ਡਿਪਟੀ ਕਮਿਸ਼ਨਰ ਨੇ ਜੱਚਾ-ਬੱਚਾ ਹਸਪਤਾਲ ਤੇ ਐਮਰਜੈਂਸੀ ਵਾਰਡ ਦਾ ਅਚਨਚੇਤ ਦੌਰਾ ਕੀਤਾ
ਪ੍ਰਕਾਸ਼ਨ ਦੀ ਮਿਤੀ : 18/04/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਜੱਚਾ-ਬੱਚਾ ਹਸਪਤਾਲ ਤੇ ਐਮਰਜੈਂਸੀ ਵਾਰਡ ਦਾ ਅਚਨਚੇਤ ਦੌਰਾ ਕੀਤਾ
ਰੂਪਨਗਰ, 18 ਅਪ੍ਰੈਲ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸਿਵਲ ਹਸਪਤਾਲ ਰੂਪਨਗਰ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜੱਚਾ-ਬੱਚਾ ਹਸਪਤਾਲ ਅਤੇ ਐਮਰਜੈਂਸੀ ਵਾਰਡ ਦਾ ਅਚਨਚੇਤ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਵਲੋਂ ਪਹਿਲਾਂ ਜੱਚਾ-ਬੱਚਾ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਫਿਰ ਐਮਰਜੈਂਸੀ ਵਿਖੇ ਪਹੁੰਚ ਕੇ ਪ੍ਰਬੰਧਾ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਲਈ।