“ਫੂਲ ਖੁਰਦ ਦੇ ਝੁੱਗੀ ਖੇਤਰਾਂ ‘ਚ ਵੈਕਟਰ-ਜਨਿਤ ਬਿਮਾਰੀਆਂ ਵਿਰੁੱਧ ਜਾਗਰੂਕਤਾ ਅਤੇ ਫੌਗਿੰਗ ਮੁਹਿੰਮ”

“ਫੂਲ ਖੁਰਦ ਦੇ ਝੁੱਗੀ ਖੇਤਰਾਂ ‘ਚ ਵੈਕਟਰ-ਜਨਿਤ ਬਿਮਾਰੀਆਂ ਵਿਰੁੱਧ ਜਾਗਰੂਕਤਾ ਅਤੇ ਫੌਗਿੰਗ ਮੁਹਿੰਮ”
ਰੂਪਨਗਰ, 3 ਅਪ੍ਰੈਲ: ਆਯੁਸ਼ਮਾਨ ਅਰੋਗਿਆ ਕੇਂਦਰ, ਫੂਲ ਖੁਰਦ ਦੀ ਪੈਰਾ-ਮੈਡੀਕਲ ਟੀਮ ਵੱਲੋਂ 03 ਅਪਰੈਲ 2025 ਨੂੰ ਝੁੱਗੀਆਂ ਖੇਤਰਾਂ ਵਿੱਚ ਵੈਕਟਰ-ਜਨਿਤ ਬਿਮਾਰੀਆਂ (ਮਲੇਰੀਆ, ਡੇਂਗੂ, ਚਿਕਨਗੁਨਿਆ ਆਦਿ) ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਹ ਜਾਗਰੂਕਤਾ ਮੁਹਿੰਮ ਸੈਨਿਟਰੀ ਇੰਸਪੈਕਟਰ ਜਗਤਾਰ ਸਿੰਘ ਅਤੇ ਸਿਹਤ ਕਰਮਚਾਰੀ ਗੁਰਸ਼ਰਨ ਸਿੰਘ ਵੱਲੋਂ ਚਲਾਈ ਗਈ, ਜਿਸ ਤਹਿਤ ਇਲਾਕੇ ਦੇ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਇਹ ਬਿਮਾਰੀਆਂ ਮੱਚਰਾਂ ਰਾਹੀਂ ਫੈਲਦੀਆਂ ਹਨ ਅਤੇ ਉਨ੍ਹਾਂ ਤੋਂ ਬਚਾਅ ਲਈ ਕੀ ਤਦਾਬੀਰਾਂ ਅਪਣਾਈਆਂ ਜਾਣ। ਲੋਕਾਂ ਨੂੰ ਆਪਣੇ ਘਰ ਅਤੇ ਆਸਪਾਸ ਦੇ ਇਲਾਕੇ ਨੂੰ ਸਾਫ-ਸੁਥਰਾ ਰੱਖਣ, ਖੜ੍ਹੇ ਪਾਣੀ ਨੂੰ ਨਾ ਇਕੱਠਾ ਹੋਣ ਦੇਣ, ਮੱਚਰਦਾਨੀਆਂ ਅਤੇ ਮੱਛਰਨਾਸ਼ਕ ਸਪ੍ਰੇ ਵਰਤਣ ਵਰਗੀਆਂ ਮਹੱਤਵਪੂਰਨ ਗੱਲਾਂ ਬਾਰੇ ਸਮਝਾਇਆ ਗਿਆ।
ਇਸ ਮੁਹਿੰਮ ਦੇ ਤਹਿਤ ਫੌਗਿੰਗ ਅਤੇ ਹੋਰ ਤਰੀਕਿਆਂ ਰਾਹੀਂ ਮੱਚਰ ਦੇ ਲਾਰਵਾ ਨੂੰ ਨਸ਼ਟ ਕਰਨ ਦੇ ਉਪਰਾਲੇ ਵੀ ਕੀਤੇ ਗਏ। ਪਾਣੀ ਖੜ੍ਹਾ ਰਹਿਣ ਵਾਲੀਆਂ ਥਾਵਾਂ ‘ਤੇ ਐਂਟੀ ਲਾਰਵਾ ਦਵਾਈਆਂ ਛਿੜਕੀਆਂ ਗਈਆਂ, ਤਾਂ ਜੋ ਮੱਚਰਾਂ ਦੀ ਵਾਧੂ ਪੈਦਾਵਾਰ ਨੂੰ ਰੋਕਿਆ ਜਾ ਸਕੇ।
ਸਿਨੀਅਰ ਮੈਡੀਕਲ ਅਫ਼ਸਰ ਡਾ. ਆਨੰਦ ਘਈ ਨੇ ਕਿਹਾ ਕਿ “ਵੈਕਟਰ-ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਦੀ ਜਾਗਰੂਕਤਾ ਸਭ ਤੋਂ ਵੱਡਾ ਹਥਿਆਰ ਹੈ। ਇਹਦੇ ਨਾਲ-ਨਾਲ, ਸਰਕਾਰੀ ਤੇ ਸਿਹਤ ਵਿਭਾਗ ਵੱਲੋਂ ਲੜੀਵਾਰ ਉਪਰਾਲੇ ਜਿਵੇਂ ਕਿ ਫੌਗਿੰਗ, ਐਂਟੀ ਲਾਰਵਾ ਦਵਾਈਆਂ ਅਤੇ ਸਫਾਈ ਮੁਹਿੰਮਾਂ ਬਹੁਤ ਜ਼ਰੂਰੀ ਹਨ। ਇਹ ਮੁਹਿੰਮ ਲੋਕਾਂ ਦੀ ਭਲਾਈ ਵਾਸਤੇ ਇੱਕ ਸਰਾਹਣਯੋਗ ਕਦਮ ਹੈ।
ਇਸ ਮੌਕੇ ਸਿਹਤ ਕਰਮਚਾਰੀ ਗੁਰਸ਼ਰਨ ਸਿੰਘ ਨੇ ਮੱਚਰ ਵਧਣ ਦੇ ਮੁੱਖ ਕਾਰਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਿਹਤ ਕਰਮਚਾਰੀ ਗੁਰਸ਼ਰਨ ਸਿੰਘ ਨੇ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ-ਜਨਿਤ ਬਿਮਾਰੀਆਂ ਦੇ ਲੱਛਣ ਅਤੇ ਉਨ੍ਹਾਂ ਦੇ ਉਪਚਾਰ ਬਾਰੇ ਵਿਸ਼ਲੇਸ਼ਣ ਕੀਤਾ। ਆਯੁਸ਼ਮਾਨ ਅਰੋਗਿਆ ਕੇਂਦਰ, ਫੂਲ ਖੁਰਦ ਵੱਲੋਂ ਇਹ ਮੁਹਿੰਮ ਆਉਣ ਵਾਲੇ ਹਫ਼ਤਿਆਂ ਵਿੱਚ ਵੀ ਜਾਰੀ ਰਹੇਗੀ, ਤਾਂ ਜੋ ਵਧ ਤੋਂ ਵਧ ਲੋਕ ਇਹ ਬਿਮਾਰੀਆਂ ਤੋਂ ਬਚ ਸਕਣ।