• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਤਿਉਹਾਰਾਂ ਦੇ ਚੱਲ ਰਹੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਟੀਮਾਂ ਨੇ ਜ਼ਿਲ੍ਹੇ ਭਰ ‘ਚ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ

ਪ੍ਰਕਾਸ਼ਨ ਦੀ ਮਿਤੀ : 09/10/2025
In view of the ongoing festive season, food safety teams checked various sweet shops across the district.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਤਿਉਹਾਰਾਂ ਦੇ ਚੱਲ ਰਹੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਟੀਮਾਂ ਨੇ ਜ਼ਿਲ੍ਹੇ ਭਰ ‘ਚ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ

ਰੂਪਨਗਰ, 09 ਅਕਤੂਬਰ: ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਸ. ਦਿਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਦੇ ਐਸਡੀਐਮਜ਼ ਸਾਹਿਬਾਨਾਂ ਦੀ ਅਗਵਾਈ ਹੇਠ ਟੀਮਾਂ ਗਠਨ ਕਰਕੇ ਫੂਡ ਸੇਫਟੀ ਰੋਪੜ ਦੀ ਟੀਮ ਨੂੰ ਚੈਕਿੰਗ ਦੇ ਨਿਰਦੇਸ਼ ਦਿੱਤੇ ਗਏ ਹਨ।

ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿਵਲ ਸਰਜਨ ਰੂਪਨਗਰ ਸ. ਸੁਖਵਿੰਦਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਫੂਡ ਸੇਫ ਅਫਸਰਾਂ ਨੇ ਆਪਣੇ-ਆਪਣੇ ਇਲਾਕਿਆਂ ਵਿੱਚ ਮਠਿਆਈਆਂ ਦੀਆਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ।ਇਨ੍ਹਾਂ ਟੀਮਾਂ ਦੀ ਅਗਵਾਈ ਸਹਾਇਕ ਕਮਿਸ਼ਨਰ ਫੂਡ ਸੇਫਟੀ ਰੂਪਨਗਰ ਸ. ਮਨਜਿੰਦਰ ਸਿੰਘ ਢਿੱਲੋ ਕਰ ਰਹੇ ਹਨ।

ਇਸ ਚੈਕਿੰਗ ਦੌਰਾਨ ਐਫਐਸਓ ਸਿਮਰਨਜੀਤ ਸਿੰਘ ਵੱਲੋਂ ਵੱਖ-ਵੱਖ ਦੁਕਾਨਾਂ ਤੋਂ 6 ਸੈਂਪਲ ਭਰੇ ਗਏ ਅਤੇ ਦਿਨੇਸ਼ਜੋਤ ਸਿੰਘ ਵੱਲੋਂ 7 ਸੈਂਪਲ ਲੈ ਕੇ ਖਰੜ ਲੈਬ ਵਿੱਚ ਭੇਜੇ ਗਏ। ਇਨ੍ਹਾਂ ਸੈਂਪਲਾਂ ਵਿੱਚ ਵੱਖ-ਵੱਖ ਮਠਿਆਈਆਂ, ਖੋਆ ਅਤੇ ਵਰਤਾਂ ਵਿੱਚ ਵਰਤੀਆਂ ਜਾਂਦੀਆਂ ਫੇਨੀਆਂ ਆਦਿ ਸ਼ਾਮਿਲ ਹਨ। ਕੁਝ ਦੁਕਾਨਾਂ ਵਿੱਚ ਨਾ ਖਾਣ ਯੋਗ ਮਠਿਆਈਆਂ ਟੀਮ ਵੱਲੋਂ ਮੌਕੇ ਤੇ ਨਸ਼ਟ ਕਰਵਾਈਆਂ ਗਈਆਂ।

ਇਸ ਮੌਕੇ ਮਨਜਿੰਦਰ ਸਿੰਘ ਢਿੱਲੋਂ ਵੱਲੋਂ ਜ਼ਿਲ੍ਹੇ ਦੇ ਸਾਰੇ ਦੁਕਾਨਦਾਰਾਂ ਨੂੰ ਸਾਫ ਸਫਾਈ ਰੱਖਣ ਅਤੇ ਮਿਆਰੀ ਸਮਾਨ ਦੀ ਵਰਤਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਦੁਕਾਨਾਂ ਤੇ ਕੰਮ ਕਰ ਰਹੇ ਵਰਕਰ ਵੀ ਟੋਪੀਆਂ ਅਤੇ ਐਪਰਨ ਆਦਿ ਪਾ ਕੇ ਹੀ ਕੰਮ ਕਰਨ। ਉਨ੍ਹਾਂ ਕਿਹਾ ਕਿ ਸਮੂਹ ਹਲਵਾਈ ਦੀਆਂ ਦੁਕਾਨਾਂ ਅਤੇ ਕੰਨਫੈਕਸ਼ਰੀ ਦੀਆਂ ਦੁਕਾਨਾਂ ਵਿਸ਼ੇਸ਼ ਕਰਕੇ ਇਨ੍ਹਾਂ ਤਿਉਹਾਰਾਂ ਦੇ ਸੀਜ਼ਨ ਵਿੱਚ ਸੁਚੇਤ ਰਹਿਣ ਅਤੇ ਜੇਕਰ ਕੋਈ ਵੀ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਐਕਟ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।