ਬੰਦ ਕਰੋ

ਡਿਪਟੀ ਕਮਿਸ਼ਨਰ ਨੇ ਖਰਾਬ ਹੋਈ ਸੀਵਰੇਜ ਦੇ ਮੁਰੰਮਤ ਲਈ ਅਧਿਕਾਰੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ

ਪ੍ਰਕਾਸ਼ਨ ਦੀ ਮਿਤੀ : 19/06/2023
The Deputy Commissioner gave strict instructions to the officials to repair the damaged sewage

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਖਰਾਬ ਹੋਈ ਸੀਵਰੇਜ ਦੇ ਮੁਰੰਮਤ ਲਈ ਅਧਿਕਾਰੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ

ਕਾਰਜਾਂ ਵਿਚ ਦੇਰੀ ਕਰਨ ਉੱਤੇ ਹੋਵੇਗੀ ਕਾਰਵਾਈ

ਰੂਪਨਗਰ, 19 ਜੂਨ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਆਪਣੇ ਦਫਤਰ ਵਿਖੇ ਕਾਲਜ ਰੋਡ ਉਤੇ ਖਰਾਬ ਹੋਈ ਸੀਵਰੇਜ ਦੀ ਸਪਲਾਈ ਨੂੰ ਮੁੜ ਚਲਾਉਣ ਲਈ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ।

ਉਨ੍ਹਾਂ ਸੀਵਰੇਜ ਬੋਰਡ ਦੇ ਐਕਸ ਈ ਐਨ ਪੰਕਜ ਜੈਨ ਨੂੰ ਚਲ ਰਹੇ ਮੁਰੰਮਤ ਦੇ ਕੰਮ ਨੂੰ ਸ਼ਿਫਟਾਂ ਵਿਚ ਚਲਾਉਣ ਲਈ ਕਿਹਾ ਤਾਂ ਜੋ ਪ੍ਰਭਾਵਿਤ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ ਅਤੇ ਵਾਹਨਾਂ ਦੀ ਆਵਾਜਾਈ ਚਲਾਈ ਜਾ ਸਕੇ।

ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਆਪਣੀ ਨਿਗਰਾਨੀ ਹੇਠ ਸਾਰੇ ਕੰਮ ਨੂੰ ਨੇਪਰੇ ਚਾੜਨ, ਜਿਸ ਦੀ ਸਮੀਖਿਆ ਉਹ ਆਪ ਨਿਜੀ ਤੌਰ ਤੇ ਕਰ ਰਹੇ ਹਨ। ਉਨਾਂ ਕਿਹਾ ਇਸ ਕਾਰਜ ਵਿੱਚ ਦੇਰੀ ਜਾਂ ਅਣਗਿਹਲੀ ਕਰਨ ਵਾਲੇ ਅਫ਼ਸਰ ਜਾਂ ਕਰਮਚਾਰੀ ਵਿਰੁੱਧ ਕਾਰਵਾਈ ਯਕੀਨੀ ਤੌਰ ਉੱਤੇ ਕੀਤੀ ਜਾਵੇਗੀ।

ਉਨ੍ਹਾਂ ਐਸ ਡੀ ਐੱਮ ਹਰਬੰਸ ਸਿੰਘ ਨੂੰ ਸਵੇਰੇ ਅਤੇ ਸ਼ਾਮ ਦੋਵੇਂ ਵੇਲੇ ਮੁਰੰਮਤ ਦੇ ਕਾਰਜਾਂ ਦੀ ਪ੍ਰਗਤੀ ਰਿਪੋਰਟ ਉਨ੍ਹਾਂ ਨੂੰ ਪੇਸ਼ ਕਰਨ ਦੇ ਵੀ ਹੁਕਮ ਦਿੱਤੇ।

ਮੀਟਿੰਗ ਵਿੱਚ ਹਾਜ਼ਰ ਕਾਰਜ ਸਾਧਕ ਅਫਸਰ ਅਮਨਦੀਪ ਸਿੰਘ ਤੇ ਸੀਵਰੇਜ ਬੋਰਡ ਦੇ ਐਕਸ ਈ ਐਨ ਪੰਕਜ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਵਰੇਜ ਪੁਰਾਣਾ ਅਤੇ 18 ਤੋਂ 20 ਫੁੱਟ ਡੂੰਘਾ ਹੋਣ ਸਦਕਾ ਮੁਰੰਮਤ ਕਾਰਜ ਵਿਚ ਦੇਰੀ ਹੋਈ ਹੈ ਪਰ ਇਸ ਨੂੰ ਠੀਕ ਕਰਨ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਮੁਰੰਮਤ ਦੇ ਕਾਰਜ ਦੇ ਮਿਆਰ ਵਿਚ ਕੋਈ ਘਾਟ ਨਾ ਰੱਖਣ ਦੀ ਹਿਦਾਇਤ ਕਰਦਿਆਂ ਕਿਹਾ ਕਿ ਇਸ ਇਲਾਕੇ ਦੀ ਜਲ ਸਪਲਾਈ ਨੂੰ ਵੀ ਨਾਲ ਹੀ ਦਰੁਸਤ ਕੀਤਾ ਜਾਵੇ ਅਤੇ ਚਲ ਰਹੇ ਮੁਰੰਮਤ ਦੇ ਕਾਰਜਾਂ ਦੇ ਜਾਣਕਾਰੀ ਆਮ ਲੋਕਾਂ ਨੂੰ ਵੀ ਸਮੇਂ-ਸਮੇਂ ਉਤੇ ਦਿੱਤੀ ਜਾਵੇ।