ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਵਰਕਸ਼ਾਪ ਦਾ ਆਯੋਜਨ
ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਵਰਕਸ਼ਾਪ ਦਾ ਆਯੋਜਨ
ਰੂਪਨਗਰ, 19 ਨਵੰਬਰ: ਸਿਵਲ ਸਰਜਨ ਰੂਪ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਸਰਦੀਆਂ ਦੇ ਮੌਸਮ ਦੌਰਾਨ ਛੋਟੇ ਬੱਚਿਆਂ ਨੂੰ ਨਿਮੋਨੀਆ ਬਚਅ ਲਈ ਜਿਲਾ ਸਿਹਤ ਵਿਭਾਗ ਵੱਲੋਂ ਬਲਾਕ ਦੀਆਂ ਸਮੂਹ ਐਲ.ਐਚ .ਵੀਜ ਦੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਡਾਕਟਰ ਨਵਰੂਪ ਕੌਰ ਜ਼ਿਲ੍ਹਾ ਟੀਕਕਰਨ ਅਫਸਰ ਨੇ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਨਿਮੋਨੀਆ ਬਚਾਉਣ ਲਈ ਇਸ ਦੇ ਲੱਛਣਾਂ ਸਾਵਧਾਨੀ ਤੇ ਇਲਾਜ ਦੇ ਪ੍ਰਬੰਧਾਂ ਵੱਲ ਧਿਆਨ ਦੇਣਾ ਜਰੂਰੀ ਹੈ ਤਾਂ ਜੋ ਛੋਟੇ ਬੱਚਿਆਂ ਦੀਆਂ ਕੀਮਤੀ ਜਾਨਾ ਬਚ ਸਕਣ।
ਉਨ੍ਹਾਂ ਕਿਹਾ ਕਿ ਸਾਂਸ ਪ੍ਰੋਗਰਾਮ ਦਾ ਮੁੱਖ ਮੰਤਬ ਬੱਚਿਆਂ ਦੀ ਤੰਦਰੁਸਤ ਸਿਹਤ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਨਿਮੋਨੀਆ ਦੀ ਰੋਕਥਾਮ ਕਰਨਾ ਹੈ। ਉਨ੍ਹਾਂ ਸਾਂਸ ਪ੍ਰੋਗਰਾਮ ਨੂੰ ਜ਼ਿਲੇ ਵਿੱਚ ਸਫਲਤਾ ਪੂਰਵਕ ਲਾਗੂ ਕਰਕੇ ਇਸ ਦੇ ਸਮੁੱਚੇ ਟੀਚੇ ਦੀ ਪ੍ਰਾਪਤੀ ਕੀਤੀ ਜਾਣੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਸਾਂਸ ਪ੍ਰੋਗਰਾਮ ਤਹਿਤ ਜਿਲੇ ਵਿੱਚ 0 ਤੋਂ ਲੈ ਕੇ ਪੰਜ ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਨਿਮੋਨੀਆ ਦੇ ਲੱਛਣ ਬਾਰੇ ਜਾਗਰੂਕ ਕੀਤਾ ਜਾਵੇ। ਤਾਂ ਜੋ ਸਮੇਂ ਸਿਰ ਨਿਮੋਨੀਆ ਦੀ ਪਹਿਚਾਣ ਕਰਕੇ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਸਮੇਂ ਸਿਰ ਇਲਾਜ ਕਰਵਾ ਕੇ ਨਿਮੋਨੀਆ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਵਿੱਚ ਬਾਲ ਮੌਤ ਦਰ ਦੇਸ਼ ਦੇ ਹਿੱਸਿਆਂ ਦੇ ਮੁਕਾਬਲੇ ਘੱਟ ਹੈ।
ਪਰ ਇਸ ਦੇ ਬਾਵਜੂਦ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਬੱਚੇ ਦੀ ਸਮੁੱਚੀ ਸਿਹਤ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਾਂਸ ਪ੍ਰੋਗਰਾਮ ਤਹਿਤ ਜਿਲ੍ਹੇ ਵਿੱਚ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਘੱਟ ਨਾਲ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 18 ਫੀਸਦੀ ਬੱਚੇ ਬੱਚਿਆਂ ਦੀ ਮੌਤ ਨੂੰ ਨਿਮੋਨੀਆ ਕਾਰਣ ਹੁੰਦੀ ਹੈ ਉਹਨਾਂ ਕਿਹਾ ਕਿ ਗੰਭੀਰ ਨਿਮੋਕੋਕਲ ਬਿਮਾਰੀ ਦਾ ਸਭ ਤੋਂ ਵੱਧ ਖਤਰਾ ਉਮਰ ਦੇ ਪਹਿਲੇ ਸਾਲ ਵਿੱਚ ਹੁੰਦਾ ਹੈ ਤੇ 24 ਮਹੀਨਿਆਂ ਤੱਕ ਰਹਿੰਦਾ ਹੈ।
ਬੱਚਿਆਂ ਵਿੱਚ ਨਮੂਨੀਏ ਦੇ ਲੱਛਣ ਇੱਕ ਦੂਸਰੇ ਤੋਂ ਵੱਖਰੇ ਹੁੰਦੇ ਹਨ। ਤੇਜ਼ ਬੁਖ਼ਾਰ,ਖੰਘ,ਤੇਜ਼ ਸਾਹ ਲੈਣਾ, ਸਾਹ ਲੈਣ ਵਿੱਚ ਮੁਸ਼ਕਲ ਆਉਣੀ, ਭੁੱਖ ਨਾ ਲੱਗਣੀ ਖੰਘਣ ਕਰਕੇ ਜਾਂ ਬਲਗ਼ਮ ਅੰਦਰ ਲੰਘਾਉਣ ਲੱਗਿਆਂ ਉਲਟੀ ਕਰਨੀ, ਠੀਕ ਮਹਿਸੂਸ ਨਾ ਕਰਨਾ ਆਦਿ ਹੋ ਸਕਦਾ ਹੈ।
ਉਹਨਾਂ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਜਨਮ ਤੋਂ ਬਾਅਦ ਨਮੂਨੀਏ ਤੋਂ ਬਚਾਅ ਲਈ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਵੇ। ਬੱਚੇ ਨੂੰ ਨਿੱਘਾ ਰੱਖਣਾ ,ਪ੍ਰਦੂਸ਼ਿਤ ਰਹਿਤ ਆਲੇ ਦੁਆਲੇ ਦੀ ਸਫਾਈ , ਨਿਜੀ ਸਾਫ ਸਫਾਈ ਰੱਖਣਾ ਅਤੇ ਪੂਰਾ ਟੀਕਾਕਰਨ ਕਰਵਾਣਾ ਵੀ ਬੱਚੇ ਦੀ ਸਿਹਤ ਲਈ ਬਹੁਤ ਜਰੂਰੀ ਹੈ।