ਨੈਨੋ ਯੂਰੀਆ ਪਲੱਸ ਅਤੇ ਨੈਨੋ ਡੀ.ਏ.ਪੀ ਦੀ ਵਰਤੋਂ ‘ਤੇ ਮਹੱਤਤਾ ਸਬੰਧੀ ਸ਼੍ਰੀ ਚਮਕੌਰ ਸਾਹਿਬ ਵਿਖੇ ਕਿਸਾਨ ਮੀਟਿੰਗ ਆਯੋਜਿਤ

ਨੈਨੋ ਯੂਰੀਆ ਪਲੱਸ ਅਤੇ ਨੈਨੋ ਡੀ.ਏ.ਪੀ ਦੀ ਵਰਤੋਂ ‘ਤੇ ਮਹੱਤਤਾ ਸਬੰਧੀ ਸ਼੍ਰੀ ਚਮਕੌਰ ਸਾਹਿਬ ਵਿਖੇ ਕਿਸਾਨ ਮੀਟਿੰਗ ਆਯੋਜਿਤ
ਸ਼੍ਰੀ ਚਮਕੌਰ ਸਾਹਿਬ, 18 ਫਰਵਰੀ: ਨੈਨੋ ਯੂਰੀਆ ਪਲੱਸ ਅਤੇ ਨੈਨੋ ਡੀ.ਏ.ਪੀ ਦੀ ਵਰਤੋਂ ਤੇ ਮਹੱਤਤਾ ਸਬੰਧੀ ਪਿੰਡ ਚੱਕਲਾਂ, ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਕਿਸਾਨ ਮੀਟਿੰਗ ਕਰਵਾਈ ਗਈ। ਰੂਪਨਗਰ ਜਿਸ ਵਿੱਚ 70 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।
ਇਸ ਦੌਰਾਨ ਏ.ਆਰ. ਸ਼੍ਰੀ ਚਮਕੌਰ ਸਾਹਿਬ ਸ. ਰਾਹੁਲ ਪ੍ਰਭਾਕਰ ਨੇ ਆਪਣੀ ਕਣਕ ਦੀ ਫ਼ਸਲ ‘ਤੇ ਵਰਤੇ ਗਏ ਨੈਨੋ ਯੂਰੀਆ ਪਲੱਸ ਦੇ ਸਕਾਰਾਤਮਕ ਨਤੀਜਿਆਂ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਕਿਸਾਨਾਂ ਨੂੰ ਰਸਾਇਣਕ ਖਾਦਾਂ ‘ਤੇ ਲਾਗਤ ਬਚਾਉਣ, ਸਪਰੇਅ ਨਾਲ ਵਰਤੋਂ ਵਿਚ ਆਸਾਨ ਅਤੇ ਜ਼ਮੀਨ, ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਵਧੀਆ ਅਤੇ ਵੱਧ ਝਾੜ ਲੈਣ ਲਈ ਇਫਕੋ ਨੈਨੋ ਖਾਦ ਦੀ ਵਰਤੋਂ ਕਰਨ ਲਈ ਕਿਹਾ।
ਸ੍ਰੀ ਸ਼ਿਆਮ ਸੁੰਦਰ ਡੀ.ਐਫ.ਐਮ. ਇਫਕੋ ਰੂਪਨਗਰ ਨੇ ਨੈਨੋ ਯੂਰੀਆ ਪਲੱਸ ਅਤੇ ਨੈਨੋ ਡੀ.ਏ.ਪੀ ਦੀ ਵਰਤੋਂ ਅਤੇ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਇਫਕੋ (ਸੰਕਟ ਹਰਣ ਬੀਮਾ ਯੋਜਨਾ) ਦੁਆਰਾ ਪੇਸ਼ ਕੀਤੀ ਗਈ ਬੀਮਾ ਯੋਜਨਾ ਜਿਸ ਵਿੱਚ 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਹੈ ਬਾਰੇ ਸਮੂਹ ਹਾਜ਼ਰ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਇਫਕੋ ਦੇ ਹੋਰ ਬਹੁਤ ਸਾਰੇ ਉਤਪਾਦਾਂ ਜਿਵੇਂ ਸਾਗਰਿਕਾ ਅਤੇ ਡਬਲਯੂ.ਐਸ.ਐਫ ਉਤਪਾਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਨੈਨੋ ਖਾਦ ਅਤੇ ਕਿਸਾਨ ਡਰੋਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਚੱਕਲਾਂ ਐੱਮ.ਪੀ.ਐੱਸ.ਸੀ ਦੇ ਪ੍ਰਧਾਨ ਸ਼. ਬਲਦੇਵ ਸਿੰਘ ਚੱਕਲ ਨੇ ਪਿੰਡਾਂ ਵਿੱਚ ਅਜਿਹੇ ਵਿਦਿਅਕ ਕੈਂਪ ਲਗਾਉਣ ਲਈ ਇਫਕੋ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸ਼. ਗੁਰਪ੍ਰੀਤ ਸਿੰਘ, ਮੈਨੇਜਰ ਪਨਕੋਫੈੱਡ ਨੇ ਕਿਸਾਨਾਂ ਲਈ ਸਹਿਕਾਰੀ ਅਤੇ ਸਹਿਕਾਰੀ ਸਕੀਮਾਂ ਦੇ ਅੰਤਰਰਾਸ਼ਟਰੀ ਸਾਲ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਇਫਕੋ ਦੁਆਰਾ ਪ੍ਰਦਾਨ ਕੀਤੇ ਗਏ ਨਵੇਂ ਨਵੀਨਤਮ ਉਤਪਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।