ਪਸ਼ੂ ਪਾਲਣ ਵਿਭਾਗ ਰੂਪਨਗਰ ਪਸ਼ੂ ਧਨ ਦੀ ਸੇਵਾ ਲਈ ਹਰ ਸਮੇਂ ਹਾਜ਼ਰ – ਡਾ. ਹਰਪ੍ਰੀਤ ਕੌਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪਸ਼ੂ ਪਾਲਣ ਵਿਭਾਗ ਰੂਪਨਗਰ ਪਸ਼ੂ ਧਨ ਦੀ ਸੇਵਾ ਲਈ ਹਰ ਸਮੇਂ ਹਾਜ਼ਰ – ਡਾ. ਹਰਪ੍ਰੀਤ ਕੌਰ
ਮੱਛੀ ਪਾਲਣ ਵਿਭਾਗ ਦੁਆਰਾ ਕਟਲੀ ਵਿਖੇ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਆਯੋਜਿਤ
ਰੂਪਨਗਰ, 16 ਅਕਤੂਬਰ: ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਰੂਪਨਗਰ ਡਾ. ਹਰਪ੍ਰੀਤ ਕੌਰ ਦੁਆਰਾ ਮੱਛੀ ਪਾਲਣ ਵਿਭਾਗ ਦੁਆਰਾ ਆਯੋਜਿਤ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਕਟਲੀ ਵਿਖੇ ਸ਼ਿਰਕਤ ਕਰਦੇ ਹੋਏ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਪ੍ਰਮੁੱਖ ਸਕੱਤਰ ਪੰਜਾਬ ਸ਼੍ਰੀ ਰਾਹੁਲ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਕਿਸਾਨ ਕ੍ਰੈਡਿਟ ਕਾਰਡ, ਐਨ.ਐਲ.ਐਮ, ਏ.ਬੀ.ਆਈ.ਪੀ. ਸੈਕਸਡ ਸੀਮਨ ਅਤੇ ਵੈਕਸੀਨੇਸ਼ਨ ਕੰਪੇਨ ਬਾਰੇ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਇਆ ਗਿਆ।
ਡਿਪਟੀ ਡਾਇਰੈਕਟਰ ਰੂਪਨਗਰ ਦੀ ਦੇਖ-ਰੇਖ ਵਿੱਚ ਸ਼ੁਰੂ ਹੋਣ ਵਾਲੀ ਮੂੰਹ-ਖੁਰ ਦੀ ਬਿਮਾਰੀ ਵਿਰੁੱਧ ਟੀਕਾਕਰਨ ਕੰਪੇਨ ਲਈ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ ਗਿਆ। ਇਹ ਟੀਕਾਕਰਨ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਮੁਫਤ ਵਿੱਚ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਵੱਛੀ ਪੈਦਾ ਕਰਨ ਵਾਲੇ ਭਾਰੀ ਸਬਸਿਡੀ ਤੇ ਉੱਤਮ ਗੁਣਵੱਤਾ ਵਾਲੇ ਸੈਕਸਡ ਸੀਮਨ ਜੋ ਕਿ ਹਰ ਸਰਕਾਰੀ ਪਸ਼ੂ ਸੰਸਥਾ ਵਿਖੇ ਉਪਲੱਬਧ ਹੈ, ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸੈਕਸਡ ਸੀਮਨ ਦੀ ਵਰਤੋਂ ਨਾਲ ਜਿੱਥੇ ਵੱਧ ਗਿਣਤੀ ਵਿੱਚ ਵੱਛੀਆਂ ਪੈਦਾ ਹੁੰਦੀਆਂ ਹਨ ਉੱਥੇ ਦੁੱਧ ਉਤਪਾਦਨ ਵਿੱਚ ਵੀ ਵਾਧੇ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੁੰਦਾ ਹੈ। ਅਵਾਰਾ ਪਸ਼ੂਆਂ ਦੀ ਵੱਧਦੀ ਸਮੱਸਿਆ ‘ਤੇ ਕਾਬੂ ਪਾਉਣ ਦਾ ਸਰਕਾਰ ਵੱਲੋਂ ਇਹ ਇੱਕ ਵੱਡਾ ਉਪਰਾਲਾ ਹੈ।
ਡਾ. ਹਰਪ੍ਰੀਤ ਕੌਰ ਵੱਲੋਂ ਟ੍ਰੇਨਿੰਗ ਲਈ ਪਹੁੰਚੇ ਕਿਸਾਨਾਂ ਨੂੰ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਅਨੇਕਾਂ ਬਿਮਾਰੀਆਂ ਜਿਵੇਂ ਕਿ ਹਲਕਾਅ, ਟੀ.ਬੀ., ਪਲੇਗ, ਬਰੂਸੋਲੋਸਿਸ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਬਿਮਾਰੀਆਂ ਦੇ ਲੱਛਣ, ਬਚਾਅ ਅਤੇ ਰੋਕਥਾਮ ਦੇ ਤਰੀਕੇ ਬਾਰੇ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਵਾਇਆ ਗਿਆ। ਡਾਕਟਰ ਸਾਹਿਬਾਨ ਦੁਆਰਾ ਪਸ਼ੂ ਪਾਲਕਾਂ ਨੂੰ ਯਕੀਨ ਦਵਾਇਆ ਗਿਆ ਕਿ ਪਸ਼ੂ ਪਾਲਣ ਇੱਕ ਲਾਭਕਾਰੀ ਕਿੱਤਾ ਹੈ ਅਤੇ ਪਸ਼ੂ ਪਾਲਣ ਵਿਭਾਗ ਰੂਪਨਗਰ ਪਸ਼ੂ ਧਨ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ।