ਥਾਣਾ ਸਿਟੀ ਰੂਪਨਗਰ ਦੀ ਟੀਮ ਵੱਲੋਂ ਨਸ਼ੇ ਦੇ ਖਾਤਮੇ ਸਬੰਧੀ ਸਰਚ ਆਪ੍ਰੇਸ਼ਨ ਕਰਕੇ ਨਸ਼ੀਲੇ ਟੀਕੇ ਕੀਤੇ ਬਰਾਮਦ, ਦੋਸ਼ੀ ਗ੍ਰਿਫਤਾਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਥਾਣਾ ਸਿਟੀ ਰੂਪਨਗਰ ਦੀ ਟੀਮ ਵੱਲੋਂ ਨਸ਼ੇ ਦੇ ਖਾਤਮੇ ਸਬੰਧੀ ਸਰਚ ਆਪ੍ਰੇਸ਼ਨ ਕਰਕੇ ਨਸ਼ੀਲੇ ਟੀਕੇ ਕੀਤੇ ਬਰਾਮਦ, ਦੋਸ਼ੀ ਗ੍ਰਿਫਤਾਰ
ਰੂਪਨਗਰ, 2 ਮਾਰਚ: ਪੰਜਾਬ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਨਾ ਦੇ ਹੁਕਮਾਂ ਅਨੁਸਾਰ ਡੀ.ਐਸ.ਪੀ ਸਬ-ਡਵੀਜਨ ਰੂਪਨਗਰ ਸ. ਰਾਜਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਸਮੇਤ ਇੰਸਪੈਕਟਰ ਪਵਨ ਕੁਮਾਰ ਸਮੇਤ ਪੁਲਿਸ ਪਾਰਟੀ ਥਾਣਾ ਸਿਟੀ ਰੂਪਨਗਰ ਦੀ ਟੀਮ ਵਲੋਂ ਸ਼ਹਿਰ ਵਿੱਚ ਨਸ਼ੇ ਦੇ ਖਾਤਮੇ ਸਬੰਧੀ ਸਰਚ ਆਪ੍ਰੇਸ਼ਨ ਕੀਤੇ ਗਏ।
ਇਸ ਸਰਚ ਆਪ੍ਰੇਸ਼ਨ ਦੇ ਤਹਿਤ ਨਸ਼ਾ ਵੇਚਣ ਵਿਅਕਤੀਆਂ ਦੀ ਇਤਲਾਹ/ਗੁਪਤ ਸੁਚਨਾ ਮਿਲਣ ਤੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਨੰਬਰ 46 ਮਿਤੀ 01 ਮਾਰਚ 2025 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਰੂਪਨਗਰ ਬਰਖਿਲਾਫ ਰਜਾਕ ਵਾਸੀ ਪਿੰਡ ਰੈਲੋ ਕਲਾ ਥਾਣਾ ਸਿਟੀ ਰੂਪਨਗਰ ਦੇ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਕੱਦਮਾ ਨੰਬਰ 47 ਮਿਤੀ 01.03.2025 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਬਰਖਿਲਾਫ਼ ਵਿਕਰਮ ਸਰਮਾ ਉਰਫ ਸੋਨੂੰ ਵਾਸੀ ਮਕਾਨ ਨੰਬਰ 1182 ਜੈਨ ਮੁਹੱਲਾ ਥਾਣਾ ਸਿਟੀ ਰੂਪਨਗਰ ਵਿਖੇ ਦਰਜ ਕੀਤਾ ਗਿਆ।
ਦੋਸ਼ੀ ਰਜਾਕ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 11 ਬੁਪ੍ਰੇਨੋਰਫਾਈਨ ਦੇ ਟੀਕੇ, 3 ਅਵਿਲਿਨ ਵੈਟ ਦੇ ਟੀਕੇ ਬਰਾਮਦ ਕੀਤੇ ਗਏ ਅਤੇ ਦੋਸ਼ੀ ਵਿਕਰਮ ਉਰਫ਼ ਸੋਨੂੰ ਕੋਲੋਂ 08 ਬੁਪ੍ਰੇਨੋਰਫਾਈਨ (2 ਮਿ.ਲੀ.), 03 ਅਵਿਲਿਨ ਵੈਟ (ਸਾਰੇ 33 ਮਿ.ਲੀ.) ਬਰਾਮਦ ਕੀਤੇ ਗਏ। ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਦੋਸ਼ੀਆਂ ਵਲੌ ਕਿਸ ਵਿਅਕਤੀ ਪਾਸੋਂ ਉਕਤ ਨਸ਼ੀਲੇ ਟੀਕੇ ਲਿਆਦੇ ਗਏ ਹਨ ਅਤੇ ਕਿਸ-ਕਿਸ ਨੂੰ ਵੇਚਣਾ ਸੀ, ਸਬੰਧੀ ਪੁੱਛਗਿਛ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।