ਬੰਦ ਕਰੋ

ਡਿਪਟੀ ਕਮਿਸ਼ਨਰ ਨੇ ਸਰਕਾਰੀ ਸੀਨੀ.ਸੈਕੰ. ਸਕੂਲ ਲੁਠੇੜੀ, ਮੋਰਿੰਡਾ ਦੀ ਵਿਦਿਆਰਥਣ ਤਰਨਵੀਰ ਕੌਰ ਨੂੰ ਨਿਉਬੋਲਟ ਵੀਲ ਚੇਅਰ ਮੁਹੱਈਆ ਕਰਵਾਈ

ਪ੍ਰਕਾਸ਼ਨ ਦੀ ਮਿਤੀ : 05/03/2024
Deputy Commissioner Government Sen.Sec. The school provided a Newbolt wheel chair to Taranveer Kaur, a student of Luthedi, Morinda

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਸਰਕਾਰੀ ਸੀਨੀ.ਸੈਕੰ. ਸਕੂਲ ਲੁਠੇੜੀ, ਮੋਰਿੰਡਾ ਦੀ ਵਿਦਿਆਰਥਣ ਤਰਨਵੀਰ ਕੌਰ ਨੂੰ ਨਿਉਬੋਲਟ ਵੀਲ ਚੇਅਰ ਮੁਹੱਈਆ ਕਰਵਾਈ

ਮੋਰਿੰਡਾ, 5 ਮਾਰਚ: ਡਿਪਟੀ ਕਮਿਸਨਰ ਰੂਪਨਗਰ ਨੇ ਸਰਕਾਰੀ ਸੀਨੀ.ਸੈਕੰ. ਸਕੂਲ ਲੁਠੇੜੀ, ਮੋਰਿੰਡਾ ਵਿਖੇ ਪਹੁੰਚ ਕਰਕੇ ਸਕੂਲ ਦੀ ਲੋਕੋਮੋਟਰ ਡਿਸੇਬਿਲਟੀ ਪ੍ਰਭਾਵਿਤ ਵਿਦਿਆਰਥਣ ਤਰਨਵੀਰ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਿਉਬੋਲਟ ਵੀਲ ਚੇਅਰ ਮੁਹੱਈਆ ਕਰਵਾਈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵੀਲ੍ਹ ਚੇਅਰਾਂ ਆਈ.ਈ.ਡੀ. ਸ਼ਾਖਾ ਅਧੀਨ ਪੜ੍ਹ ਰਹੇ ਲੋਕੋਮੋਟਰ ਡਿਸਏਬਿਲਟੀ ਨਾਲ ਪ੍ਰਭਾਵਿਤ ਬੱਚਿਆਂ ਨੂੰ ਐਕਸਿਸ ਬੈਂਕ ਦੇ ਸੀ.ਐਸ.ਆਰ. ਫੰਡ ਤਹਿਤ ਵੀਲ ਚੇਅਰ ਨਿਉਮੋਸ਼ਨ ਦੀ ਟੀਮ ਵਲੋਂ ਸ਼ਨਾਖਤ ਕੀਤੇ ਬੱਚਿਆਂ ਨੂੰ ਹੀ ਇਹ ਵੀਲ ਚੇਅਰਾਂ ਦਿੱਤੀਆਂ ਜਾ ਰਹੀਆਂ ਹਨ।

ਉਨਾਂ ਵਿਦਿਆਰਥਣ ਤਰਨਵੀਰ ਕੌਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਿਹਤ ਦਾ ਹਾਲ ਜਾਣਿਆ ਅਤੇ ਕਿਹਾ ਸਕੂਲ ਵਿਚ ਕਿਸੇ ਵੀ ਪੜ੍ਹਨ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਸਾਂਝਾ ਕਰ ਸਕਦੇ ਹਨ ਉਨ੍ਹਾਂ ਸਕੂਲ ਵਿਚ ਹਰ ਤਰ੍ਹਾਂ ਸੋਖਾਵਾਂ ਮਾਹੌਲ ਪ੍ਰਦਾਨ ਕੀਤਾ ਜਾਵੇਗਾ।

ਇਸ ਉਤੇ ਵਿਦਿਆਰਥਨ ਤਰਨਵੀਰ ਕੌਰ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਵੀਲ ਚੇਅਰ ਨਾਲ ਹੁਣ ਉਹ ਰੋਜ਼ਾਨਾਂ ਜ਼ਿੰਦਗੀ ਦੇ ਕੰਮ ਕਰਨ ਵਿਚ ਬਹੁਤ ਮੱਦਦ ਮਿਲੇਗੀ। ਉਹ ਆਪਣੀ ਜ਼ਿੰਦਗੀ ਵਿਚ ਚੰਗਾ ਪੜ ਲਿਖ ਕੇ ਜ਼ਰੂਰ ਇਕ ਚੰਗਾ ਅਹੁੱਦਾ ਹਾਸਿਲ ਕਰੇਗੀ।

ਇਸ ਮੌਕੇ ਮੈਨੇਜਰ ਐਕਸਿਸ ਬੈਂਕ ਰੋਪੜ ਮੁਨੀਸ਼ ਕੁਮਾਰ, ਐਸ.ਐਮ.ਸੀ. ਚੇਅਰਮੈਨ ਸੰਤੋਖ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਕੁਲਤਰਨਜੀਤ ਸਿੰਘ, ਉਪ.ਜ਼ਿਲ੍ਹਾ ਸਿੱਖਿਆ ਅਫਸਰ ਐਸ.ਪੀ. ਸਿੰਘ, ਸਕੂਲ ਪ੍ਰਿੰ. ਇੰਦਰਜੀਤ ਕੌਰ, ਵਿਦਿਆਰਥਣ ਦੇ ਪਿਤਾ ਰਣਧੀਰ ਸਿੰਘ, ਐਕਸਿਸ ਬੈਂਕ ਤੋਂ ਰੁਪਿੰਦਰ ਕੌਰ, ਸ. ਦਵਿੰਦਰ ਸਿੰਘ, ਮਧੂ ਬਾਲਾ ਅਤੇ ਹੋਰ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ।