ਬੰਦ ਕਰੋ

ਡਿਪਟੀ ਕਮਿਸ਼ਨਰ ਰੂਪਨਗਰ ਨੇ 10ਵੀਂ ਤੇ 12ਵੀਂ ਦੀ ਮੈਰਿਟ ‘ਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

ਪ੍ਰਕਾਸ਼ਨ ਦੀ ਮਿਤੀ : 11/07/2022
The Deputy Commissioner Rupnagar honored the meritorious students of 10th and 12th classes

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਰੂਪਨਗਰ ਨੇ 10ਵੀਂ ਤੇ 12ਵੀਂ ਦੀ ਮੈਰਿਟ ‘ਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

· ਸਰਕਾਰੀ ਸਕੂਲ ਕਾਹਨਪੁਰ ਖੂਹੀ ਦੇ ਚੌਂਕੀਦਾਰ ਦੇ ਬੇਟੇ ਨੇ ਮੈਰਿਟ ਵਿੱਚ ਬਣਾਈ ਜਗ੍ਹਾ

· ਮਜਬੂਤ ਇਰਾਦਿਆਂ ਨਾਲ ਜ਼ਿੰਦਗੀ ਦਾ ਕੋਈ ਵੀ ਟੀਚਾ ਹਾਸਿਲ ਕੀਤਾ ਜਾ ਸਕਦਾ: ਡਾ. ਪ੍ਰੀਤੀ ਯਾਦਵ

ਰੂਪਨਗਰ, 11 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਜਬੂਤ ਇਰਾਦਿਆਂ ਨਾਲ ਜ਼ਿੰਦਗੀ ਦਾ ਕੋਈ ਵੀ ਟੀਚਾ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਤੁਸੀਂ ਕਿਸੇ ਵੀ ਖੇਤਰ ਵਿੱਚ ਜਾ ਕੇ ਆਪਣੀਆਂ ਬੇਹਤਰੀਨ ਸੇਵਾਵਾਂ ਦੇ ਕੇ ਤਰੱਕੀ ਕਰ ਸਕਦੇ ਹੋ। ਡਿਪਟੀ ਕਮਿਸ਼ਨਰ ਨੇ ਇਸ ਸਮਾਗਮ ਵਿੱਚ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਸਕੂਲਾਂ ਵਿੱਚ ਸੁਧਾਰ ਕਰਨ ਅਤੇ ਸਿੱਖਿਆ ਨੂੰ ਮਜਬੂਤ ਕਰਨ ਲਈ ਆਪਣੇ ਸੁਝਾਅ ਦੇਣ ਲਈ ਕਿਹਾ ਜਿਸ ਉਪਰੰਤ ਵਿਦਿਆਰਥੀਆਂ ਵਲੋਂ ਖੇਡ ਮੈਦਾਨਾਂ, ਨਵੀਆਂ ਲੈਬੋਟਰੀਆਂ, ਪੁਰਾਣੀਆਂ ਲੈਬੋਟਰੀਆਂ ਦੀ ਅਪਗ੍ਰੇਡਸ਼ਨ, ਪ੍ਰਯੋਗਾਂ ਲਈ ਕੈਮੀਕਲ ਦੀ ਉਪਲੱਬਧਤਾ, ਮਿਡ-ਡੇ-ਮੀਲ ਲਈ ਵੱਖਰਾ ਹਾਲ, ਸਾਇੰਸ ਅਤੇ ਕਾਮਰਸ ਦੀ ਸਿੱਖਿਆ ਪੱਧਰ ਦੇ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ।

ਡਾ. ਪ੍ਰੀਤੀ ਯਾਦਵ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਵਲੋਂ ਕੀਤੀਆਂ ਗਈਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਨਵੀਆਂ ਲੈਬੋਟਰੀਆਂ ਦੇ ਨਾਮ ਮੈਰਿਟ ਲਿਸਟ ਵਿੱਚ ਆ ਕੇ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਉੱਤੇ ਹੀ ਰੱਖਿਆ ਜਾਵੇ ਤਾਂ ਜੋ ਹੋਰ ਵਿਦਿਆਰਥੀ ਵੀ ਪ੍ਰੇਰਿਤ ਹੋ ਸਕਣ। ਉਨ੍ਹਾਂ ਕਿਹਾ ਕਿ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਜਰੂਰੀ ਨਹੀਂ ਹੈ ਕਿ ਸਫਲਤਾ ਲਈ ਤੁਹਾਡੇ ਕੋਲ ਸਾਰੀਆਂ ਸਹੂਲਤਾਂ ਹੋਣ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀ ਰਾਮ ਲਾਲ ਜੋ ਕਿ ਚੌਂਕੀਦਾਰ ਦੇ ਬੇਟੇ ਹਨ ਉਹ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹਨ ਕਿ ਕਿਸ ਤਰ੍ਹਾਂ ਮੁਸ਼ਕਿਲਾਂ ਵਿੱਚ ਰਹਿੰਦੇ ਹੋਏ ਵੀ ਵੱਡੇ ਮੁਕਾਮ ਹਾਸਿਲ ਕੀਤੇ ਜਾ ਸਕਦੇ ਹਨ। ਉਨ੍ਹਾ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਵਿਦਿਆਰਥੀ ਆਮ ਪਰਿਵਾਰਾਂ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਵਲੋਂ ਭਵਿੱਖ ਲਈ ਬਣਾਈਆਂ ਗਈਆਂ ਯੋਜਨਾਵਾਂ ਵੀ ਬਿਹਤਰੀਨ ਹਨ।

ਇਸ ਸਮਾਗਮ ਵਿੱਚ ਪਹੁੰਚੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੋਵੇ ਅਤੇ ਉਨ੍ਹਾਂ ਤੋਂ ਸਕੂਲ ਸਿੱਖਿਆ ਵਿੱਚ ਹੋਰ ਸੁਧਾਰ ਕਰਨ ਲਈ ਸੁਝਾਅ ਮੰਗੇ ਹੋਏ ਹੋਣ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਵੀ ਉਲੀਕੇ ਜਾਣ। ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਉੱਤੇ ਆਪਣੇ ਦਫਤਰ ਵਿੱਚ ਲਿਜਾ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਰੂਪਨਗਰ ਜ਼ਿਲ੍ਹੇ ਦੇ ਦਸਵੀ ਦੇ ਨੀਤਿਜਿਆਂ ਵਿੱਚ ਮੈਰਿਟ ਵਿੱਚ ਆਏ ਹਿਮਾਲਿਆ ਸੀ.ਸ.ਸਕੂਲ, ਮੁਜਾਫਤ ਦੀ ਅਰਸ਼ਪ੍ਰੀਤ ਕੌਰ ਨੇ ਪੰਜਾਬ ਵਿੱਚੋਂ 5ਵਾਂ ਸਥਾਨ ਹਾਸਿਲ ਕਰਕੇ 98.31 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਸ.ਸ.ਸ ਸਕੂਲ ਚਨੌਲੀ ਬੱਸੀ ਦੀ ਹਰਪ੍ਰੀਤ ਕੌਰ ਨੇ 7ਵਾਂ ਸਥਾਨ ਤੇ 98 ਪ੍ਰਤੀਸ਼ਤ, ਸ.ਸ.ਸ. ਸਕੂਲ ਕਾਹਨਪੁਰ ਖੂਹੀ ਦੇ ਰਾਮ ਲਾਲ, 9ਵਾਂ ਸਥਾਨ ਤੇ 97.69 ਪ੍ਰਤੀਸ਼ਤ, ਪੁਰੀ ਪਬਲਿਕ ਸਕੂਲ ਦੇ ਮੁਕੇਸ਼ ਕੁਮਾਰ ਨੇ 12ਵਾਂ ਸਥਾਨ ਨੰਬਰ ਤੇ 97.23 ਪ੍ਰਤੀਸ਼ਤ, ਸ.ਸ.ਸ. ਸਕੂਲ ਘਨੌਲੀ ਦੀ ਸੋਨਲਪ੍ਰੀਤ ਕੌਰ 12 ਸਥਾਨ ਤੇ 97.23 ਪ੍ਰਤੀਸ਼ਤ, ਸ.ਸ.ਸ. ਸਕੂਲ ਚਨੌਲੀ ਬੱਸੀ ਦੀ ਜਸਮੀਨ ਕੌਰ ਨੇ 13 ਸਥਾਨ ਤੇ 97.07 ਪ੍ਰਤੀਸ਼ਤ, ਬਾਬਾ ਗੁਰਦਿੱਤਾ ਪਬਲਿਕ ਸ.ਸ. ਸਕੂਲ ਦੀ ਮਨਵਿੰਦਰ ਕੌਰ ਨੇ 13 ਸਥਾਨ ਤੇ 97.07 ਪ੍ਰਤੀਸ਼ਤ, ਸ.ਸ.ਸ. ਸਕੂਲ ਚਨੌਲੀ ਬੱਸੀ ਦੀ ਗਗਨਦੀਪ ਕੌਰ ਨੇ 14 ਸਥਾਨ ਤੇ 96.92 ਪ੍ਰਤੀਸ਼ਤ, ਸ.ਹ. ਸਕੂਲ ਬੜਵਾ ਦੀ ਪਲਵੀ ਸੈਣੀ ਨੇ 14 ਸਥਾਨ ਤੇ 96.92 ਪ੍ਰਤੀਸ਼ਤ, ਸ.ਸ.ਸ. ਸਕੂਲ ਮਕੜੌਨਾ ਕਲਾ ਦੀ ਪਰਨੀਤ ਕੌਰ ਨੇ 14 ਸਥਾਨ ਤੇ 96.92 ਪ੍ਰਤੀਸ਼ਤ, ਸ.ਹ.ਸਕੂਲ ਸਸਕੌਰ ਦੀ ਸਿਮਰਨਪ੍ਰੀਤ ਕੌਰ ਨੇ 14ਵਾਂ ਸਥਾਨ ਤੇ 96.92 ਪ੍ਰਤੀਸ਼ਤ, ਹਿਮਾਲਿਆ ਸ.ਸ.ਸਕੂਲ ਮੁਜਾਫਤ ਦੀ ਅਨਮੌਲ ਦੁੱਗਲ ਨੇ 15ਵਾਂ ਸਥਾਨ ਤੇ 96.71 ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੇ ਸ਼ਾਮਲ ਸਨ।

