ਬਾਲ ਵਿਆਹ ਕਾਨੂੰਨੀ ਜ਼ੁਰਮ, ਉਲੰਘਣਾ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ – ਜ਼ਿਲ੍ਹਾ ਲੋਕ ਸੁਰੱਖਿਆ ਅਫ਼ਸਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਬਾਲ ਵਿਆਹ ਕਾਨੂੰਨੀ ਜ਼ੁਰਮ, ਉਲੰਘਣਾ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ – ਜ਼ਿਲ੍ਹਾ ਲੋਕ ਸੁਰੱਖਿਆ ਅਫ਼ਸਰ
ਰੂਪਨਗਰ, 22 ਮਈ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਵਿਆਹ ਕਾਨੂੰਨੀ ਜ਼ੁਰਮ ਹੈ, ਇਸ ਦੀ ਉਲੰਘਣਾ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਆਹ ਦੀ ਉਮਰ ਲੜਕੀ ਲਈ ਘੱਟੋ-ਘੱਟ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਨਿਰਧਾਰਤ ਕੀਤੀ ਗਈ ਹੈ। ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ ਤਾਂ ਜੋ ਬਾਲ ਵਿਆਹ ਦੀ ਪ੍ਰਥਾ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਬਾਲ ਵਿਆਹ ਨਾਲ ਜਿੱਥੇ ਸਿਹਤ ਪੱਖੋਂ ਬੱਚਾ ਪ੍ਰਭਾਵਿਤ ਹੁੰਦਾ ਹੈ ਉੱਥੇ ਸਮਾਜਿਕ ਤੌਰ ‘ਤੇ ਵੀ ਬਾਲ ਵਿਆਹ ਬੱਚਿਆਂ ਦੀ ਤਰੱਕੀ ਅਤੇ ਮਾਨਸਿਕ ਵਿਕਾਸ ਵਿਚ ਰੁਕਾਵਟ ਪੈਦਾ ਕਰਦਾ ਹੈ। ਇਸ ਦੇ ਨਾਲ ਦੋ ਪਰਿਵਾਰਾਂ ਵਿਚ ਵੀ ਦਰਾਰ ਵਧਦੀ ਹੈ। ਵਿਆਹ ਦੇ ਲਈ ਬੱਚੇ ਦਾ ਮਾਨਸਿਕ ਤੌਰ ‘ਤੇ ਮਜ਼ਬੂਤ ਹੋਣਾ ਬਹੁਤ ਲਾਜ਼ਮੀ ਹੈ ਜੋ ਕਿ ਇਕ ਖਾਸ ਉਮਰ ਵਿਚ ਹੀ ਹੋਇਆ ਜਾ ਸਕਦਾ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਅੱਗੇ ਦੱਸਿਆ ਕਿ ਬਾਲ ਵਿਆਹ ਐਕਟ 2006 ਤੋਂ ਲਾਗੂ ਹੈ, ਇਸ ਦੀ ਉਲੰਘਣਾ ਕਰਨ ਕਰਨ ਵਾਲਿਆ ਤੇ 2 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।