ਬਾਲਸੰਡਾ ਚ ਹਾਈਪਰਟੈਂਸ਼ਨ ਜਾਗਰੂਕਤਾ ਰੈਲੀ ਤੇ ਸਕਰੀਨਿੰਗ ਕੈਂਪ

ਬਾਲਸੰਡਾ ਚ ਹਾਈਪਰਟੈਂਸ਼ਨ ਜਾਗਰੂਕਤਾ ਰੈਲੀ ਤੇ ਸਕਰੀਨਿੰਗ ਕੈਂਪ
ਰੂਪਨਗਰ, 18 ਮਈ: ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਦੀ ਅਗਵਾਈ ਹੇਠ ਆਯੁਸ਼ਮਾਨ ਆਰੋਗਿਆ ਕੇਂਦਰ, ਬਾਲਸੰਡਾ ਵੱਲੋਂ ਵਿਸ਼ਵ ਹਾਈਪਰਟੈਂਸ਼ਨ ਦਿਵਸ ਦੇ ਮੌਕੇ ਇੱਕ ਵਿਸ਼ੇਸ਼ ਸਿਹਤ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਿੰਡ ਬਾਲਸੰਡਾ ਵਿਖੇ ਗੈਰ-ਸੰਕ੍ਰਾਮਕ ਬਿਮਾਰੀਆਂ ਜਾਂਚ ਸ਼ਿਵਿਰ ਲਗਾਇਆ ਗਿਆ, ਜਿਸ ਵਿੱਚ ਹਾਈਪਰਟੈਂਸ਼ਨ, ਸ਼ੂਗਰ, ਬੀ.ਐਮ.ਆਈ ਆਦਿ ਦੀ ਜਾਂਚ ਕੀਤੀ ਗਈ।
ਇਸਦੇ ਨਾਲ ਹੀ ਪਿੰਡ ਵਾਸੀਆਂ ਨੂੰ ਉੱਚ ਰਕਤਚਾਪ ਬਾਰੇ ਜਾਗਰੂਕ ਕਰਨ ਲਈ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਪਿੰਡ ਦੀਆਂ ਮੁੱਖ ਗਲੀਆਂ ਰਾਹੀਂ ਨਿਕਲੀ ਅਤੇ ਲੋਕਾਂ ਨੂੰ ਹਾਈਪਰਟੈਂਸ਼ਨ ਦੇ ਖ਼ਤਰੇ, ਲੱਛਣ ਅਤੇ ਬਚਾਅ ਬਾਰੇ ਜਾਣੂ ਕਰਵਾਇਆ ਗਿਆ।
ਇਹ ਪੂਰਾ ਕਾਰਜਕ੍ਰਮ ਕਮਿਊਨਿਟੀ ਹੈਲਥ ਅਫਸਰ ਹਰਨੀਤ ਕੌਰ, ਹੈਲਥ ਵਰਕਰ ਸਚਿਨ ਸਾਹਨੀ, ਹੈਲਥ ਵਰਕਰ ਅਨੁ ਕੁਮਾਰੀ ਅਤੇ ਆਸ਼ਾ ਵਰਕਰ ਕਮਲਜੀਤ ਕੌਰ ਵੱਲੋਂ ਆਯੋਜਿਤ ਕੀਤਾ ਗਿਆ।
ਇਸ ਮੁਹਿੰਮ ਵਿੱਚ ਪਿੰਡ ਬਾਲਸੰਡਾ ਦੇ ਸਰਪੰਚ ਸ. ਮੋਹਨ ਸਿੰਘ ਨੇ ਵੀ ਪੂਰਾ ਸਹਿਯੋਗ ਦਿੱਤਾ ਅਤੇ ਸਾਈਕਲ ਰੈਲੀ ਵਿੱਚ ਪਿੰਡ ਦੇ ਹੋਰ ਨਿਵਾਸੀਆਂ ਨਾਲ ਮਿਲ ਕੇ ਸਰਗਰਮ ਭਾਗ ਲਿਆ। ਉਨ੍ਹਾਂ ਨੇ ਲੋਕਾਂ ਨੂੰ ਉੱਚ ਰਕਤਚਾਪ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕੀਤੀ।
ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਇਸ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਾਈਪਰਟੈਂਸ਼ਨ ਇੱਕ ਖਾਮੋਸ਼ ਕਾਤਲ ਹੈ ਜੋ ਬਿਨਾਂ ਕਿਸੇ ਲੱਛਣ ਦੇ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੀਆਂ ਜਾਗਰੂਕਤਾ ਮੁਹਿੰਮਾਂ ਰਾਹੀਂ ਅਸੀਂ ਲੋਕਾਂ ਨੂੰ ਬਚਾਅ ਅਤੇ ਨਿਯਮਤ ਜਾਂਚ ਵੱਲ ਪ੍ਰੇਰਿਤ ਕਰ ਸਕਦੇ ਹਾਂ। ਪਿੰਡ ਬਾਲਸੰਡਾ ਵਿਚ ਆਯੋਜਿਤ ਇਹ ਉਪਰਾਲਾ ਬੇਹੱਦ ਸਰਾਹਣਯੋਗ ਹੈ।
ਇਹ ਉਪਰਾਲਾ ਪਿੰਡ ਵਾਸੀਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵੱਲ ਇੱਕ ਪ੍ਰਭਾਵਸ਼ਾਲੀ ਕਦਮ ਸਾਬਤ ਹੋਇਆ।
ਸਿਹਤਮੰਦ ਜੀਵਨ ਦੀ ਕੁੰਜੀ, ਨਿਯਮਤ ਕਸਰਤ, ਸੰਤੁਲਿਤ ਭੋਜਨ ਤੇ ਬਲੱਡ ਪ੍ਰੈਸ਼ਰ ਜਾਂਚ – ਡਾ. ਨਵਰੂਪ ਕੌਰ