ਬੰਦ ਕਰੋ

ਨਰਸਿੰਗ ਸਕੂਲ ਰੂਪਨਗਰ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਨਰਸਿੰਗ ਦਿਵਸ

ਪ੍ਰਕਾਸ਼ਨ ਦੀ ਮਿਤੀ : 15/05/2025
Nursing Day celebrated in a grand manner at Nursing School Rupnagar

ਨਰਸਿੰਗ ਸਕੂਲ ਰੂਪਨਗਰ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਨਰਸਿੰਗ ਦਿਵਸ

ਰੂਪਨਗਰ, 15 ਮਈ: ਨਰਸਿੰਗ ਵਿਦਿਆਰਥੀਆਂ ਵਿੱਚ ਪੇਸ਼ਾਵਰ ਜ਼ਿੰਮੇਵਾਰੀ, ਸਮਰਪਣ ਅਤੇ ਸੇਵਾ ਭਾਵਨਾ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਨਰਸਿੰਗ ਸਕੂਲ ਰੂਪਨਗਰ ਵਿੱਚ ਅੰਤਰਰਾਸ਼ਟਰੀ ਨਰਸਿੰਗ ਡੇ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਹ ਦਿਨ ਹਰ ਸਾਲ 12 ਮਈ, ਜੋ ਕਿ ਮਹਾਨ ਨਰਸ ਅਤੇ ਆਧੁਨਿਕ ਨਰਸਿੰਗ ਵਿਗਿਆਨ ਦੀ ਸੰਸਥਾਪਕ ਫਲੋਰੈਂਸ ਨਾਈਟਿੰਗੇਲ ਦੀ ਜਨਮ ਤਾਰੀਖ ਨੂੰ ਸਮਰਪਿਤ ਹੁੰਦਾ ਹੈ।

ਇਸ ਮੌਕੇ ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਸੰਸਕ੍ਰਿਤਿਕ ਅਤੇ ਗਿਆਨਵਰਧਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।

ਇਸ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਵੱਲੋਂ ਸ਼ਮੂਲੀਅਤ ਕੀਤੀ ਗਈ। ਸਮਾਰੋਹ ਦੀ ਸ਼ੁਰੂਆਤ ਸਿਵਲ ਸਰਜਨ ਰੋਪੜ ਵੱਲੋਂ ਦੀਪ ਜਲਾ ਕੇ ਕੀਤਾ ਗਿਆ ਜਿਸ ਉਪਰੰਤ ਵਿਦਿਆਰਥੀਆਂ ਵੱਲੋਂ ਕਵਿਤਾ ਪਾਠ, ਗੀਤ, ਨਾਟਕ ਅਤੇ ਭੰਗੜਾ-ਗਿੱਧਾ ਵਰਗੀਆਂ ਰੰਗਾਰੰਗ ਪ੍ਰਸਤੁਤੀਆਂ ਦਿੱਤੀਆਂ ਗਈਆਂ।

ਇਸ ਮੌਕੇ ਸੰਬੋਧਨ ਕਰਦਿਆ ਸਿਵਲ ਸਰਜਨ ਡਾ ਸਵਪਨਜੀਤ ਕੌਰ ਨੇ ਕਿਹਾ ਕਿ “ਨਰਸ ਬਣਨਾ ਸਿਰਫ਼ ਇੱਕ ਨੌਕਰੀ ਨਹੀਂ, ਸਗੋਂ ਇਹ ਇੱਕ ਸੇਵਾ ਹੈ। ਤੁਹਾਡਾ ਸਬਰ, ਸਹਿਣਸ਼ੀਲਤਾ ਅਤੇ ਕਰੁਣਾ ਰੋਗੀਆਂ ਲਈ ਸੰਤੋਖ ਦਾ ਕਾਰਨ ਬਣਦੀ ਹੈ।”ਉਨ੍ਹਾਂ ਨੇ ਨਰਸਾਂ ਦੀ ਮਹੱਤਤਾ ਅਤੇ ਸਿਹਤ ਪ੍ਰਣਾਲੀ ਵਿੱਚ ਉਨ੍ਹਾਂ ਦੇ ਅਟੂਟ ਯੋਗਦਾਨ ਨੂੰ ਉਜਾਗਰ ਕੀਤਾ।ਓਹਨਾ ਕਿਹਾ ਕਿ ਫਲੋਰੈਂਸ ਨਾਈਟਿੰਗੇਲ ਦੇ ਜੀਵਨ ਤੋਂ ਅਸੀਂ ਸਿਖਦੇ ਹਾਂ ਕਿ ਹੌਸਲਾ, ਦਿਲੇਰੀ ਅਤੇ ਕਰੁਣਾ ਨਾਲ ਹਰ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ।

ਪ੍ਰਿੰਸੀਪਲ ਮੈਡਮ ਦਿਲਦੀਪ ਕੌਰ ਵੱਲੋਂ ਆਏ ਹੋਏ ਸਭ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਦੇ ਹੋਏ ਸਾਰੇ ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ ਅਤੇ ਨਰਸਿੰਗ ਪੇਸ਼ੇ ਵਿੱਚ ਉੱਚ ਮਿਆਰ ਦੀ ਸੇਵਾ ਦੇਣ ਲਈ ਵਿਦਿਆਰਥਣਾ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਸਿਰਫ਼ ਮਨੋਰੰਜਨ ਨਹੀਂ, ਸਗੋਂ ਆਪਣੀ ਭਵਿੱਖੀ ਭੂਮਿਕਾ ਲਈ ਪ੍ਰੇਰਣਾ ਪ੍ਰਾਪਤ ਕਰਨਾ ਵੀ ਹੈ।

ਇਸ ਦੌਰਾਨ ਵੱਖ-ਵੱਖ ਮਹਿਮਾਨਾਂ ਵੱਲੋਂ ਸਮਾਰੋਹ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾ ਵੱਖ ਵੱਖ ਵਿਸ਼ਿਆਂ ਤੇ ਤਿਆਰ ਕੀਤੇ ਵਰਕਿੰਗ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਉਪਰੰਤ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਮੁੱਖ ਮਹਿਮਾਨ ਵੱਲੋਂ ਸਨਮਾਨ ਚਿੰਨ ਵੀ ਦਿੱਤੇ ਗਏ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਉਪਿੰਦਰ ਸਿੰਘ, ਇਨਰ ਵੀਲ ਕਲੱਬ ਤੋਂ ਬਲਵਿੰਦਰ ਕੌਰ ਪ੍ਰੈਜੀਡੈਂਟ, ਗੁਰਮੀਤ ਕੌਰ ਸੈਕਟਰੀ, ਰੋਟਰੀ ਕਲੱਬ ਪ੍ਰੈਜੀਡੈਂਟ ਕੁਲਵੰਤ ਸਿੰਘ, ਅਸੀਸਟੈਂਟ ਗਵਰਨਰ ਰੋਟਰੀ ਕਲੱਬ ਡਾਕਟਰ ਭੀਮ ਸੈਨ, ਸੈਂਟਰਲ ਬੈਂਕ ਆਫ ਇੰਡੀਆ ਤੋਂ ਅਜੇ ਠਾਕੁਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ ਅਤੇ ਰਿਤੂ, ਵਾਈਸ ਪ੍ਰਿੰਸੀਪਲ ਗੁਰਮੀਤ ਕੌਰ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਅਤੇ ਵੱਡੀ ਗਿਣਤੀ ਵਿਚ ਨਰਸਿੰਗ ਸਕੂਲ ਦੇ ਵਿਦਿਆਰਥੀ ਹਾਜਰ ਸਨ।