ਪੈਨਸ਼ਨ ਅਦਾਲਤ

ਪੈਨਸ਼ਨ ਅਦਾਲਤ ਪ੍ਰੈਸ ਨੋਟ ਮਿਤੀ 18 ਸਤੰਬਰ, 20181
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ।
ਪੰਜਾਬ ਸਰਕਾਰ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਲੱਗੀ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ
ਰੂਪਨਗਰ, 18 ਸਤੰਬਰ-
ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਵਿਚ ਅੱਜ ਇਥੇ ਮਿਨੀ ਸਕਤਰੇਤ ਵਿਖੇ ਪੰਜਾਬ ਸਰਕਾਰ ਦੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਅਤੇ ਮੁਸ਼ਕਲਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ ਦਾ ਅਤਯੋਜਨ ਕੀਤਾ ਗਿਆ ।ਇਸ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ ਵਿਚ ਮਹਾਂਲੇਖਾਕਾਰ ਪੰਜਾਬ ਦਫਤਰ ਦੇ ਸਹਾਇਕ ਲੇਖਾ ਅਫਸਰ ਮੈਡਮ ਸਨੇਹਾ ਭਾਰਤੀ ਤੇ ਸੀਨੀਅਰ ਲੇਖਾਕਾਰ ਸ਼੍ਰੀ ਖੁਸ਼ੀ ਰਾਮ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਪੈਂਸ਼ਨ ਅਦਾਲਤ ਵਿਚ ਜਿਲੇ ਦੇ ਸੇਵਾ ਮੁੱਕਤ ਕਰਮਚਾਰੀਆਂ ਨੇ ਆਪਣੀਆਂ ਪੈਂਸ਼ਨ ਸਬੰਧੀ ਸਮਸਿਆਵਾਂ ਬਾਰੇ ਜਾਣਕਾਰੀ ਦਿਤੀ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਅੱਜ ਇਸ ਪੈਂਸ਼ਨ ਅਦਾਲਤ ਦੌਰਾਨ ਜਿਹੜੇ ਸੇਵਾ ਮੇਕਤ ਕਰਮਚਾਰੀਆਂ ਵਲੋਂ ੳਨਾਂ ਨੂੰ ਦਰਪੇਸ਼ ਪੈਂਸਨ ਸਬੰਧੀ ਸਮਸਿਆਵਾਂ ਬਾਰੇ ਸੂਚਿਤ ਕੀਤਾ ਹੈ ਦੀ ਸਬੰਧਤ ਵਿਭਾਗ ਪਾਸੋਂ ਚਾਰ ਦਿਨਾਂ ਦੇ ਅੰਦਰ ਰਿਪੋਰਟ ਪ੍ਰਾਪਤ ਕਰਕੇ ਮਹਾਂਲੇਖਾਕਾਰ ਪੰਜਾਬ ਦਫਤਰ ਨੂੰ ਭੇਜ ਦਿਤੀ ਜਾਵੇਗੀ ਤਾਂ ਜੋ ਸੇਵਾ ਮੁਕਤ ਕਰਮਚਾਰੀਆਂ ਦੀਆਂ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਦਾ ਹਲ ਹੋ ਸਕੇ।