ਪਿੰਡ ਫਤਿਹਪੁਰ ਵਿਖੇ 19 ਕਿਸਮਾਂ ਦੇ 2300 ਬੂਟੇ ਲਗਾਕੇ ਗਏ ਮਿੰਨੀ ਜੰਗਲ ਦੀ ਨੀਂਹ ਰੱਖੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪਿੰਡ ਫਤਿਹਪੁਰ ਵਿਖੇ 19 ਕਿਸਮਾਂ ਦੇ 2300 ਬੂਟੇ ਲਗਾਕੇ ਗਏ ਮਿੰਨੀ ਜੰਗਲ ਦੀ ਨੀਂਹ ਰੱਖੀ
ਵਧੀਕ ਡਿਪਟੀ ਕਮਿਸ਼ਨਰ ਨੇ ਬੂਟਾ ਲਗਾਕੇ ਕਰਵਾਈ ਸ਼ੁਰੂਆਤ
ਸ੍ਰੀ ਚਮਕੌਰ ਸਾਹਿਬ, 24 ਜੁਲਾਈ: ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੀ ਗ੍ਰਾਮ ਪੰਚਾਇਤ ਪਿੰਡ ਫਤਿਹਪੁਰ ਵਿਖੇ 19 ਕਿਸਮ ਦੇ ਲਗਭਗ 2300 ਬੂਟੇ ਲਗਾ ਕੇ ਇਕ ਮਿੰਨੀ ਜੰਗਲ ਦੀ ਨੀਂਹ ਰੱਖੀ ਗਈ, ਜਿਸ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਚੰਦਰਜਯੋਤੀ ਸਿੰਘ ਵੱਲੋਂ ਬੂਟਾ ਲਗਾਕੇ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਮਿੰਨੀ ਜੰਗਲ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਪੌਦਿਆਂ ਨਾਲ ਤਿਆਰ ਕੀਤਾ ਜਾ ਰਿਹਾ ਹੈ ਜੋ ਪੰਜਾਬ ਦੇ ਵਿਭਿੰਨ ਗੁਰੂ ਘਰਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਨਿੰਮ ਸਾਹਿਬ (ਪਟਿਆਲਾ), ਜੰਡ ਸਾਹਿਬ (ਰੂਪਨਗਰ), ਰੇਰੂ ਸਾਹਿਬ (ਲੁਧਿਆਣਾ) ਅਤੇ ਅੰਬ ਸਾਹਿਬ (ਐਸ.ਏ.ਐਸ. ਨਗਰ) ਆਦਿ ਸਥਾਨਾਂ ਦੇ ਗੁਰੂ ਘਰਾਂ ਨਾਲ ਸਬੰਧਿਤ ਪੌਦੇ ਸ਼ਾਮਿਲ ਹਨ।
ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਇਹ ਬੂਟੇ ਲਗਾਉਣ ਦੀ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ, ਗ੍ਰਾਮ ਪੰਚਾਇਤ ਫਤਿਹਪੁਰ ਅਤੇ ਰਾਊਡ ਗਲਾਸ ਫਾਊਡੇਸ਼ਨ ਦੇ ਸਹਿਯੋਗ ਨਾਲ ਸਫਲਤਾਪੂਰਵਕ ਕਰਵਾਈ ਗਈ।