ਇਸੇ ਤਰ੍ਹਾਂ ਬਾਰਵੀਂ ਜਮਾਤ ਦੇ ਨਤੀਜਿਆਂ ਦੀ ਮੈਰਿਟ ਵਿੱਚ ਸ.ਸ.ਸ.ਸਕੂਲ ਤਖਤਗੜ੍ਹ ਦੀ ਰਮਨਪ੍ਰੀਤ ਕੌਰ ਨੇ 98 ਪ੍ਰਤੀਸ਼ਤ ਅੰਕ ਅਤੇ ਸ.ਸ.ਸ.ਸਕੂਲ ਸ਼੍ਰੀ ਅਨੰਦਪੁਰ ਸਾਹਿਬ ਦੀ ਪ੍ਰੇਰਣਾ ਸ਼ਰਮਾ ਨੇ 98 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।

ਇਸ ਮੌਕੇ ਉੱਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਜੌਤ ਕੌਰ, ਪੀ.ਸੀ.ਐੱਸ. ਹਰਜੌਤ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਪ੍ਰਿੰ. ਹਰਪ੍ਰੀਤ ਕੌਰ, ਪ੍ਰਿੰ. ਮਨਜਿੰਦਰ ਸਿੰਘ, ਪ੍ਰਿੰ. ਮਨੀ ਰਾਮ, ਪ੍ਰਿੰ. ਬਲਵੰਤ ਸਿੰਘ, ਪ੍ਰਿੰ. ਸ਼੍ਰੀ ਅਨਿਲ ਕੁਮਾਰ, ਪ੍ਰਿੰ. ਸ਼੍ਰੀ ਨੀਰਜ ਕੁਮਾਰ, ਪ੍ਰਿੰ. ਸ਼੍ਰੀਮਤੀ ਇੰਦੂ, ਲੈਕਚਰਾਰ ਸ਼ਸ਼ੀ ਬਾਲਾ, ਹੈੱਡ ਮਾਸਟਰ ਨਵਪ੍ਰੀਤ ਕੌਰ, ਲੈਕ. ਹਰਨੇਕ ਸਿੰਘ, ਐਮ.ਡੀ. ਵਿਕਾਸ ਕੁਮਾਰ, ਹੈੱਡ ਸੁਖਵਿੰਦਰ ਸਿੰਘ ਅਤੇ ਪ੍ਰਭਜੀਤ ਸਿੰਘ ਹਾਜ਼ਰ ਸਨ।