ਡੀ. ਸੀ. ਵੱਲੋਂ ਆਪਣੀ ਰਸੋਈ ਦਾ ਦੌਰਾ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ , ਰੂਪਨਗਰ।
ਰੂਪਨਗਰ 16 ਜੁਲਾਈ – ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁਮੀਤ ਜਾਰੰਗਲ ਅੱਜ ਇੱਥੇ ਬਤੌਰ ਡਿਪਟੀ ਕਮਿਸ਼ਨਰ ਜੁਆਇੰਨ ਕਰਨ ਉਪਰੰਤ ਆਪਣੀ ਰਸੋਈ ਦਾ ਦੌਰਾ ਕੀਤਾ ਅਤੇ ਇਸ ਰਸੋਈ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਉਨ੍ਹਾਂ ਖੁਦ ਅਤੇ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਆਪਣੀ ਰਸੋਈ ਵਿੱਚ ਰੋਟੀ ਖਾਦੀ ਅਤੇ ਦਾਲ, ਕੱਦੂ ਦੀ ਸਬਜੀ ਅਤੇ ਚਪਾਤੀਆਂ ਦੀ ਤਾਰੀਫ ਵੀ ਕੀਤੀ।ਉਨ੍ਹਾਂ ਇਸ ਮੌਕੇ ‘ਆਪਣੀ ਰਸੋਈ‘ ’ਚ ਉਸਾਰੇ ਨਵੇਂ ਸ਼ੈਂਡ ਅਤੇ ਸਥਾਪਿਤ ਕੀਤੀ ਆਟੋਮੈਟਿਕ ਰੋਟੀ ਮੇਕਰ ਮਸ਼ੀਨ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ।

ਡੀ. ਸੀ. ਵੱਲੋਂ ਆਪਣੀ ਰਸੋਈ ਦਾ ਦੌਰਾ
ਇਸ ਮੌਕੇ ਸ਼੍ਰੀ ਸੰਜੀਵ ਬੁੱਧੀਰਾਜਾ ਸਕੱਤਰ ਜ਼ਿਲ੍ਹਾ ਰੈਡ ਕਰਾਸ ਆਪਣੀ ਰਸੋਈ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਆਪਣੀ ਰਸੋਈ ਵਿੱਚ ਪਿਛਲੇ ਲੱਗਭਗ 01 ਸਾਲ ਤੋਂ ਐਤਵਾਰ ਛੱਡ ਕੇ ਰੋਜਾਨਾ 10 ਰੁਪਏ ਵਿੱਚ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਵਿੱਚ ਇੱਕ ਦਾਲ ਇੱਕ ਸਬਜੀ ਅਤੇ 04 ਚਪਾਤੀਆਂ ਸ਼ਾਮਿਲ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੀਮਤੀ ਰਾਜ ਕੌਰ , ਸ਼੍ਰੀਮਤੀ ਸਕੀਨਾ ਐਰੀ , ਸ਼੍ਰੀਮਤੀ ਗਗਨ ਸੈਣੀ ਅਤੇ ਸ਼੍ਰੀਮਤੀ ਹਰਿੰਦਰ ਸੈਣੀ ਵੀ ਹਾਜ਼ਰ ਸਨ।