ਬੰਦ ਕਰੋ

ਨਹਿਰੂ ਯੁਵਾਂ ਕੇਂਦਰ ਰੂਪਨਗਰ ਵਲੋਂ ਤਿੰਨ ਰੋਜ਼ਾ ‘ਇੰਨਵੈਸਟਰ ਐਜੂਕੇਸ਼ਨ ਅਵੈਅਰਨੈੱਸ ਐਂਡ ਪ੍ਰੋਟਕਸ਼ਨ ਪ੍ਰੋਗਰਾਮ ’ ਦੇ ਟ੍ਰੇਨਿੰਗ ਕੈਂਪ ਆਯੋਜਿਤ

ਪ੍ਰਕਾਸ਼ਨ ਦੀ ਮਿਤੀ : 23/05/2022
Nehru Youth Center Rupnagar conducts three-day 'Investor Education Awareness and Protection Program' training camp

ਨਹਿਰੂ ਯੁਵਾਂ ਕੇਂਦਰ ਵਲੋਂ ਤਿੰਨ ਰੋਜ਼ਾ ‘ਇੰਨਵੈਸਟਰ ਐਜੂਕੇਸ਼ਨ ਅਵੈਅਰਨੈੱਸ ਐਂਡ ਪ੍ਰੋਟਕਸ਼ਨ ਪ੍ਰੋਗਰਾਮ ’ ਦੇ ਟ੍ਰੇਨਿੰਗ ਕੈਂਪ ਆਯੋਜਿਤ

ਰੂਪਨਗਰ, 21 ਮਈ: ਨਹਿਰੂ ਯੁਵਾਂ ਕੇਂਦਰ ਰੂਪਨਗਰ ਦੁਆਰਾ ਇੰਟਰਨੈਸ਼ਨਲ ਯੂਥ ਹੋਸਟਲ ਵਿਖੇ ਆਯੋਜਿਤ ਤਿੰਨ ਰੋਜ਼ਾ ‘ਇੰਨਵੈਸਟਰ ਐਜੂਕੇਸ਼ਨ ਅਵੈਅਰਨੈੱਸ ਐਂਡ ਪ੍ਰੋਟਕਸ਼ਨ ਪ੍ਰੋਗਰਾਮ ’ ਦੇ ਟਰੇਨਿੰਗ ਕੈਂਪ ਦਾ ਰਸਮੀ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਕੀਤਾ।

ਇਸ ਮੌਕੇ ਤੇ ਬੋਲਦਿਆਂ ਡਾ. ਪ੍ਰੀਤੀ ਯਾਦਵ ਨੇ ਕਿਹਾਕਿ ਨੌਜਵਾਨ ਵਰਗ ਵਿਚ ਕੰਮ ਕਰਨ ਦੀ ਅਥਾਹ ਸ਼ਕਤੀ ਹੁੰਦੀ ਹੈ ਇਸ ਲਈ ਸਰਕਾਰ ਨੌਜਵਾਨਾਂ ਨੂੰ ਸਮਾਜਿਕ ਜਾਗਰੂਕਤਾਂ ਦੇ ਪ੍ਰੋਗਰਾਮਾਂ ਵਿਚ ਵੱੱਧ ਤੋਂ ਵੱਧ ਸ਼ਮੂਲੀਅਤ ਕਰਵਾਉਦੀ ਹੈ। ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਵੀ ਨੌਜਵਾਨਾਂ ਨੂੰ ਬੈਂਕਿੰਗ ਖੇਤਰ ਵਿਚ ਬੱਚਤ ਕਿਵੇ ਤੇ ਕਿਸ ਤਰਾਂ ਕੀਤੀ ਜਾ ਸਕਦੀ ਹੈ ਇਸ ਕੈਂਪ ਦਾ ਵੀ ਮਕਸੱਦ ਇਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਗ੍ਰਾਮਮ ਸਭਾਵਾਂ ਵਿਚ ਜਾ ਕੇ ਆਪਣੇ ਵਿਚਾਰ ਰੱਖੋਂ ਤਾਂ ਕਿ ਪਿੰਡਾਂ ਵਿਚ ਸਹੀ ਕੰਮ ਹੋ ਸਕਣ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅੱਜ ਲੋਕ ਆਪਣੇ ਅਧਿਕਾਰਾਂ ਦੀ ਗੱਲ ਕਰ ਰਹੇ ਹਨ ਪ੍ਰੰਤੂ ਸਾਡੀ ਸਮਾਜ ਨੂੰ ਵਧੀਆਂ ਬਨਾਉਣ ਲਈ ਕੀ ਡਿਊਟੀ ਬਣਦੀ ਹੈ ਜਿਸ ਨੂੰ ਸਮਝਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਕੈਂਪ ਵਿਚ ਹਾਜਰ ਨੌਜਵਾਨ ਲੜਕੇ ਲੜਕੀਆ ਦੇਸ਼ ਦਾ ਭਵਿੱਖ ਹਨ ਅਜਿਹੇ ਕੈਂਪ ਤਾਂ ਹੀ ਸਫ਼ਲ ਹੋ ਸਕਦੇ ਹਨ ਜੇਕਰ ਤੁਸੀ ਕੈਂਪ ਦੌਰਾਨ ਆਏ ਰਿਸੋਰਸ ਪਰਸਨ ਦੀਆਂ ਗੱਲਾਂ ਲੜ੍ਹ ਬੰਨ ਅੱਗੇ ਆਪੋ ਆਪਣੇ ਪਿੰਡਾਂ ਵਿਚ ਜਾ ਕੇ ਸ਼ੇਅਰ ਕਰੋਗੇ।

