ਬੰਦ ਕਰੋ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ 3 ਪੋਲਿੰਗ ਸਟੇਸ਼ਨ ਤਬਦੀਲ ਕਰਨ ਦੀ ਜਾਣਕਾਰੀ ਦਿੰਦਿਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਤੇ ਸਕੱਤਰਾਂ ਦੀ ਲਈ ਸਹਿਮਤੀ

ਪ੍ਰਕਾਸ਼ਨ ਦੀ ਮਿਤੀ : 06/03/2024
Deputy Commissioner informed about the transfer of 3 polling stations of the district and the consent of the president and secretaries of the political parties

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ 3 ਪੋਲਿੰਗ ਸਟੇਸ਼ਨ ਤਬਦੀਲ ਕਰਨ ਦੀ ਜਾਣਕਾਰੀ ਦਿੰਦਿਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਤੇ ਸਕੱਤਰਾਂ ਦੀ ਲਈ ਸਹਿਮਤੀ

ਰੂਪਨਗਰ, 6 ਮਾਰਚ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਅੱਜ ਜ਼ਿਲ੍ਹਾ ਰੂਪਨਗਰ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਤੇ ਸਕੱਤਰਾਂ ਨਾਲ ਸਥਾਨਕ ਕਮੇਟੀ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਇੱਕ ਮੀਟਿੰਗ ਕੀਤੀ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਵੱਲੋਂ ਲੋਕ ਸਭਾ ਚੋਣ ਹਲਕਾ (06) ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਚੋਣ ਹਲਕਾ (49) ਸ੍ਰੀ ਅਨੰਦਪੁਰ ਸਾਹਿਬ ਦੇ ਦੋ ਪੋਲਿੰਗ ਸਟੇਸ਼ਨ ਅਤੇ (50) ਰੂਪਨਗਰ ਦਾ ਇੱਕ ਪੋਲਿੰਗ ਸਟੇਸ਼ਨ ਤਬਦੀਲ ਕਰਨ ਦੀ ਜਾਣਕਾਰੀ ਦਿੰਦਿਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਤੇ ਸਕੱਤਰਾਂ ਦੀ ਸਹਿਮਤੀ ਲਈ ਗਈ।

ਡਾ. ਪ੍ਰੀਤੀ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ (49) ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਬੂਥ ਨੰਬਰ 178, ਸਰਕਾਰੀ ਐਲੀਮੈਂਟਰੀ ਸਕੂਲ, ਲਖੇੜ ਤੋਂ ਬਦਲਕੇ ਸਰਕਾਰੀ ਐਲੀਮੈਂਟਰੀ ਸਕੂਲ, ਧਨੇੜਾ ਅਤੇ ਪੋਲਿੰਗ ਬੂਥ ਨੰਬਰ 233, ਸਰਕਾਰੀ ਐਲੀਮੈਂਟਰੀ ਸਕੂਲ, ਮੰਗੂਵਾਲ ਤੋਂ ਬਦਲਕੇ ਧਰਮਸ਼ਾਲਾ, ਪਿੰਡ ਮੰਗੂਵਾਲ ਅਤੇ ਇਸੇ ਤਰ੍ਹਾਂ ਵਿਧਾਨ ਸਭਾ ਚੋਣ ਹਲਕਾ 050-ਰੂਪਨਗਰ ਦਾ ਵੀ ਇੱਕ ਪੋਲਿੰਗ ਸਟੇਸ਼ਨ ਬੂਥ ਨੰਬਰ 225 ਸਰਕਾਰੀ ਪ੍ਰਾਇਮਰੀ ਸਕੂਲ, ਹਿਰਦਾਪੁਰ ਤੋਂ ਬਦਲਕੇ ਸਰਕਾਰੀ ਪ੍ਰਾਇਮਰੀ ਸਕੂਲ, ਖੇੜੀ ਅਸਰੁੱਖਿਅਤ ਹੋਣ ਕਰਕੇ ਤਬਦੀਲ ਕੀਤਾ ਗਿਆ ਹੈ।

ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੋਲਿੰਗ ਬੂਥਾਂ ਨੂੰ ਤਬਦੀਲ ਕਰਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਵੇਗਾ।

ਇਸ ਮੀਟਿੰਗ ਵਿੱਚ ਵਿਧਾਨ ਸਭਾ ਚੋਣ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਐਸ.ਡੀ.ਐਮ. ਸ਼੍ਰੀਮਤੀ ਹਰਜੋਤ ਕੌਰ ਅਤੇ ਵਿਧਾਨ ਸਭਾ ਚੋਣ ਹਲਕਾ ਰੂਪਨਗਰ ਦੇ ਐਸ.ਡੀ.ਐਮ. ਸ. ਰਾਜਪਾਲ ਸਿੰਘ ਸਮੇਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਆਮ ਆਦਮੀ ਪਾਰਟੀ ਤੋਂ ਸ਼੍ਰੀ ਸੰਦੀਪ ਜੋਸ਼ੀ, ਬਹੁਜਨ ਸਮਾਜ ਪਾਰਟੀ ਤੋਂ ਸ. ਚਰਨਜੀਤ ਸਿੰਘ ਘਈ, ਸੀ.ਪੀ.ਆਈ. ਤੋਂ ਸ. ਗੁਰਦੇਵ ਸਿੰਘ ਬਾਗੀ, ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੀ ਰਾਜੀਵ ਸ਼ਰਮਾ, ਸ. ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸ. ਭੁਪਿੰਦਰ ਸਿੰਘ, ਬੀ.ਜੇ.ਪੀ. ਤੋਂ ਸ.ਜਰਨੈਲ ਸਿੰਘ ਭਾਉਵਾਲ ਅਤੇ ਵਾਈਸ ਪ੍ਰੈਜੀਡੈਂਟ ਬੀ.ਜੇ.ਪੀ. ਪੰਜਾਬ ਸ. ਸੁਖਵੀਰ ਸਿੰਘ ਵੀ ਸ਼ਾਮਿਲ ਹੋਏ।