ਬੰਦ ਕਰੋ

ਪੋਕਸੋ ਐਕਟ ਤਹਿਤ ਵਿਅਕਤੀ ਨੂੰ ਦੋਸ਼ੀ ਠਹਿਰਾਇਆ, ਉਮਰ ਕੈਦ ਦੀ ਸਜ਼ਾ

ਪ੍ਰਕਾਸ਼ਨ ਦੀ ਮਿਤੀ : 15/12/2023

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਪੋਕਸੋ ਐਕਟ ਤਹਿਤ ਵਿਅਕਤੀ ਨੂੰ ਦੋਸ਼ੀ ਠਹਿਰਾਇਆ, ਉਮਰ ਕੈਦ ਦੀ ਸਜ਼ਾ

ਰੂਪਨਗਰ, 15 ਦਸੰਬਰ: ਜ਼ਿਲ੍ਹਾ ਰੂਪਨਗਰ ਦੇ ਪਿੰਡ ਚਟੌਲੀ ਕਲਾਂ ਦੇ ਇੱਕ ਵਿਅਕਤੀ ਨੂੰ 12 ਸਾਲ ਤੋਂ ਘੱਟ ਉਮਰ ਦੀਆਂ ਦੋ ਬੱਚੀਆਂ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਪੀੜਤ 10.05.2023 ਨੂੰ ਸਕੂਲ ਤੋਂ ਘਰ ਪਰਤ ਰਹੀਆਂ ਸਨ ਜਦੋਂ ਦੋਸ਼ੀ ਉਨ੍ਹਾਂ ਨੂੰ ਪੈਸੇ ਦੇਣ ਦਾ ਲਾਲਚ ਦੇ ਕੇ ਸ਼ਮਸ਼ਾਨਘਾਟ ਚਟੌਲੀ ਕਲਾਂ, ਜ਼ਿਲ੍ਹਾ ਰੂਪਨਗਰ ਦੇ ਨੇੜੇ ਪੁਰਾਣੀ ਫੈਕਟਰੀ ਦੇ ਖੇਤਰ ਵਿੱਚ ਇੱਕ ਇਕਾਂਤ ਥਾਂ ‘ਤੇ ਲੈ ਗਿਆ।

ਪੁਲਿਸ ਵੱਲੋਂ ਇਸ ਮਾਮਲੇ ਵਿੱਚ 31.05.2023 ਨੂੰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ। ਸਰਕਾਰੀ ਵਕੀਲ ਦੀ ਦਲੀਲ ਨਾਲ ਸਹਿਮਤ ਹੁੰਦੇ ਹੋਏ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਨੇ ਸ਼੍ਰੀਮਤੀ ਰਮੇਸ਼ ਕੁਮਾਰੀ ਨੇ ਉਸਨੂੰ ਧਾਰਾ 377 ਆਈਪੀਸੀ ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਦੋਸ਼ੀ ਠਿਰਾਉਂਦਿਆਂ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਉਸ ਨੂੰ ਦੋਨਾਂ ਨਾਬਾਲਗ ਪੀੜਤਾਂ ਨੂੰ 35,000/- ਰੁਪਏ ਹਰੇਕ ਦੇ ਹਿਸਾਬ ਨਾਲ ਜੁਰਮਾਨਾ ਅਦਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ।