ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ

ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ – ਪ੍ਰੈਸ ਨੋਟ ਮਿਤੀ 30 ਅਗਸਤ, 2018
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।
ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 01 ਸਤੰਬਰ ਤੋਂ
ਰੂਪਨਗਰ 30 ਅਗਸਤ :- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 01 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 31 ਅਕਤੂਬਰ ਤੱਕ ਚਲੇਗੀ। ਇਹ ਜਾਣਕਾਰੀ ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਲਖਮੀਰ ਸਿੰਘ ਨੇ ਮਿੰਨੀ ਸਕੱਤਰੇਤ ਰੂਪਨਗਰ ਵਿਖੇ ਜਿਲੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਇਸ ਦੌਰਾਨ ਬੂਥ ਲੈਵਲ ਅਫਸਰ 09 ਸਤੰਬਰ ਅਤੇ 16 ਸਤੰਬਰ ਨੂੰ ਆਪਣੇ-2 ਪੋਲਿੰਗ ਸਟੇਸ਼ਨ ਤੇ ਬੈਠਣਗੇ ਤੇ ਫਾਰਮ ਪ੍ਰਾਪਤ ਕਰਨਗੇ ਉਨਾ ਦਸਿਆ ਕਿ ਜਿਹਨਾਂ ਲੋਕਾ ਨੇ ਆਪਣੀ ਨਵੀਂ ਵੋਟ ਬਣਾਉਣੀ ਹੈ,ਉਹਨਾਂ ਲਈ ਫਾਰਮ ਨੰ.6, ਜਿਹਨਾਂ ਵੋਟਰਾਂ ਵੱਲੋ ਆਪਣੀ ਵੋਟ ਕਟਵਾਉਣੀ ਹੈ ਉਹ ਫਾਰਮ ਨੰ.7 ਅਤੇ ਜਿਹਨਾਂ ਨੇ ਆਪਣੀ ਵੋਟ ਵਿੱਚ ਦਰੁੱਸਤੀ ਕਰਵਾਉਣੀ ਹੈ ਉਹਨਾਂ ਲਈ ਫਾਰਮ ਨੰ.8 ਜਿਹਨਾਂ ਵੋਟਰਾਂ ਵੱਲੋ ਆਪਣੇ ਹਲਕੇ ਵਿੱਚ ਹੀ ਰਿਹਾਇਸ਼ ਦੀ ਤਬਦੀਲੀ ਕੀਤੀ ਹੈ, ਉਹਨਾਂ ਲਈ ਫਾਰਮ ਨੰ.8ਏ ਭਰ ਕੇ ਆਪਣੇ ਸਬੰਧਤ ਬੂਥ ਲੈਵਲ ਅਫਸਰ ਜਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਵਿੱਚ 31 ਅਕਤੂਬਰ ਤੱਕ ਜਮ੍ਹਾਂ ਕਰਵਾ ਦੇਣ, ਤਾਂ ਜੋ ਨਵੀਂ ਵੋਟ ਬਣਾਉਣ,ਕਟਾਉਣ,ਦਰੁੱਸਤੀ ਸਬੰਧੀ ਕੋਈ ਵੀ ਵੋਟਰ ਆਪਣੇ ਵੋਟ ਦੇ ਅਧਿਕਾਰ ਤੋਂ ਵਾਝਾਂ ਨਾ ਰਹਿ ਜਾਵੇ।ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਬੇਨਤੀ ਕੀਤੀ, ਤਾਂ ਜੋ ਚੋਣਾਂ ਵਿੱਚ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ।ਉਹਨਾਂ ਇਹ ਵੀ ਕਿਹਾ ਕਿ ਨੋਜਵਾਨ ਵੋਟਰ (18-19 ਸਾਲ),ਇਸਤਰੀਆਂ,ਐਨ.ਆਰ.ਆਈ,ਪੀ.ਡਬਲਿਊ.ਡੀ ਵਿਅਕਤੀਆਂ ਨੂੰ ਵੋਟਾਂ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ।
ਇਸ ਮੀਟਿੰਗ ਦੌਰਾਨ ਸ਼੍ਰੀ ਹਰਮਿੰਦਰ ਸਿੰਘ ਤਹਿਸੀਲਦਾਰ ਚੋਣਾਂ,ਸ਼੍ਰੀ ਰਾਜੇਸ਼ ਕੁਮਾਰ ਚੋਣ ਕਾਨੂੰਗੋਂ,ਸ਼੍ਰੀ ਅਮਨਦੀਪ ਸਿੰਘ ਚੋਣ ਕਾਨੂੰਗੋਂ, ਸ਼੍ਰੀ ਸੁਪਿੰਦਰ ਸਿੰਘ ਪ੍ਰੋਗਰਾਮਰ ਅਤੇ ਰਾਜਨੀਤਿਕ ਪਾਰਟੀਆਂ ਦੇ ਮੈਂਬਰ ਸ਼੍ਰੀ ਜਗਦੀਸ਼ ਚੰਦਰ ਕਾਂਜਲਾ ਜਿਲਾ ਜਨਰਲ ਸਕੱਤਰ ਕਾਂਗਰਸ ਪਾਰਟੀ,ਜਥੇਦਾਰ ਮੋਹਣ ਸਿੰਘ ਢਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੀ ਚਰਨਜੀਤ ਸਿੰਘ ਘਈ ਜਿਲਾ ਇੰਚਾਰਜ ਬੀ.ਐਸ.ਪੀ, ਸ਼੍ਰੀ ਕੁਲਦੀਪ ਸਿੰਘ ਬੀ.ਐਸ.ਪੀ, ਸ਼੍ਰੀ ਨਵਜੀਤ ਸਿੰਘ ਨੈਸ਼ਨਲ ਕਾਂਗਰਸ ਪਾਰਟੀ,ਸ਼੍ਰੀ ਵੇਦ ਪ੍ਰਕਾਸ਼ ਸਕੱਤਰ ਸ਼੍ਰੋਮਣੀ ਅਕਾਲੀ ਦਲ,ਸ਼੍ਰੀ ਰਾਮ ਕੁਮਾਰ ਮੁਕਾਰੀ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ,ਸ਼੍ਰੀ ਗੁਰਦੇਵ ਸਿੰਘ ਬਾਗੀ ਸੀ.ਪੀ.ਆਈ (ਐਮ),ਸ਼੍ਰੀ ਹਰੀ ਰਾਮ ਸੀ.ਪੀ.ਆਈ(ਐਮ) ਹਾਜ਼ਰ ਸਨ।