ਬੰਦ ਕਰੋ

ਪੰਜਾਬ ਡਰਾਈਵਰਜ਼ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਛਬੀਲ ਲਗਾਈ

ਪ੍ਰਕਾਸ਼ਨ ਦੀ ਮਿਤੀ : 18/06/2024
Punjab Drivers and Technical Employees Union put up Chabeel outside the district administrative complex

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਪੰਜਾਬ ਡਰਾਈਵਰਜ਼ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਛਬੀਲ ਲਗਾਈ

ਰੂਪਨਗਰ, 18 ਜੂਨ: ਪੰਜਾਬ ਡਰਾਈਵਰਜ਼ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਮੂਹ ਬਾਹਰ ਛਬੀਲ ਲਗਾਈ ਗਈ ਜਿਸ ਵਿੱਚ ਪ੍ਰਬੰਧਕੀ ਕੰਪਲੈਕਸ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਹਿਯੋਗ ਦਿੱਤਾ ਗਿਆ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਲਗਾਈ ਗਈ ਛਬੀਲ ਉਤੇ ਪਹੁੰਚ ਕੀਤੀ ਅਤੇ ਮਿੱਠਾ ਸ਼ਰਬਤ ਪੀਤਾ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਲੋਕ ਸੇਵਾ ਹਿੱਤ ਮਿੱਠੇ ਸ਼ਰਬਤ ਦਾ ਲੰਗਰ ਲਗਾਉਣਾ ਇਕ ਬਹੁਤ ਹੀ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਮ ਕਰਵਾਉਣ ਆ ਰਹੇ ਲੋਕਾਂ ਨੇ ਵੀ ਛਬੀਲ ਦਾ ਮਿੱਠੇ ਸ਼ਰਬਤ ਦਾ ਆਨੰਦ ਉਠਾਇਆ।

ਇਸ ਮੌਕੇ ਡਰਾਈਵਰਜ਼ ਯੂਨੀਅਨ ਜ਼ਿਲ੍ਹਾ ਪ੍ਰਧਾਨ ਸ. ਹਿੰਮਤ ਸਿੰਘ, ਜਨਰਲ ਸੈਕਟਰੀ ਪਲਵਿੰਦਰ ਸਿੰਘ ਗਿੱਲ, ਖਜਾਨਚੀ ਕਮਲਜੀਤ ਸਿੰਘ, ਅਵਰਿੰਦਰ ਸਿੰਘ ਫੂਡ ਸਪਲਾਈਜ਼, ਬਿਕਰਮਜੀਤ ਸਿੰਘ ਭੱਠਾ ਸਾਹਿਬ, ਜਸਵਿੰਦਰ ਸਿੰਘ, ਬਲਜੀਤ ਸਿੰਘ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।