ਬੁੱਲਟ ਮੋਟਰਸਾਈਕਲ ਨਾਲ ਹੁੱਲੜਬਾਜੀ ਕਰਨ ਤੇ ਪਟਾਕੇ ਮਾਰਨ ਵਾਲਿਆ ਦੀ ਹੁਣ ਖੈਰ ਨਹੀਂ, ਜ਼ਿਲ੍ਹਾ ਪ੍ਰਸ਼ਾਸ਼ਨ ਕਰੇਗਾ ਸਖ਼ਤ ਕਾਰਵਾਈ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਬੁੱਲਟ ਮੋਟਰਸਾਈਕਲ ਨਾਲ ਹੁੱਲੜਬਾਜੀ ਕਰਨ ਤੇ ਪਟਾਕੇ ਮਾਰਨ ਵਾਲਿਆ ਦੀ ਹੁਣ ਖੈਰ ਨਹੀਂ, ਜ਼ਿਲ੍ਹਾ ਪ੍ਰਸ਼ਾਸ਼ਨ ਕਰੇਗਾ ਸਖ਼ਤ ਕਾਰਵਾਈ
ਰੂਪਨਗਰ ਸ਼ਹਿਰ ‘ਚ ਟੀਮਾ ਤਾਇਨਾਤ ਕਰਕੇ ਕਰੀਬ 15 ਵਹੀਕਲਾਂ ਦੀ ਚੈਕਿੰਗ ਕੀਤੀ
ਰੂਪਨਗਰ, 18 ਸਤੰਬਰ: ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਆਈਏਐਸ (ਅੰਡਰ ਟ੍ਰੇਨਿੰਗ) ਸ਼੍ਰੀ ਅਭਿਮਨਿਊ ਮਲਿਕ ਦੀ ਨਿਗਰਾਨੀ ਹੇਠ ਰੂਪਨਗਰ ਸ਼ਹਿਰ ਵਿਚ ਬੁੱਲਟ ਮੋਟਰਸਾਈਕਿਲ ਨਾਲ ਹੁੱਲੜਬਾਜੀ ਕਰਨ ਅਤੇ ਪਟਾਕੇ ਮਾਰਨ ਵਾਲਿਆ ਖਿਲਾਫ਼ ਸਖਤ ਕਾਰਵਾਈ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਰਜਿਸਟਰਡ ਬੁਲਟ ਮੋਟਰਸਾਇਕਲ ਦੀ ਚੈਕਿੰਗ ਸਬੰਧੀ ਜ਼ਿਲ੍ਹੇ ਦੇ ਸਾਰੇ ਮੁੱਖ ਅਫਸਰਾਨ ਥਾਣਾ ਨੂੰ ਹਦਾਇਤ ਕੀਤੀ ਗਈ ਕਿ ਹਰ ਮੋਟਰਸਾਈਇਕਲ ਨੂੰ ਸਾਈਲੈਸਰ ਸਹੀ ਲੱਗਾ ਹੋਇਆ ਹੈ ਜੇਕਰ ਉਸ ਵਿੱਚ ਮੋਡੀਫਿਕੇਸ਼ਨ ਕੀਤੀ ਗਈ ਹੈ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਵੱਲੋਂ ਅੱਜ ਪਵਨ ਕੁਮਾਰ ਚੌਧਰੀ ਵੱਲੋਂ ਬੁੱਲਟ ਮੋਟਰਸਾਈਕਿਲ ਨਾਲ ਹੁੱਲੜਬਾਜੀ ਕਰਨ ਅਤੇ ਪਟਾਕੇ ਮਾਰਨ ਵਾਲਿਆ ਦੀ ਚੈਕਿੰਗ ਲਈ ਟੀਮਾ ਤਾਇਨਾਤ ਕਰਕੇ ਕਰੀਬ 15 ਵਹੀਕਲਾਂ ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਲੋਂ ਆਰ ਟੀ ਓ ਵਿਭਾਗ ਤੋਂ ਜਿਲ੍ਹਾ ਰੂਪਨਗਰ ਦੇ ਬੁੱਲਟ ਮੋਟਰਸਾਈਕਲਾਂ ਦਾ ਵੇਰਵਾ ਲਿਆ ਗਿਆ ਹੈ ਅਤੇ ਸ਼ਿਕਾਇਤ ਮਿਲਣ ਉੱਤੇ ਕਾਰਵਾਈ ਕਰਨ ਲਈ ਤੁਰੰਤ ਵਾਹਨ ਨੂੰ ਜਬਤ ਕੀਤਾ ਜਾਵੇਗਾ।
ਪਵਨ ਕੁਮਾਰ ਚੌਧਰੀ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਚਲਾਈ ਜਾਵੇਗੀ ਤੇ ਉਲੰਘਣਾ ਪਾਏ ਜਾਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।