ਪੰਜਾਬ ਐਗਰੋ ਵਲੋਂ ਕੀਤਾ ਗਿਆ ਜੈਵਿਕ ਖੇਤੀ ਜਾਗਰੂਕਤਾ ਤੇ ਸਿਖਲਾਈ ਕੈਂਪ ਦਾ ਆਯੋਜਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੰਜਾਬ ਐਗਰੋ ਵਲੋਂ ਕੀਤਾ ਗਿਆ ਜੈਵਿਕ ਖੇਤੀ ਜਾਗਰੂਕਤਾ ਤੇ ਸਿਖਲਾਈ ਕੈਂਪ ਦਾ ਆਯੋਜਨ
ਰੂਪਨਗਰ, 28 ਸਤੰਬਰ: ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਜੈਵਿਕ ਖੇਤੀ ਅਤੇ ਪ੍ਰਮਾਣੀਕਰਣ ਨੂੰ ਉਤਸ਼ਾਹਤ ਕਰਨ ਵਾਲੀ ਪੰਜਾਬ ਸਰਕਾਰ ਦੀ ਇੱਕੋ – ਇੱਕ ਨੋਡਲ ਏਜੰਸੀ ਹੈ। ਜੈਵਿਕ ਖੇਤੀ ਨੂੰ ਲਾਹੇਵੰਦ ਬਣਾਉਣ ਅਤੇ ਅਜਿਹੀਆਂ ਸੇਵਾਵਾਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਐਗਰੀ ਐਕਸਪੋਰਟ ਵਲੋਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਜੈਵਿਕ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਜਿਸਦੇ ਤਹਿਤ ਜ਼ਿਲ੍ਹਾ ਰੂਪਨਗਰ ਦੇ ਨੌਜਵਾਨ ਕਿਸਾਨ ਵਿਸ਼ਾਲ ਕੁਮਾਰ ਪਿੰਡ ਥਾਣਾ (ਨੂਰਪੁਰ ਬੇਦੀ) ਵਿਖੇ ਲਗਾਇਆ ਗਿਆ।
ਇਸ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੁਪਰਵਈਜਰ ਸਤਵਿੰਦਰ ਸਿੰਘ ਪੈਲ਼ੀ ਨੇ ਦੱਸਿਆ ਕਿ ਜ਼ਹਿਰ ਮੁਕਤ ਖੇਤੀ ਦਾ ਰੁਝਾਨ ਕਾਫ਼ੀ ਵਧਿਆ ਹੈ ਤੇ ਨਿਗਮ ਇਸ ਨਾਲ ਜੁੜੇ ਕਿਸਾਨ ਵੀਰਾਂ ਨੂੰ ਜੈਵਿਕ ਖੇਤੀ ਦਾ ਪ੍ਰਮਾਣੀਕਰਣ, ਮਿੱਟੀ ਦੇ ਨਮੂਨੇ, ਗੰਡੋਆ ਖਾਦ, ਬੀਓ ਖਾਦ ਆਦਿ ਵੀ ਮੁਫ਼ਤ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵੱਲੋਂ ਨਿਗਮ ਤਰਫੋਂ ਵੱਖ-ਵੱਖ ਸਹੂਲਤਾਂ ਜਿਵੇਂ ਬੀਜ਼ ਆਲੂ, ਆਧੁਨਿਕ ਨਰਸਰੀ, ਮੱਕੀ ਦਾ ਅਚਾਰ, ਪੀ. ਐੱਫ. ਐੱਮ ਇ ਸਕੀਮ ਆਦਿ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਹਿਰ ਮੁਕਤ ਖੇਤੀ ਹੀ ਅਰੋਗ ਜੀਵਨ ਦਾ ਆਧਾਰ ਹੈ ਤੇ ਕਿਸਾਨ ਭਰਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਲਗਾਏ ਜਾਂਦੇ ਇਨ੍ਹਾਂ ਕੈਂਪਾਂ ਦਾ ਜਰੂਰ ਲਾਹਾ ਲੈਣਾ ਚਾਹੀਦਾ ਹੈ। ਇਸ ਕੈਂਪ ਦੌਰਾਨ ਹਾਜ਼ਿਰ ਕਿਸਾਨਾਂ ਨੂੰ ਪੰਜਾਬ ਐਗਰੋ ਵਲੋਂ ਮੁਫ਼ਤ ਬੀਜ਼ ਕਿੱਟ ਦੀ ਵੀ ਵੰਡ ਕੀਤੀ ਕੀਤੀ ਤਾਂ ਜੋ ਲੋਕ ਆਪਣੇ ਘਰ ਦੀ ਬਗੀਚੀ ਤੋਂ ਇਸਦੀ ਸ਼ੁਰੂਆਤ ਕਰ ਸਕਣ।
ਇਸ ਮੌਕੇ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਦਬੜੀਖਾਨਾ ਨੇ ਵੀ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ ਤੇ ਕਿਸਾਨਾਂ ਨੂੰ ਬਹੁਤ ਹੀ ਵਿਸਥਾਰ ਸਹਿਤ ਜੈਵਿਕ ਖੇਤੀ ਦੀ ਜਾਣਕਾਰੀ ਮੁਹਈਆ ਕਰਵਾਈ।
ਡਾ. ਯੁਵਰਾਜ ਸਿੰਘ (ਬਾਗਵਾਨੀ ਵਿਭਾਗ ਅਫ਼ਸਰ) ਨੇ ਵੀ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਨੂੰ ਪ੍ਰੇਰਿਆ ਤੇ ਬਾਗਵਾਨੀ ਵਿਭਾਗ ਦੀਆਂ ਸਕੀਮਾਂ ਲੈਣ ਲਈ ਵੀ ਕਿਸਾਨਾਂ ਨੂੰ ਬੇਨਤੀ ਕੀਤੀ।
ਇਸੇ ਮੌਕੇ ਵਿਸ਼ਵਦੀਪ ਸਿੰਘ ਰਾਣਾ, ਜਸਪਾਲ ਸਿੰਘ ਕੰਬੋਜ ਨੇ ਵੀ ਕਿਸਾਨਾਂ ਨੂੰ ਪੰਜਾਬ ਐਗਰੋ ਨਾਲ ਜੁੜਨ ਲਈ ਕਿਸਾਨਾਂ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਅਗਾਹਵਧੂ ਕਿਸਾਨ ਸੁਰਿੰਦਰ ਕੁਮਾਰ, ਸੁਰਜੀਤ ਸਿੰਘ ਲੰਗੇਰੀ, ਹਰਪਾਲ ਸਿੰਘ ਬਰਵਾ, ਨਰੇਸ਼ ਕੁਮਾਰ ਕਾਂਗੜ੍ਹ, ਕਮਲਜੀਤ ਸਿੰਘ ਕਾਂਗੜ੍ਹ, ਵੀਰ ਸਿੰਘ ਬਰਵਾ, ਜਸਵੀਰ ਸਿੰਘ, ਸੁਰਿੰਦਰ ਕੁਮਾਰ ਆਦਿ ਹਾਜ਼ਿਰ ਸਨ।