ਧਾਰਾ 163 ਅਧੀਨ ਆਈ.ਆਈ.ਟੀ ਰੋਡ (ਆਈ.ਆਈ.ਟੀ ਤੋਂ ਫਲਾਈ ਓਵਰ ਤੱਕ) ਤੋਂ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ਤੇ ਪੂਰਨ ਤੌਰ ‘ਤੇ ਪਾਬੰਦੀ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਧਾਰਾ 163 ਅਧੀਨ ਆਈ.ਆਈ.ਟੀ ਰੋਡ (ਆਈ.ਆਈ.ਟੀ ਤੋਂ ਫਲਾਈ ਓਵਰ ਤੱਕ) ਤੋਂ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ਤੇ ਪੂਰਨ ਤੌਰ ‘ਤੇ ਪਾਬੰਦੀ
ਰੂਪਨਗਰ, 25 ਅਗਸਤ: ਵਧੀਕ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਚੰਦਰਜਯੋਤੀ ਸਿੰਘ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਆਈ.ਆਈ.ਟੀ ਰੂਪਨਗਰ ਰੋਡ ਉਤੇ ਓਵਰ ਲੋਡ ਗੱਡੀਆਂ/ਟਿੱਪਰ ਆਦਿ ਚੱਲਦੇ ਹਨ ਜਿਸ ਕਾਰਨ ਇਹ ਏਰੀਆ ਦੁਰਘਟਨਾ ਗ੍ਰਸਤ ਏਰੀਆ ਵਿੱਚ ਤਬਦੀਲ ਹੋ ਗਿਆ ਹੈ ਇਸ ਕਰਕੇ ਧਾਰਾ 163 ਅਧੀਨ ਆਈ.ਆਈ.ਟੀ ਰੋਡ (ਆਈ.ਆਈ.ਟੀ ਤੋਂ ਫਲਾਈ ਓਵਰ ਤੱਕ) ਤੋਂ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਜਾਂਦੀ ਹੈ।
ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਇਸ ਰੋਡ ਉਤੇ ਰਾਸ਼ਟਰੀ ਪੱਧਰ ਦੀ ਆਈ.ਆਈ.ਟੀ ਰੂਪਨਗਰ ਅਤੇ ਹੋਰ ਵਿਦਿਅਕ ਅਦਾਰੇ ਵੀ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹੋਰਨਾਂ ਰਾਜਾਂ ਤੇ ਉੱਚ ਸਿੱਖਿਆ ਲਈ ਵਿਦਿਆਰਥੀ ਪੜਨ ਲਈ ਆਉਂਦੇ ਹਨ ਅਤੇ ਅਕਸਰ ਹੀ ਇਸ ਰੋਡ ਤੇ ਵਿਦਿਆਰਥੀਆਂ, ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਉਨ੍ਹਾਂ ਦੇ ਮਾਪਿਆਂ, ਪ੍ਰੋਫੈਸਰਾਂ ਅਤੇ ਮੁਲਾਜਮਾਂ ਦੀਆਂ ਛੋਟੀਆਂ ਗੱਡੀਆਂ/ਮੋਟਰਸਾਇਕਲਾਂ ਦੀ ਆਵਾਜਾਈ ਬਣੀ ਰਹਿੰਦੀ ਹੈ ਜਿਸ ਕਾਰਨ ਓਵਰਲੋਡ ਟਿੱਪਰਾਂ ਕਾਰਨ ਦੁਰਘਟਨਾਂ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਉਪ ਕਪਤਾਨ ਪੁਲਿਸ ਰੂਪਨਗਰ ਦੀ ਰਿਪੋਰਟ ਦੇ ਅਧਾਰ ਉਤੇ ਲੋਕ ਹਿੱਤ ਵਿੱਚ ਇਸ ਰੂਟ ਤੇ ਹੈਵੀ ਓਵਰਲੋਡ ਟਿੱਪਰਾਂ/ਭਾਰੀ ਵਾਹਨਾਂ ਦੇ ਚੱਲਣ ਤੇ ਪਾਬੰਦੀ ਲਗਾਉਣੀ ਜਰੂਰੀ ਸਮਝੀ ਜਾਂਦੀ
ਇਹ ਸਾਰੇ ਹੁਕਮ 23 ਅਕਤੂਬਰ 2025 ਤੱਕ ਲਾਗੂ ਰਹਿਣਗੇ।