“ਬ੍ਰਹਮਾਕੁਮਾਰੀਜ਼ ਵੱਲੋਂ ਵਿਸ਼ਵ ਦਿਲ ਦਿਵਸ ਮਨਾਇਆ ਗਿਆ, ਸਿਹਤਮੰਦ ਜੀਵਨ ਲਈ ਕੀਤਾ ਅਹਵਾਨ”

“ਬ੍ਰਹਮਾਕੁਮਾਰੀਜ਼ ਵੱਲੋਂ ਵਿਸ਼ਵ ਦਿਲ ਦਿਵਸ ਮਨਾਇਆ ਗਿਆ, ਸਿਹਤਮੰਦ ਜੀਵਨ ਲਈ ਕੀਤਾ ਅਹਵਾਨ”
ਰੂਪਨਗਰ, 29 ਸਤੰਬਰ : ਪੂਜਾ ਪਿਤਾ ਬ੍ਰਹਮਾਕੁਮਾਰੀਜ਼ ਵਿਸ਼ਵ ਵਿਦਿਆਲਾ ਸਦਭਾਵਨਾ ਭਵਨ, ਰੂਪਨਗਰ (ਬੇਲਾ ਚੌਂਕ) ਵੱਲੋਂ ਵਿਸ਼ਵ ਦਿਲ ਦਿਵਸ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਜੈ ਜਿੰਦਲ, ਡਾ. ਅਸ਼ੀਸ਼ ਰਾਣਾ ਅਤੇ ਡਾ. ਅਸ਼ਵਨੀ ਰਾਣਾ (ਵੇਦਾਤਾ ਹਸਪਤਾਲ) ਰਹੇ। ਮੁੱਖ ਵਕਤਾ ਡਾ. ਅਜੈ ਜਿੰਦਲ ਨੇ ਦਿਲ ਦੀਆਂ ਬਿਮਾਰੀਆਂ ਦੇ ਵੱਧ ਰਹੇ ਖਤਰੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਦਿਲ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਦਿਲ ਦੀ ਸੰਭਾਲ ਕਰਨਾ ਸਿਹਤਮੰਦ ਜੀਵਨ ਦੀ ਕੁੰਜੀ ਹੈ।
ਡਾ. ਅਸ਼ੀਸ਼ ਰਾਣਾ ਅਤੇ ਡਾ. ਅਸ਼ਵਨੀ ਰਾਣਾ ਨੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ “ਪਰੇਜ਼ ਹੀ ਇਲਾਜ ਹੈ”। ਚਿੰਤਾ ਰਹਿਤ ਜੀਵਨ, ਸ਼ੁੱਧ ਭੋਜਨ, ਨਿਯਮਿਤ ਸਰੀਰਕ ਕਸਰਤ ਅਤੇ ਯੋਗ ਅਭਿਆਸ ਦਿਲ ਨੂੰ ਤੰਦਰੁਸਤ ਰੱਖਣ ਲਈ ਅਤਿ ਜ਼ਰੂਰੀ ਹਨ।
ਇਸ ਮੌਕੇ ਬ੍ਰਹਮਾਕੁਮਾਰੀ ਅੰਜਨੀ ਭੈਣ ਜੀ ਨੇ ਰਾਜਯੋਗ ਧਿਆਨ ਦਾ ਅਭਿਆਸ ਕਰਵਾਇਆ ਅਤੇ ਕਿਹਾ ਕਿ ਰਾਜਯੋਗ ਮਨੁੱਖ ਨੂੰ ਆਤਮਕ ਸ਼ਾਂਤੀ ਦੇਣ ਦੇ ਨਾਲ-ਨਾਲ ਸਰੀਰ ਨੂੰ ਵੀ ਸਵਸਥ ਅਤੇ ਸੁੰਦਰ ਬਣਾਉਂਦਾ ਹੈ।
ਸਮਾਰੋਹ ਦੌਰਾਨ ਸੁੰਦਰ ਗੀਤਾਂ ਨੇ ਮਾਹੌਲ ਨੂੰ ਰੌਣਕਮਈ ਬਣਾਇਆ। ਮੁੱਖ ਮਹਿਮਾਨਾਂ ਦਾ ਈਸ਼ਵਰੀਏ ਸੁਗਾਤਾਂ ਨਾਲ ਸਨਮਾਨ ਕੀਤਾ ਗਿਆ। ਅੰਤ ਵਿੱਚ ਸਭ ਨੂੰ ਈਸ਼ਵਰੀਏ ਪ੍ਰਸਾਦ ਵੰਡਿਆ ਗਿਆ ਅਤੇ ਸਮਾਜ ਦੇ ਸਿਹਤਮੰਦ ਜੀਵਨ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ।