ਬੰਦ ਕਰੋ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਇਕਾਈਆਂ ਨੂੰ ਸੀ.ਐਸ.ਆਰ ਫੰਡ ਜ਼ਿਲ੍ਹੇ ਵਿੱਚ ਹੀ ਖਰਚਣ ਦੀ ਕੀਤੀ ਅਪੀਲ

ਪ੍ਰਕਾਸ਼ਨ ਦੀ ਮਿਤੀ : 26/02/2024
Deputy Commissioner appealed to the units of the district to spend CSR funds in the district itself

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਇਕਾਈਆਂ ਨੂੰ ਸੀ.ਐਸ.ਆਰ ਫੰਡ ਜ਼ਿਲ੍ਹੇ ਵਿੱਚ ਹੀ ਖਰਚਣ ਦੀ ਕੀਤੀ ਅਪੀਲ

ਰੂਪਨਗਰ, 26 ਫਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੀ.ਐਸ.ਆਰ ਫੰਡ ਖਰਚ ਕਰਨ ਸਬੰਧੀ ਜ਼ਿਲ੍ਹੇ ਦੀਆਂ ਇਕਾਈਆਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਇਕਾਈਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਸੀ.ਐਸ.ਆਰ ਫੰਡ ਜ਼ਿਲ੍ਹਾ ਰੂਪਨਗਰ ਵਿਖੇ ਹੀ ਖਰਚਣ ਤਾਂ ਜੋ ਇਸ ਇਲਾਕੇ ਦੇ ਲੋਕਾਂ ਦੀ ਸਹੂਲਤ ਅਤੇ ਵਿਕਾਸ ਲਈ ਇਸ ਫੰਡ ਨੂੰ ਵਰਤਿਆ ਜਾ ਸਕੇ। ਉਨ੍ਹਾਂ ਦੁਆਰਾ ਇਹ ਵੀ ਦੱਸਿਆ ਗਿਆ ਕਿ ਸੀ.ਐਸ.ਆਰ ਫੰਡ ਨੂੰ ਲੋਕ-ਭਲਾਈ ਕਾਰਜਾਂ ਜਿਵੇਂ ਕਿ ਹੈਲਥ, ਐਜੂਕੇਸ਼ਨ, ਖੇਡਾਂ, ਅਪਾਤਕਾਲੀਨ ਮੁਸੀਬਤ ਆਦਿ ਲਈ ਵਰਤਿਆ ਜਾ ਸਕਦਾ ਹੈ।

ਇਸ ਮੌਕੇ ਪੰਜਾਬ ਸੀ.ਐਸ.ਆਰ ਅਥਾਰਟੀ ਦੇ ਸਲਾਹਕਾਰ ਐਸ.ਐਮ.ਗੋਇਲ ਨੇ ਹਾਜਰ ਇਕਾਈਆਂ ਨੂੰ ਸੀ.ਐਸ.ਆਰ ਫੰਡ ਸਬੰਧੀ ਨਿਯਮਾਂ ਬਾਰੇ ਮੁਕੰਮਲ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕੰਪਨੀਜ਼ ਐਕਟ 2013 ਦੀ ਧਾਰਾ 135 ਅਨੁਸਾਰ ਜਿਹੜੀਆਂ ਇਕਾਈਆਂ ਦੀ ਕੁੱਲ ਆਮਦਨ 500 ਕਰੋੜ, ਟਰਨ ਓਵਰ 1000 ਕਰੋੜ ਅਤੇ ਕੁੱਲ ਲਾਭ 5 ਕਰੋੜ ਜਾਂ ਇਸ ਤੋਂ ਵੱਧ ਹੋਵੇ ਤਾਂ ਇਕਾਈ ਵਲੋਂ ਆਪਣੇ 3 ਸਾਲ ਦੇ ਔਸਤਨ ਲਾਭ ਦਾ 2 ਫ਼ੀਸਦੀ ਸੀ.ਐਸ.ਆਰ. ਅਧੀਨ ਖਰਚ ਕਰਨਾ ਹੁੰਦਾ ਹੈ।

ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਰੂਪਨਗਰ ਸ.ਮਾਨ ਮਹਿੰਦਰ ਸਿੰਘ ਵੱਲੋਂ ਵੀ ਮੀਟਿੰਗ ਵਿੱਚ ਹਾਜਰ ਇਕਾਈਆਂ ਨੂੰ ਸੀ.ਐਸ.ਆਰ ਫੰਡ ਖਰਚਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਕਾਈਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਫੰਡ ਜ਼ਿਲ੍ਹੇ ਲਈ ਹੀ ਦੇਣ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਮੁੱਖ ਮੰਤਰੀ ਫੀਲਡ ਅਫ਼ਸਰ ਸ. ਸੁਖਪਾਲ ਸਿੰਘ ਦੁਆਰਾ ਵੀ ਸੰਬੋਧਿਤ ਕੀਤਾ ਗਿਆ।

ਇਸ ਮੌਕੇ ਜ਼ਿਲ੍ਹੇ ਦੀਆਂ ਕੰਪਨੀਆਂ ਅੰਬੂਜਾ ਸੀਮਿੰਟ ਫੈਕਟਰੀ, ਐਨ.ਐਫ.ਐਲ. ਨੰਗਲ, ਚੀਮਾ ਬੋਇਲਰ ਲਿਮਟਿਡ ਬੰਨ ਮਾਜਰਾ, ਮੇਗਾਸਟਰ ਫੂਡ ਲਿਮਟਿਡ ਸੋਲਖੀਆਂ, ਪ੍ਰੀਮੋ ਕੈਮੀਕਲ ਲਿਮਟਿਡ ਨਵਾਂ ਨੰਗਲ, ਕਲਾਸ ਇੰਡੀਆਂ ਪ੍ਰਾਈਵੇਟ ਲਿਮਟਿਡ ਮਡੋਲੀ ਕਲਾਂ ਮੋਰਿੰਡਾ, ਦੀ ਮੋਰਿੰਡਾ ਕੋ-ਅਪ੍ਰੇਟਿਵ ਸ਼ੂਗਰ ਮਿੱਲ ਮੋਰਿੰਡਾ, ਵਿਕਰਮ ਆਈ.ਪੀ.ਐੱਫ. ਬੰਨ ਮਾਜਰਾ, ਲੀਡ ਬੈਂਕ ਮੈਨੇਜਰ ਯੂਕੋ ਬੈਂਕ ਰੂਪਨਗਰ, ਸਟਾਰ ਫੂਡਸ ਬੰਨ ਮਾਜਰਾ, ਧਰੁਵ ਕੈਮੀਕਲਜ਼ ਐਂਡ ਫਾਰਮਾਸਿਊਟਿਕਲ ਨਵਾਂ ਨੰਗਲ ਅਤੇ ਪਰਵਿੰਦਰ ਸਿੰਘ ਐਂਡ ਕੰਪਨੀਜ਼ ਅਗੰਮਪੁਰ ਕੰਪਨੀਆਂ ਸ਼ਾਮਿਲ ਹੋਈਆਂ।

ਇਸ ਮੌਕੇ ਦਫਤਰ ਜ਼ਿਲ੍ਹਾ ਉਦਯੋਗ ਕੇਂਦਰ ਰੂਪਨਗਰ ਦੇ ਬਲਾਕ ਪੱਧਰ ਪ੍ਰਸਾਰ ਅਫਸਰ ਅਮਰਿੰਦਰ ਸਿੰਘ, ਉੱਚ ਉਦਯੋਗ ਉਨਤੀ ਅਫਸਰ ਰਮਿੰਦਰਪਾਲ ਸਿੰਘ ਵੀ ਹਾਜਰ ਰਹੇ।