ਡਿਪਟੀ ਕਮਿਸ਼ਨਰ ਨੇ ਮੋਰਿੰਡਾ ਦੇ ਪਿੰਡ ਅਮਰਾਲੀ ਵਿਖੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਮੋਰਿੰਡਾ ਦੇ ਪਿੰਡ ਅਮਰਾਲੀ ਵਿਖੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ
ਮੋਰਿੰਡਾ, 18 ਸਤੰਬਰ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲੋਕਾਂ ਨੂੰ ਮੁਫਤ ਮਿਆਰੀ ਸਿਹਤ ਸਹੂਲਤ ਘਰਾਂ ਨੇੜੇ ਪਹੁੰਚਾਉਣ ਲਈ ਖੋਲ੍ਹੇ ਆਮ ਆਦਮੀ ਕਲੀਨਿਕ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮੋਰਿੰਡਾ ਦੇ ਪਿੰਡ ਅਮਰਾਲੀ ਵਿਖੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਕਲੀਨਿਕ ਵਿਚ ਪਈਆਂ ਦਵਾਈਆਂ ਦੇ ਸਟਾਕ ਦੀ ਚੈਕਿੰਗ ਅਤੇ ਹਦਾਇਤ ਕੀਤੀ ਕਿ ਜੋ ਮੁਢੱਲੀਆਂ ਸਹੂਲਤਾਂ ਲਈ ਦਵਾਈਆਂ ਨਹੀਂ ਹਨ ਉਨ੍ਹਾਂ ਦਾ ਜਲਦ ਸਟਾਕ ਮੰਗਵਾਇਆ ਜਾਵੇ ਤਾਂ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਉੱਥੇ ਮੌਜੂਦ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਜੇਕਰ ਸੇਵਾਵਾਂ ਲੈਣ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਚ ਲਿਆਉਣ ਅਤੇ ਸੇਵਾਵਾਂ ਨੂੰ ਹੋਰ ਬਿਹਤਰ ਕਰਨ ਲਈ ਉਨ੍ਹਾਂ ਤੋਂ ਸੁਝਾਅ ਵੀ ਮੰਗੇ।
ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ ਦੇ ਆਂਕੜੇ ਪ੍ਰਭਾਵਿਤ ਕਰਨ ਵਾਲੇ ਹਨ, ਜਿੱਥੇ ਮਰੀਜ਼ ਮੁਫਤ ਇਲਾਜ, ਟੈਸਟ ਤੇ ਦਵਾਈਆਂ ਦੀ ਸਹੂਲਤ ਲੈ ਕੇ ਤੰਦਰੁਸਤ ਹੋ ਘਰ ਪਰਤ ਰਹੇ ਹਨ।
ਉਨ੍ਹਾਂ ਦੱਸਿਆ ਕਿ ਅਮਰਾਲੀ ਆਮ ਆਦਮੀ ਕਲੀਨਿਕ ਤੋਂ ਹੁਣ ਤੱਕ ਸੈਂਕੜੇ ਮਰੀਜ਼ ਮੁਫਤ ਇਲਾਜ ਦੀ ਸਹੂਲਤ ਲੈ ਚੁੱਕੇ ਹਨ, ਇਸ ਕਲੀਨਿਕ ਵਿੱਚ 150 ਤਰਾਂ ਦੀ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਐਸ ਡੀ ਐਮ ਮੋਰਿੰਡਾ ਸ਼੍ਰੀ ਦੀਪਾਂਕਰ ਗਰਗ, ਮੈਡੀਕਲ ਅਫ਼ਸਰ ਦਿਕਸ਼ਾ ਮੂਵਲ, ਸੀ.ਏ ਰਜਿੰਦਰ ਸਿੰਘ, ਸਟਾਫ ਨਰਸ ਮਨਦੀਪ ਕੌਰ, ਲਖਵਿੰਦਰ ਕੌਰ, ਫਾਰਮਾਸਿਸਟ ਮਨਪ੍ਰੀਤ ਸਿੰਘ ਅਤੇ ਧਰਮਵੀਰ ਸਿੰਘ ਹਾਜ਼ਰ ਸਨ।