ਬੰਦ ਕਰੋ

ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਡਾ. ਪ੍ਰੀਤੀ ਚਾਵਲਾ ਵੱਲੋਂ ਰੋਪੜ ਬਲਾਕ ਦੇ ਡੀਪੂਆਂ ਦੀ ਅਚਨਚੇਤ ਚੈਕਿੰਗ

ਪ੍ਰਕਾਸ਼ਨ ਦੀ ਮਿਤੀ : 27/06/2023
Punjab State Food Commission member Dr. Preeti Chawla's unexpected checking of depots of Ropar block

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਡਾ. ਪ੍ਰੀਤੀ ਚਾਵਲਾ ਵੱਲੋਂ ਰੋਪੜ ਬਲਾਕ ਦੇ ਡੀਪੂਆਂ ਦੀ ਅਚਨਚੇਤ ਚੈਕਿੰਗ

ਡੀਪੂਆਂ ‘ਤੇ ਕਣਕ ਦੀ ਵੰਡ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਸੰਤੁਸ਼ਟੀ ਪ੍ਰਗਟਾਈ

ਰੂਪਨਗਰ, 27 ਜੂਨ: ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਡਾ. ਪ੍ਰੀਤੀ ਚਾਵਲਾ ਵੱਲੋਂ ਰੋਪੜ ਬਲਾਕ ਦੇ ਪਿੰਡ ਰੈਲੋਂ ਖੁਰਦ, ਮਨਜਿੰਦਰ ਸਿੰਘ ਸ਼ਹਿਰੀ ਡਿਪੂ ਅਤੇ ਮੋਹਿਤ ਕੁਮਾਰ ਸ਼ਹਿਰੀ ਡਿਪੂ ਦੇ ਰਾਸ਼ਨ ਡੀਪੂਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।

ਇਸ ਮੌਕੇ ਸਟੇਟ ਫੂਡ ਕਮਿਸ਼ਨ ਮੈਂਬਰ ਡਾ. ਪ੍ਰੀਤੀ ਚਾਵਲਾ ਵੱਲੋਂ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਅਵਾਂ ਸਬੰਧੀ ਵੀ ਜਾਣਕਾਰੀ ਲਈ ਗਈ। ਫੂਡ ਕਮਿਸ਼ਨ ਮੈਂਬਰ ਡਾ. ਪ੍ਰੀਤੀ ਚਾਵਲਾ ਵੱਲੋਂ ਡੀਪੂਆਂ ‘ਤੇ ਕਣਕ ਦੀ ਵੰਡ ਕਰਨ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਸੰਤੁਸ਼ਟੀ ਪ੍ਰਗਟਾਈ ਗਈ।

ਡਾ. ਪ੍ਰੀਤੀ ਚਾਵਲਾ ਨੇ ਕਿਹਾ ਉਹ ਜਲਦ ਹੀ ਦੁਬਾਰਾ ਚੈਕਿੰਗ ਕਰਨਗੇ ਅਤੇ ਹੋਰ ਡੀਪੂਆਂ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕਰਨਗੇ।

ਇਸ ਮੌਕੇ ਉਨ੍ਹਾਂ ਨਾਲ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਰੂਪਨਗਰ ਸ਼੍ਰੀਮਤੀ ਮਮਤਾ ਗਰਗ, ਇੰਸਪੈਕਟਰ ਫੂਡ ਸਪਲਾਈ ਰੋਪੜ ਸ਼੍ਰੀ ਚਮਤ ਗੁਪਤਾ, ਇੰਸਪੈਕਟਰ ਫੂਡ ਸਪਲਾਈ ਰੂਪਨਗਰ ਸ. ਮਨਿੰਦਰ ਸਿੰਘ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।