ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਵੰਡੇ ਗਏ ਬੱਸ ਪਰਮਿਟ ਦੇ ਗਰਾਂਟ ਪੱਤਰ
ਪ੍ਰਕਾਸ਼ਨ ਦੀ ਮਿਤੀ : 25/02/2021

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।
ਰੂਪਨਗਰ – ਮਿਤੀ – 24 ਫਰਵਰੀ 2021
ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਵੰਡੇ ਗਏ ਬੱਸ ਪਰਮਿਟ ਦੇ ਗਰਾਂਟ ਪੱਤਰ
ਰੂਪਨਗਰ, 24 ਫਰਵਰੀ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੇਂਡੂ ਬੱਸ ਸਰਵਿਸ ਦੇਣ ਲਈ ਮੁਹਿਮ ਦੀ ਸ਼ੁਰੂਆਤ ਕੀਤੀ। ਜਿਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਵੱਲੋਂ ਰੂਪ ਸਿੰਘ, ਜਗਤਾਰ ਸਿੰਘ, ਅਸ਼ਵਨੀ ਕੁਮਾਰ ਅਤੇ ਸੰਤ ਸਿੰਘ ਨੂੰ ਬੱਸ ਪਰਮਿਟ ਦੇ ਗਰਾਂਟ ਪੱਤਰ ਵੰਡੇ ਗਏ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਨਾਲ ਪੇਂਡੂ ਨੌਜਵਾਨਾਂ ਨੂੰ ਰੋਜਗਾਰ ਮਿਲੇਗਾ ਅਤੇ ਆਮ ਪਬਲਿਕ ਨੂੰ ਪੇਂਡੂ ਖੇਤਰਾਂ ਵਿੱਚ ਵਧੀਆਂ ਬੱਸ ਸਰਵਿਸ ਪ੍ਰਾਪਤ ਹੋਵੇਗੀ । ਇਸ ਮੋਕੇਂ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰੂਪਨਗਰ, ਸ੍ਰੀ ਦਿਨੇਸ਼ ਵਸ਼ਿਸ਼ਟ, ਉਪ ਮੰਡਲ ਮੈਜਿਸਟਰੇਟ ਰੂਪਨਗਰ, ਸ੍ਰੀ ਗੁਰਵਿੰਦਰ ਸਿੰਘ ਜੌਹਲ ਅਤੇ ਸਹਾਇਕ ਟਰਾਂਸਪੋਰਟ ਅਫਸਰ , ਰੂਪਨਗਰ ਸ੍ਰੀ ਸਿਮਰਨ ਸਿੰਘ ਮੌਕੇ ਤੇ ਮੌਜੂਦ ਸਨ।