ ਮੈਬਰਾਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਮੀਟਿੰਗ ਵਿਚ ਸ਼ਾਮਲ ਲੋਕਾਂ ਨੂੰ ਸਾਈਬਰ ਕਰਾਇਮ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਹਦਾਇਤ ਕੀਤੀ ਗਈ ਕਿ ਜੇਕਰ ਕਿਸੇ ਅਣਪਛਾਤੇ ਨੰਬਰ ਤੋ ਕਿਸੇ ਵੀ ਤਰ੍ਹਾ ਦੀ ਵੀਡਿਓ ਜਾ ਆਡੀਓ ਕਾਲ ਆਉਦੀ ਹੈ ਉਸ ਨਾਲ ਆਪਣੀ ਨਿੱਜੀ ਜਾ ਬੈਂਕ ਸਬੰਧੀ ਜਾ ਕਿਸੇ ਕਿਸਮ ਦਾ ਓ.ਟੀ.ਪੀ ਆਦਿ ਸੇਅਰ ਨਾ ਕਰਨ। ਇਸ ਉਪਰੰਤ ਹਾਜਰ ਸਮੂਹ ਮੈਂਬਰਾਂ ਤੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਨਾਂ ਦੇ ਜਲਦ ਨਿਪਟਾਰੇ ਲਈ ਭਰੋਸਾ ਵੀ ਦਿੱਤਾ।
ਇਸ ਮੀਟਿੰਗ ਵਿਚ ਉਪ ਕਪਤਾਨ ਪੁਲਿਸ ਸ੍ਰੀ ਚਮਕੋਰ ਸਾਹਿਬ ਮਨਜੀਤ ਸਿੰਘ ਔਲਖ, ਮੁੱਖ ਅਫਸਰ ਥਾਣਾ ਸ੍ਰੀ ਚਮਕੋਰ ਸਾਹਿਬ ਰੋਹਿਤ ਸ਼ਰਮਾ ਅਤੇ ਨਗਰ ਕੌਂਸਲ ਦੇ ਉਪ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਸੁਖਵੀਰ ਸਿੰਘ ਐਮ.ਸੀ. ਸਮਸੇਰ ਸਿੰਘ ਮੰਗੀ, ਪਰਮਜੀਤ ਸਿੰਘ ਸਰਪੰਚ ਪਿੰਡ ਭੂਰੜੇ ਅਤੇ ਕਰੀਬ 100 ਤੋਂ ਵੱਧ ਇਲਾਕਾ ਵਾਸੀ ਹਾਜ਼ਰ ਸਨ।