ਜ਼ਿਲ੍ਹਾ ਯੂਥ ਕੋਆਰਡੀਨੇਟਰ ਪੰਕਜ ਯਾਦਵ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਜ਼ਿਲ੍ਹੇ ਅੰਦਰ ਨੌਜਵਾਨਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਰਾਂਹੀ ਵੱਖ-ਵੱਖ ਸਮਾਜਿਕ ਮੁੱਦਿਆਂ ਤੇ ਦੇਸ਼ ਦੀ ਏਕਤਾਂ ਤੇ ਅਖੰਡਤਾਂ ਨੂੰ ਕਾਇਮ ਰੱਖਣ ਲਈ ਜਾਗਰੂਕ ਕਰਨ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਸ ਤਿੰਨ ਰੋਜ਼ਾ ਕੈਂਪ ਵਿਚ ਬੈਕਿੰਗ ਸਿਸਟਮ ਨਾਲ ਜੁੜੀਆਂ ਬੱਚਤ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵਿਸ਼ਾ ਮਾਹਰਾਂ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹੇ ਬਲਾਕ ਪੱਧਰੀ ਕੈਂਪ ਰੂਪਨਗਰ ਤੋਂ ਇਲਾਵਾਂ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਵਿਖੇ ਵੀ ਯੂਥ ਕਲੱਬ ਦੇ ਸਹਿਯੋਗ ਨਾਲ ਲਗਾਏ ਜਾਣਗੇ ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਰੈਗੂਲਰ ਪ੍ਰੋਗਰਾਮਾਂ ਤੋਂ ਇਲਾਵਾਂ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਵੀ ਵੱਖ-ਵੱਖ ਪ੍ਰਕਾਰ ਦੇ ਕੈਂਪ ਆਯੋਜਿਤ ਕਰਦੇ ਹੈ। ਪੰਕਜ ਯਾਦਵ ਨੇ ਕਿਹਾ ਕਿ ਅੱਜ ਟਰੇਨਿੰਗ ਦੇ ਪਹਿਲੇ ਦਿਨ ਸੀਏ ਰਾਜੀਵ ਗੁਪਤਾ ਨੇ ਸ਼ੇਅਰ ਮਾਰਕੀਟ, ਸਾਹਿਲ ਵਿਜ਼ ਨੇ ਮਿਊਚਲ ਫੰਡ ਤੇ ਸੰਦੀਪ ਸੈਣੀ ਨੇ ਸਕਿੱਲ ਡਿਵੈਲਪਮੈਂਟ ਦੇ ਵਿਸ਼ੇ ‘ਤੇ ਕੈਪਰਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਕੈਪਟਨ ਨਵਤੇਜ਼ ਸਿੰਘ ਚੀਮਾਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ, ਨਹਿਰੂ ਯੁਵਾ ਕੇਂਦਰ ਦੇ ਸਾਬਕਾ ਯੂਥ ਕੋਆਰਡੀਨੇਟਰ ਸੁਖਦਰਸ਼ਨ ਸਿੰਘ, ਜ਼ਿਲ੍ਹਾ ਯੂਥ ਤਾਲਮੇਲ ਕਮੇਟੀ ਦੇ ਸਾਬਕਾ ਪ੍ਰਧਾਨ ਯਸ਼ਵੰਤ ਬਸੀ,ਸਟੇਟ ਐਵਾਰਡੀ ਲਖਵੀਰ ਖਾਬੜਾ ਨਾਟਕਾਰ ਅਵਿੰਦਰ ਸਿੰਘ ਰਾਜੂ ਨੇ ਵੀ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਤੇ ਲੇਖਾਕਾਰ ਸਾਹਿਲ ਵਲੈਚਾ, ਯੋਗੇਸ਼ ਕੱਕੜ,ਐਨਵਾਈਸੀ ਕਿਰਨਦੀਪ, ਕੁਲਵਿੰਦਰ ਕੋਰ, ਜਸਪ੍ਰੀਤ ਸਿੰਘ ਭੱਟੀ, ਰਜਿੰਦਰ ਸਿੰਘ, ਜਸਵੀਰ ਕੋਰ, ਨਰਿੰਦਰ ਸਿੰਘ, ਹਰਪ੍ਰੀਤ ਕੋਰ ਤੇ ਰਮਨਦੀਪ ਸਿੰਘ ਆਦਿ ਹਾਜ਼ਰ ਸਨ।