ਬੰਦ ਕਰੋ

ਡਿਪਟੀ ਕਮਿਸ਼ਨਰ ਰੂਪਨਗਰ ਨੇ ਸਖੀ ਐਪਲੀਕੇਸ਼ਨ ਦਾ ਅਪਗਰੇਡ ਵਰਜ਼ਨ ਲਾਂਚ ਕੀਤਾ

ਪ੍ਰਕਾਸ਼ਨ ਦੀ ਮਿਤੀ : 12/03/2024
Deputy Commissioner Rupnagar launched the upgraded version of Sakhi application

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਰੂਪਨਗਰ ਨੇ ਸਖੀ ਐਪਲੀਕੇਸ਼ਨ ਦਾ ਅਪਗਰੇਡ ਵਰਜ਼ਨ ਲਾਂਚ ਕੀਤਾ

ਰੂਪਨਗਰ, 12 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਅੱਜ ਸਖੀ ਵਨ ਸਟੋਪ ਸੈਂਟਰ ਰੂਪਨਗਰ ਦਾ ਦੌਰਾ ਕਰਦਿਆਂ ਸੈਂਟਰ ਦੀਆਂ ਸੇਵਾਵਾਂ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸ਼ੁਰੂ ਕੀਤੀ ਗਈ ਸਖੀ ਐਪਲੀਕੇਸ਼ਨ ਦਾ ਅਪਗਰੇਡ ਵਰਜ਼ਨ ਲਾਂਚ ਕੀਤਾ ਗਿਆ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੀੜਤ ਮਹਿਲਾਵਾਂ ਨੂੰ ਇੱਕੋ ਛੱਤ ਹੇਠਾਂ ਸ਼ੈਲਟਰ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਐਮਰਜੈਂਸੀ ਸੇਵਾਵਾਂ, ਮਨੋ-ਸਮਾਜਿਕ ਸਲਾਹ, ਪੁਲੀਸ ਸਹਾਇਤਾ, ਮੈਡੀਕਲ ਸਹਾਇਤਾ, ਕਾਨੂੰਨੀ ਸਹਾਇਤਾ, ਰਾਸ਼ਨ ਅਤੇ ਵੱਧ ਤੋਂ ਵੱਧ 5 ਦਿਨ ਤੱਕ ਦਾ ਅਸਥਾਈ ਆਸਰਾ ਪ੍ਰਦਾਨ ਕਰਨ ਲਈ ਸਖੀ ਵਨ ਸਟਾਪ ਮੱਦਦ ਕਰਦੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪੁਲਿਸ ਵਿਭਾਗ, ਸਿਹਤ ਵਿਭਾਗ, ਵਨ ਸਟਾਪ ਸੈਂਟਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਾਲ ਸੁਰੱਖਿਆ ਯੂਨਿਟ ਆਦਿ ਵਿਭਾਗ ਜੁੜੇ ਹਨ, ਜੋ ਕਿ ਤੁਰੰਤ ਮਹਿਲਾਵਾਂ ਵਲੋਂ ਦਿੱਤੀ ਗਈ ਦਰਖਾਸਤ ਤੇ ਲੋੜੀਂਦੀ ਕਾਰਵਾਈ ਕਰਦੇ ਹਨ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਮਾਧਿਅਮ ਨਾਲ ਮਹਿਲਾਵਾਂ ਆਪਣੇ ਘਰ ਬੈਠੇ ਹੀ ਆਪਣੇ ਫ਼ੋਨ ਅਤੇ ਇੰਨਟਰਨੈਟ ਜਾਂ ਪੋਰਟਲ ਦੇ ਮਾਧਿਅਮ ਨਾਲ ਦਰਖਾਸਤ ਦੇ ਸਕਦੀ ਹੈ ਅਤੇ ਦਰਖਾਸਤ ਦੀ ਕਾਰਵਾਈ ਸਬੰਧੀ ਵੇਰਵਾ ਆਦਿ ਦੀ ਜਾਣਕਾਰੀ ਵੀ ਘਰ ਬੈਠੇ ਹੀ ਜਾਣ ਸਕਦੀ ਹੈ ਅਤੇ ਮਹਿਲਾ ਨੂੰ ਉਸ ਵਲੋਂ ਦਿੱਤੀ ਗਈ ਦਰਖਾਸਤ ਸਬੰਧੀ ਹੋ ਰਹੀ ਕਾਰਵਾਈ ਦੀ ਮੈਸੇਜ਼ ਵੀ ਸਮੇਂ ਸਮੇਂ ਸਿਰ ਪ੍ਰਾਪਤ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੁਲੀਸ ਅਤੇ ਨਿਆਂ ਸੰਬੰਧੀ ਕਾਰਵਾਈ ਵੀ ਵੀਡਿਓ ਕਾਨਫਰੰਸ ਦੇ ਜ਼ਰੀਏ ਹੀ ਹੋ ਸਕੇ।

ਇਸ ਤੋਂ ਇਲਾਵਾ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਪੀੜ੍ਹਤ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਰੋਜ਼ਗਾਰ ਦਾ ਪ੍ਰਬੰਧ ਵੀ ਕਰਦਾ ਹੈ, ਨੇਕੀ ਦੀ ਦੀਵਾਰ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚਲਾਈ ਜਾਂਦੀ ਕੰਟੀਨ ਵਿੱਚ ਕੰਮ ਕਰਦੀਆਂ ਔਰਤਾਂ ਇਸ ਦੀ ਉਦਾਹਰਨ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਹਿੰਸਾ ਨਾਲ ਪੀੜ੍ਹਿਤ ਮਹਿਲਾਵਾਂ ਦੀ ਸਹਾਇਤਾ ਲਈ ਐਪ ਵੀ ਪਲੇਅ ਸਟੋਰ ‘ਤੇ ਉਪਲਬਧ ਕਰ ਹੈ ਅਤੇ ਇਸ ਐਪ ਨੂੰ ਪੋਰਟਲ ਉੱਤੇ ਦਰਖਾਸਤ ਲਿੰਕ https://sakhiapp.punjab.gov.in/ ਤੇ ਜਾ ਕੇ ਇਨਸਟਾਲ ਕੀਤਾ ਜਾ ਸਕਦਾ ਹੈ। ਇਸ ਪੋਰਟਲ ਅਤੇ ਐਪ ਦਾ ਲਿੰਕ ਜ਼ਿਲ੍ਹੇ ਦੀ ਵੈੱਬਸਾਈਟ rupnagar.nic.in ਉਤੇ ਵੀ ਉਪਲੱਬਧ ਹੈ।

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਇਸ ਸਮੇਂ ਜ਼ਿਲ੍ਹੇ ਵਿੱਚ ਸ਼ੁਰੂ ਕੀਤੇ ਗਈ ਜ਼ਿਲ੍ਹਾ ਵੂਮੈਨ ਇਮਪਾਵਰਮੈਂਟ ਹੱਬ ਦੇ ਸਟਾਫ ਨਾਲ ਗੱਲਬਾਤ ਵੀ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰੂਪਨਗਰ ਸ਼੍ਰੀ ਨਿਖਿਲ ਅਰੋੜਾ ਅਤੇ ਸੈਂਟਰ ਇੰਚਾਰਜ ਸਖੀ ਵਨ ਸਟੋਪ ਸੈਂਟਰ ਸ਼੍ਰੀਮਤੀ ਕੰਵਲਜੀਤ ਕੌਰ ਵੀ ਹਾਜ਼ਰ ਸਨ।