ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਰਕਾਰੀ ਨਰਸਿੰਗ ਕਾਲਜ ਰੋਪੜ ਵਿਖੇ ਜਾਗਰੂਕਤਾ ਰੈਲੀ ਕੱਢੀ ਤੇ ਵਿਦਿਆਰਥਣਾਂ ਨੂੰ ਸਹੁੰ ਚੁਕਾਈ
ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਰਕਾਰੀ ਨਰਸਿੰਗ ਕਾਲਜ ਰੋਪੜ ਵਿਖੇ ਜਾਗਰੂਕਤਾ ਰੈਲੀ ਕੱਢੀ ਤੇ ਵਿਦਿਆਰਥਣਾਂ ਨੂੰ ਸਹੁੰ ਚੁਕਾਈ
ਰੂਪਨਗਰ, 12 ਅਗਸਤ: ਭਾਰਤ ਸਰਕਾਰ ਦੇ ਜੁਆਇੰਟ ਸਕੱਤਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਦੇ ਨਿਰਦੇਸ਼ਾ ਤੇ ਸੰਸਥਾਵਾਂ, ਸਕੂਲਾਂ ਤੇ ਕਾਲਜਾਂ ਵਿੱਚ ਨਸ਼ਿਆ ਵਿਰੁੱਧ ਸਹੁੰ ਚੁੱਕ ਸਮਾਗਮ ਆਯੋਜਿਤ ਕੀਤੇ ਗਏ। ਇਸੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਅੱਜ ਸਰਕਾਰੀ ਨਰਸਿੰਗ ਕਾਲਜ ਰੋਪੜ ਵਿਖੇ ਵੀ ਨਸ਼ਿਆਂ ਦੇ ਵਿਰੁੱਧ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਵਿਦਿਆਰਥਣਾਂ ਨੂੰ ਸਹੁੰ ਚੁਕਾਈ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ ਨੇ ਕਿਹਾ ਅੱਜ ਦਾ ਥੀਮ ” ਵਿਕਸਿਤ ਭਾਰਤ ਦਾ ਮੰਤਰ ਭਾਰਤ ਹੋਵੇ ਨਸ਼ੇ ਤੋਂ ਸੁਤੰਤਰ ‘ਯੁਵਾ ਕਿਸੀ ਵੀ ਰਾਸ਼ਟਰ ਦੀ ਊਰਜਾ ਹੁੰਦੇ ਹਨ ਅਤੇ ਯੁਵਾਵਾਂ ਦੀ ਸ਼ਕਤੀ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਇਸ ਲਈ ਇਹ ਬਹੁਤ ਜਰੂਰੀ ਹੈ ਕਿ ਨਸ਼ਾ ਮੁਕਤ ਭਾਰਤ ਅਭਿਆਨ ਵਿੱਚ ਨੌਜ਼ਵਾਨ ਵੱਡੀ ਗਿਣਤੀ ਵਿੱਚ ਜੁੜਨ ਅਤੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਨਸ਼ਾ ਮੁਕਤ ਭਾਰਤ ਅਭਿਆਨ ਦੇ ਅੰਤਰਗਤ ਇਹ ਪ੍ਰਤਿਗਿਆ ਕਰਨ ਕਿ ਨਾ ਕੇਵਲ ਪਰਿਵਾਰ, ਮਿੱਤਰ, ਸਮਾਜ ਸਾਰਿਆਂ ਨੂੰ ਨਸ਼ਾ ਮੁਕਤ ਕਰਾਂਗੇ ਕਿਉਂਕਿ ਬਦਲਾਓ ਦੀ ਸ਼ੁਰੂਆਤ ਆਪਣੇ ਆਪ ਤੋਂ ਹੋਣੀ ਚਾਹੀਦੀ ਹੈ ਇਸ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਆਪਣੇ ਜ਼ਿਲ੍ਹੇ, ਰਾਜ ਅਤੇ ਦੇਸ਼ ਨੂੰ ਨਸ਼ਾ ਮੁਕਤ ਬਣਾਈਏ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ, ਕਿ ਨਸ਼ਾ ਕਰਨ ਵਾਲੇ ਵਿਆਕਤੀ ਨੂੰ ਇੱਕ ਮਾਨਸਿਕ ਬਿਮਾਰੀ ਦੇ ਤੌਰ ਤੇ ਲੈਣਾ ਚਾਹੀਦਾ ਹੈ ਉਸ ਨਾਲ ਨਫਰਤ ਕਰਨ ਜਾਂ ਮਜ਼ਾਕ ਉਡਾਉਣ ਦੀ ਬਜਾਏ ਪਿਆਰ ਨਾਲ ਸਮਝਾ ਕੇ ਉਸਨੂੰ ਸਿੱਧੇ ਰਸਤੇ ਤੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਬਹੁਤ ਵੱਡਾ ਵਹਿਮ ਹੈ ਕਿ ਨਸ਼ਾ ਛੱਡਣ ਨਾਲ ਵਿਆਕਤੀ ਬਿਮਾਰ ਹੋ ਜਾਂਦਾ ਹੈ, ਇਹ ਬਿਲਕੁਲ ਅਫਵਾਵਾਂ ਹਨ ਜੋ ਨਸ਼ਾ ਵੇਚਣ ਵਾਲਿਆਂ ਨੇ ਫੈਲਾਈਆ ਹੋਈਆ ਹਨ, ਨਸ਼ਾ ਛੱਡਣ ਨਾਲ ਅੱਜ ਤੱਕ ਕੋਈ ਨਹੀਂ ਮਰਿਆ ਬਲਕਿ ਨਸ਼ੇ ਦੀ ਵੱਧ ਡੋਜ ਨਾਲ ਅਨੇਕਾਂ ਲੋਕ ਮਰੇ ਹਨ।
ਇਸ ਮੌਕੇ ਤੇ ਪ੍ਰਿੰਸੀਪਲ ਸਰਕਾਰੀ ਨਰਸਿੰਗ ਕਾਲਜ ਸ਼੍ਰੀਮਤੀ ਦਿਲਦੀਪ ਕੌਰ, ਡਾ. ਕੰਵਰਵੀਰ ਸਿੰਘ ਗਿੱਲ ਰਾਜ ਰਾਣੀ ਜ਼ਿਲ੍ਹਾ ਮਾਸ ਮੀਡੀਆ ਅਫਸਰ, ਰਿਤੂ ਡਿਪਟੀ ਮਾਸ ਮੀਡੀਆ ਅਫਸਰ, ਜਸਜੀਤ ਕੌਰ ਅਤੇ ਪ੍ਰਭਜੋਤ ਕੌਰ ਓਟ ਕੌਂਸਲਰ ਅਤੇ ਹੋਰ ਨਰਸਿੰਗ ਸਟਾਫ਼ ਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਰ ਸਨ।