ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ 13 ਯੋਗਾ ਇੰਸਟਰੱਕਟਰਜ਼ ਨੂੰ ਨਿਯੁਕਤੀ ਪੱਤਰ ਵੰਡੇ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ 13 ਯੋਗਾ ਇੰਸਟਰੱਕਟਰਜ਼ ਨੂੰ ਨਿਯੁਕਤੀ ਪੱਤਰ ਵੰਡੇ
ਰੂਪਨਗਰ, 25 ਸਤੰਬਰ: ਜਿਲ੍ਹਾ ਰੂਪਨਗਰ ਅਧੀਨ ਚੱਲ ਰਹੇ 12 ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਯੋਗਾ ਇੰਸਟਰਕਟਰਾਂ ਦੀਆਂ ਖਾਲੀ ਪਈਆਂ 13 ਅਸਾਮੀਆਂ ਉਤੇ ਜਿਨ੍ਹਾਂ ਵਿਚ 7 ਮੇਲ 6 ਫੀਮੇਲ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਹਿਮਾਂਸ਼ੂ ਜੈਨ ਨੇ ਨਿਯੁਕਤੀ ਪੱਤਰ ਵੰਡੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਖੇ ਪੰਜਾਬ ਸਰਕਾਰ ਵਲੋਂ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ, ਨੈਸ਼ਨਲ ਆਯੂਸ਼ ਮਿਸ਼ਨ (ਐਨ.ਏ.ਐਮ) ਤਹਿਤ ਜਿਲ੍ਹਾ ਰੂਪਨਗਰ ਵਿਖੇ 13 ਯੋਗਾ ਇੰਸਟਰੱਕਟਰਜ਼ (ਪਾਰਟ ਟਾਈਮ) ਜਿਨ੍ਹਾਂ ਵਿਚ 7 ਮੇਲ ਅਤੇ 6 ਫੀਮੇਲ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਪਾਰਟ ਟਾਈਮ ਤੌਰ ਤੇ ਨਿਯੁਕਤੀ ਕੀਤੀ ਗਈ ਹੈ।
ਉਨ੍ਹਾਂ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕੰਮ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਪ੍ਰਤੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਡਿਊਟੀ ਨੂੰ ਸੇਵਾ ਦੇ ਨਜ਼ਰੀਏ ਨਾਲ ਕਰਨਾ ਹੈ, ਤੁਹਾਡੀ ਵਲੋਂ ਦਿਤੀਆਂ ਗਈਆਂ ਸੇਵਾਵਾਂ ਸਦਕਾ ਨਾਗਰਿਕਾਂ ਨੂੰ ਚੰਗੀ ਸਿਹਤ ਪ੍ਰਦਾਨ ਹੋਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਰੂਪਨਗਰ ਡਾ. ਮੁਰਸ਼ਿਦ ਇਮਾਮ ਨੇ ਦੱਸਿਆ ਯੋਗਾ ਇੰਸਟਰੱਕਟਰਜ਼ ਦੀਆਂ 13 ਖਾਲੀ ਪਈਆਂ ਅਸਾਮੀਆਂ ਉਤੇ ਆਯੂਸ਼ ਹੈਲਥ ਐਡ ਵੈਲਨੈਂਸ ਸੈਂਟਰ ਬੁੰਗਾ ਸਾਹਿਬ ਵਿੱਚ ਗੁਰਵਿੰਦਰ ਸਿੰਘ, ਆਯੂਸ਼ ਹੈਲਥ ਐਂਡ ਵੈਲਨੈਂਸ ਸੈਂਟਰ ਹਰੀਪੁਰ ਵਿੱਚ ਪ੍ਰਦੀਪ ਕੌਰ, ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਭੱਠਾ ਸਾਹਿਬ ਵਿੱਚ ਅਲੋਕ ਕੁਮਾਰ ਰੰਜਨ, ਆਯੂਸ਼ ਹੈਲਥ ਐਂਡ ਵੈਲਨੈਂਸ ਸੈਂਟਰ ਭਨੂਪਲੀ ਵਿੱਚ ਨਵਨੀਤ ਸਿੰਘ, ਆਯੂਸ਼ ਹੈਲਥ ਐਡ ਵੈਲਨੈਂਸ ਸੈਂਟਰ ਬਮਨਾੜਾ ਵਿੱਚ ਲਖਵੀਰ ਕੌਰ, ਆਯੂਸ਼ ਹੈਲਥ ਐਡ ਵੈਲਨੈਂਸ ਸੈਂਟਰ ਤਲਵਾੜਾ ਵਿੱਚ ਵਿਸ਼ਾਲ ਕੁਮਾਰ ਤੇ ਪੁਨੀਤਾ, ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਮੱਸੇਵਾਲ ਵਿਖੇ ਅਲਕਾ, ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਬੰਨ ਮਾਜਰਾ ਵਿਖੇ ਜਸਪਾਲ ਸਿੰਘ ਅਤੇ ਸਤਵੀਰ ਕੌਰ, ਭੰਗਾਲ ਵਿਚ ਸੁਖਵੀਰ ਸਿੰਘ, ਭੰਬੋਰ ਸਾਹਿਬ ਅਮਿਤ ਵਰਮਾ ਅਤੇ ਮਨਪ੍ਰੀਤ ਸ਼ਰਮਾ ਦੀ ਨਿਯੁਕਤੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਕੰਮ ਤੇ ਮਾਣ ਭੱਤਾ ਪ੍ਰਤੀ ਸੈਸ਼ਨ 250 ਰੁਪਏ ਦਾ ਫਿਕਸਡ ਮਾਣ ਭੱਤਾ ਦਿੱਤਾ ਜਾਵੇਗਾ।