ਬਿਮਾਰੀਆਂ ਤੋਂ ਬੱਚਣ ਤੇ ਖੇਡਾਂ ਨਾਲ ਜੁੜਣ ਲਈ ਜ਼ਿਲ੍ਹਾ ਵਾਸੀ 23 ਫਰਵਰੀ ਨੂੰ ਮਿੰਨੀ ਮੈਰਾਥਨ ਵਿਚ ਭਾਗ ਲੈਣ: ਵਧੀਕ ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਬਿਮਾਰੀਆਂ ਤੋਂ ਬੱਚਣ ਤੇ ਖੇਡਾਂ ਨਾਲ ਜੁੜਣ ਲਈ ਜ਼ਿਲ੍ਹਾ ਵਾਸੀ 23 ਫਰਵਰੀ ਨੂੰ ਮਿੰਨੀ ਮੈਰਾਥਨ ਵਿਚ ਭਾਗ ਲੈਣ: ਵਧੀਕ ਡਿਪਟੀ ਕਮਿਸ਼ਨਰ
ਤੰਦਰੁਸਤ ਜੀਵਨ ਸ਼ੈਲੀ ਨਾਲ ਹੀ ਬਿਮਾਰੀਆਂ ਤੋਂ ਬੱਚਿਆ ਜਾ ਸਕਦਾ ਰੋਜ਼ਾਨਾ ਕਸਰਤ, ਸੈਰ ਤੇ ਪੌਸ਼ਟਿਕ ਭੋਜਨ ਨਾਲ ਸਰੀਰ ਨੂੰ ਕੁਦਰਤੀ ਢੰਗ ਨਾਲ ਬਿਮਾਰੀ ਰਹਿਤ ਕੀਤਾ ਜਾ ਸਕਦਾ ਹੈ
ਰੂਪਨਗਰ, 21 ਫ਼ਰਵਰੀ: ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਸੂਗਰ, ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗਾਂ ਆਦਿ ਤੋਂ ਬੱਚਣ ਲਈ ਸਭ ਤੋਂ ਵਧੀਆ ਮੈਡੀਸਨ ਕਸਰਤ ਅਤੇ ਖੇਡਾਂ ਹੀ ਹਨ, ਇਸ ਮੰਤਵ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਮਿੰਨੀ ਮੈਰਾਥਨ ਦਾ ਆਯੋਜਨ 23 ਫਰਵਰੀ ਦਿਨ ਐਤਵਾਰ ਨੂੰ ਸਵੇਰੇ 6 ਵਜੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕੀਤਾ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵ) ਰੂਪਨਗਰ ਸ਼੍ਰੀਮਤੀ ਚੰਦਰਜਯੋਤੀ ਸਿੰਘ ਵੱਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਮਿੰਨੀ ਮੈਰਾਥਨ ਵਿਚ ਭਾਗ ਲੈਣ ਲਈ ਅਪੀਲ ਕਰਦਿਆਂ ਕੀਤਾ।
ਚੰਦਰਜਯੋਤੀ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਮਨੁੱਖ ਬਹੁਤ ਜਿਆਦਾ ਕੰਮਾਂਕਾਰਾ ਵਿੱਚ ਉਲਝ ਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਭੁੱਲ ਗਿਆ ਹੈ। ਖੇਡਾਂ ਨੂੰ ਨਿਜੀ ਜ਼ਿੰਦਗੀ ਵਿੱਚੋਂ ਦੂਰ ਕਰਕੇ ਅਨੇਕਾਂ ਹੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜਦਕਿ ਤੰਦਰੁਸਤ ਜੀਵਨ ਸ਼ੈਲੀ ਨਾਲ ਹੀ ਬਿਮਾਰੀਆਂ ਤੋਂ ਬੱਚਿਆ ਜਾ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਨੇਕਾਂ ਬਿਮਾਰੀਆਂ ਤੋਂ ਬਚਣ ਲਈ ਸਿਰਫ ਰੋਜ਼ਾਨਾ ਕਸਰਤ, ਸੈਰ ਤੇ ਪੌਸ਼ਟਿਕ ਭੋਜਨ ਨਾਲ ਸਰੀਰ ਨੂੰ ਕੁਦਰਤੀ ਢੰਗ ਨਾਲ ਬਿਮਾਰੀ ਰਹਿਤ ਕੀਤਾ ਜਾ ਸਕਦਾ ਹੈ ਅਤੇ ਮਹਿੰਗੀਆਂ ਦਵਾਈਆਂ ਸਮੇਤ ਇਲਾਜ ਤੋਂ ਬੱਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਖਾਸ ਤੌਰ ਉਤੇ ਘਰਾਂ ਵਿਚ ਮਾਂ-ਬਾਪ ਨੂੰ ਸਾਫ ਸੁਥਰੀ ਜੀਵਨ ਸ਼ੈਲੀ ਅਪਨਾਉਂਦੇ ਹੋਏ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੇ ਬੱਚੇ ਵੀ ਚੰਗੀ ਜੀਵਨ ਸ਼ੈਲੀ ਪ੍ਰਤੀ ਪ੍ਰੇਰਿਤ ਹੋ ਸਕਣ ਅਤੇ ਇਸ ਦੇ ਨਾਲ ਹੀ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਹੋਰ ਰੁਚੀ ਵਿਖਾਉਣੀ ਚਾਹੀਦੀ ਹੈ। ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾ ਅੰਗ ਬਣਾਉਣਾ ਚਾਹੀਦਾ ਹੈ।
ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਸਲਾਨਾ ਰੂਪਨਗਰ ਮਿੰਨੀ ਮੈਰਾਥਨ ਵਿਚ ਭਾਗ ਲੈਣ ਲਈ https://bit.ly/3X3BukP ਉਤੇ ਰਜਿਸਟਰੇਸ਼ਨ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਖੇਡ ਵਿਭਾਗ ਰੂਪਨਗਰ ਦੇ ਦਫ਼ਤਰ ਅਤੇ 01881221158 ਉਤੇ ਸੰਪਰਕ ਕਰਨ ਦੀ ਅਪੀਲ ਕੀਤੀ।