ਫੂਡ ਸੇਫਟੀ ਵਿਭਾਗ ਨੂੰ ਮਾਨਸੂਨ ਸੀਜ਼ਨ ਵਿਚ ਸਾਫ਼ ਸੁਥਰਾ ਖਾਣਾ ਮਹੁੱਈਆ ਕਰਵਾਉਣ ਲਈ ਮੁਹਿੰਮ ਚਲਾਉਣ ਦੀ ਹਿਦਾਇਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਫੂਡ ਸੇਫਟੀ ਵਿਭਾਗ ਨੂੰ ਮਾਨਸੂਨ ਸੀਜ਼ਨ ਵਿਚ ਸਾਫ਼ ਸੁਥਰਾ ਖਾਣਾ ਮਹੁੱਈਆ ਕਰਵਾਉਣ ਲਈ ਮੁਹਿੰਮ ਚਲਾਉਣ ਦੀ ਹਿਦਾਇਤ
ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਦੀ ਅਗਵਾਈ ਅਧੀਨ ਜ਼ਿਲ੍ਹਾ ਲੈਵਲ ਐਡਵਾਈਜ਼ਰੀ ਦੀ ਮੀਟਿੰਗ ਹੋਈ
ਰੂਪਨਗਰ, 20 ਜੂਨ: ਜ਼ਿਲ੍ਹਾ ਵਾਸੀਆਂ ਨੂੰ ਮਾਨਸੂਨ ਸੀਜ਼ਨ ਵਿਚ ਸਾਫ਼ ਸੁਥਰਾ ਖਾਣਾ ਮਹੁੱਈਆ ਕਰਵਾਉਣ ਲਈ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਲੈਵਲ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਹਿਦਾਇਤ ਕੀਤੀ ਕਿ ਇਸ ਮੰਤਵ ਨੂੰ ਹਾਸਲ ਕਰਨ ਲਈ ਫੂਡ ਸੇਫਟੀ ਵਿਭਾਗ ਵਿਸ਼ੇਸ਼ ਮੁਹਿੰਮ ਚਲਾਏ। ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਫੂਡ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਫੂਡ ਸੇਫਟੀ ਅਫ਼ਸਰ ਸ. ਬਿਕਰਮਜੀਤ ਸਿੰਘ ਸਮੇਤ ਸਾਰੇ ਕਮੇਟੀ ਮੈਂਬਰ ਹਾਜ਼ਰ ਸਨ।
ਇਸ ਮੀਟਿੰਗ ਦੀ ਅਗਵਾਈ ਕਰਦਿਆਂ ਸ. ਅਰਵਿੰਦਰਪਾਲ ਸਿੰਘ ਨੇ ਪਿਛਲੇ ਮਹੀਨਿਆਂ ਦੌਰਾਨ ਫੂਡ ਸੇਫਟੀ ਵਿਭਾਗ ਦੁਆਰਾ ਕੀਤੇ ਗਏ ਕੰਮਾਂ ਦੀ ਸਮੀਖਿਆ ਕਰਕੇ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ।
ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਬਰਸਾਤੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿਚ ਪੁਰਾਣਾ ਬੱਸ ਸਟੈਂਡ ਰੋਡ, ਸਰਕਾਰੀ ਕਾਲਜ ਰੋਡ ਅਤੇ ਬੇਲਾ ਚੌਂਕ ਦੇ ਏਰੀਏ ਅਤੇ ਫ਼ਲ, ਫਾਸਟ ਫੂਡ, ਜੂਸ, ਆਈਸ ਕਰੀਮ ਆਦਿ ਰੇਹੜੀਆਂ ਸਮੇਤ ਫਾਸਟ ਫੂਡ ਵੇਚਦੀਆਂ ਦੀ ਅਚਨਚੇਤ ਚੈਕਿੰਗ ਯਕੀਨੀ ਬਣਾਈ ਜਾਵੇ ਤਾਂ ਜੋ ਆਉਣ ਵਾਲ਼ੇ ਬਰਸਾਤੀ ਮੌਸਮ ਵਿਚ ਜ਼ਿਲ੍ਹਾ ਵਾਸੀਆਂ ਲਈ ਸਾਫ਼ ਸੁਥਰਾ ਸਮਾਨ ਅਤੇ ਮਿਆਰੀ ਵਸਤੂਆਂ ਉਪਲਭਧ ਕਰਵਾਈਆ ਜਾਣ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਅਤੇ ਯਾਤਰੀਆਂ ਦੀ ਆਮਦ ਹੋਣ ਕਾਰਨ ਉੱਥੇ ਵੀ ਫੂਡ ਵਿਭਾਗ ਦੁਆਰਾ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ।
ਸਹਾਇਕ ਕਮਿਸ਼ਨਰ ਫੂਡ ਸ੍ਰੀਮਤੀ ਹਰਪ੍ਰੀਤ ਕੌਰ ਕਿ ਫੂਡ ਸੇਫਟੀ ਵਿਭਾਗ ਦੁਆਰਾ ਈਟ ਰਾਇਟ ਮੁਹਿੰਮ ਤਹਿਤ ਐੱਫ.ਐਸ.ਐਸ.ਏ.ਆਈ ਦੀਆਂ ਏਜੰਸੀਆਂ ਦੁਆਰਾ ਆਡਿਟ ਕਰਵਾ ਕੇ ਜ਼ਿਲ੍ਹਾ ਜੇਲ੍ਹ ਰੂਪਨਗਰ ਨੂੰ ਈਟ ਰਾਇਟ ਕੈਂਪਸ ਵਿੱਚ ਤਬਦੀਲ ਕਰਵਾਇਆ ਗਿਆ ਅਤੇ ਇਸੇ ਤਰ੍ਹਾਂ ਪੁਰਾਣੀ ਅਨਾਜ ਮੰਡੀ ਰੋਪੜ ਨੂੰ ਵੀ ਸਾਫ਼ ਸੁਥਰੇ ਫ਼ਲ ਸਬਜ਼ੀਆਂ ਬਜ਼ਾਰ ਵਿਚ ਤਬਦੀਲ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਵਲੋਂ ਜਿਲ੍ਹਾ ਜੇਲ੍ਹ ਰੂਪਨਗਰ ਅਤੇ ਅਨਾਜ ਮੰਡੀ ਰੋਪੜ ਦੇ ਨੁਮਾਇੰਦਿਆਂ ਨੂੰ ਈਟ ਰਾਇਟ ਕੈਂਪਸ ਦੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਜਿੰਦਰ ਕੌਰ, ਜ਼ਿਲ੍ਹਾ ਸਕੂਲ਼ ਹੈਲਥ ਮੈਡੀਕਲ ਅਫਸਰ ਡਾ. ਜਤਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸਿਮਰੀ ਸ੍ਰੀਮਤੀ ਰੰਜਨਾ ਕਤਿਆਲ, ਡੀ.ਐਸ.ਪੀ ਗੁਰਮੀਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।