ਬੰਦ ਕਰੋ

ਡੇਂਗੂ/ਚੀਕਨਗੂਨੀਆ ਦੀ ਜਾਂਚ ਲਈ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰੋ – ਸਿਵਲ ਸਰਜਨ

ਪ੍ਰਕਾਸ਼ਨ ਦੀ ਮਿਤੀ : 23/05/2025
Contact your nearest government hospital for dengue/chikungunya testing - Civil Surgeon

ਡੇਂਗੂ/ਚੀਕਨਗੂਨੀਆ ਦੀ ਜਾਂਚ ਲਈ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰੋ – ਸਿਵਲ ਸਰਜਨ

ਸਿਹਤ ਵਿਭਾਗ ਵੱਲੋਂ ਰੂਪਨਗਰ ਦੇ ਪੁਲਿਸ ਸਟੇਸ਼ਨਾਂ ‘ਚ ਕੀਤੀਆਂ ਜਾਗਰੂਕਤਾ ਗਤੀਵਿਧੀਆਂ

ਵੱਖ-ਵੱਖ ਜਗ੍ਹਾਂ ਤੇ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਕੀਤੀ ਚੈਕਿੰਗ

ਰੂਪਨਗਰ, 23 ਮਈ: ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਚਿਕਨਗੁਨੀਆਂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫਤੇ ਫਰਾਈਡੇ-ਡਰਾਈ ਡੇ ਅਭਿਆਨ ਤਹਿਤ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਜਗ੍ਹਾਂ ਤੇ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ।

ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਨੇ ਦੱਸਿਆ ਕਿ ਅੱਜ ਫਰਾਈਡੇ-ਡਰਾਈ ਡੇ ਅਭਿਆਨ ਅਧੀਨ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਥਾਣਾ ਸਿਟੀ ਰੋਪੜ, ਪੁਲਿਸ ਲਾਈਨ, ਸਾਂਝ ਕੇਂਦਰ ਅਤੇ ਥਾਣਾ ਸਦਰ ਰੋਪੜ ਵਿਖੇ ਡੇਂਗੂ ਅਤੇ ਚੀਕਨਗੂਨੀਆਂ ਦੇ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਮੌਕੇ ਤੇ ਨਸ਼ਟ ਕੀਤਾ ਗਿਆ। ਇਸ ਮੌਕੇ ਟੀਮ ਵੱਲੋਂ ਮੱਛਰਾਂ ਤੋਂ ਬਚਾਅ ਲਈ ਸਪਰੇਅ ਕੀਤੀ ਗਈ, ਪੋਸਟਰ ਲਗਾਏ ਗਏ ਅਤੇ ਡੇਂਗੂ ਅਤੇ ਚੀਕਨਗੂਨੀਆ ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੇਂਗੂ/ਚੀਕਨਗੂਨੀਆ ਦੀ ਜਾਂਚ ਲਈ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰੋ।

ਕਾਰਜਕਾਰ ਜ਼ਿਲ੍ਹਾ ਐਪੀਡੇਮਿਲੋਜਿਸਟ ਡਾ. ਜਤਿੰਦਰ ਕੌਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ ਵਿੱਚ ਟੁੱਟੇ ਪਲਾਸਟਿਕ ਬਰਤਨ ਅਤੇ ਕੱਚਰਾ ਇੱਕਠਾ ਨਾ ਹੋਣ ਦਿੱਤਾ ਜਾਵੇ। ਕੂਲਰਾਂ ਨੂੰ ਹਰ ਰਫਤੇ ਵਿੱਚ 2 ਵਾਰ ਸਾਫ ਕਰਕੇ ਪਾਣੀ ਭਰਿਆ ਜਾਵੇ। ਗਮਲਿਆ, ਪੰਛਿਆ ਦੇ ਪੀਣ ਵਾਲੇ ਪਾਣੀ ਦੇ ਬਰਤਨ, ਛੱਤਾ ਤੇ ਪਏ ਟੁੱਟੇ-ਫੁੱਟੇ ਸਮਾਨ, ਟਾਇਰ, ਨਾਰੀਆਲ ਪਾਣੀ ਦੇ ਖੋਲ, ਡਰੱਮ ਆਦਿ ਵਿੱਚ ਪਾਣੀ ਖੜ੍ਹਾਂ ਨਾ ਹੋਣ ਦਿੱਤਾ ਜਾਵੇ ਤਾਂ ਜੋ ਡੇਂਗੂ ਅਤੇ ਚੀਕਨਗੂਨੀਆ ਦਾ ਮੱਛਰ ਪੈਦਾ ਨਾ ਹੋ ਸਕੇ।

ਉਨ੍ਹਾਂ ਦੱਸਿਆ ਕਿ ਇਹ ਮੱਛਰ ਘੱਟ ਤੋਂ ਘੱਟ 5 ਮਿਲੀਲੀਟਰ ਖੜੇ ਪਾਣੀ ਵਿੱਚ ਵੀ ਪੈਦਾ ਹੋ ਸਕਦਾ ਹੈ। ਇਹ ਮੱਛਰ ਖੜੇ ਪਾਣੀ ਵਿੱਚ ਅੰਡੇ ਦਿੰਦਾ ਹੈ ਅਤੇ 7 ਦਿਨਾਂ ਵਿੱਚ ਅੰਡੇ ਤੋਂ ਮੱਛਰ ਬਣ ਜਾਂਦਾ ਹੈ। ਇਹ ਮੱਛਰ ਦਿਨ ਸਮੇਂ ਕੱਟਦਾ ਹੈ, ਇਸ ਲਈ ਅਜਿਹੀ ਕੱਪੜੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰਾਂ ਢੱਕਿਆ ਰਹੇ। ਬੁਖਾਰ ਆਉਂਣ ਤੇ ਪੈਰਾਸੀਟਾਮੋਲ ਜਾ ਕਰੋਸੀਨ ਦੀ ਹੀ ਵਰਤੋਂ ਕਰੋ ਅਤੇ ਡੇਂਗੂ/ਚੀਕਨਗੂਨੀਆ ਦੀ ਜਾਂਚ ਲਈ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰੋ।

ਇਸ ਮੌਕੇਂ ਏ.ਐਮ.ਓ ਜਸਪਾਲ ਸਿੰਘ, ਐਸ.ਆਈ ਰਣਜੀਤ ਸਿੰਘ ,ਰਜਿੰਦਰ ਸਿੰਘ, ਹਰਦੀਪ ਸਿੰਘ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਕੁਲਵਰਨ ਸਿੰਘ, ਲਖਵੀਰ ਸਿੰਘ ਅਤੇ ਸਚਿਨ ਕੁਮਾਰ ਸ਼ਾਮਿਲ ਸਨ।